Breaking News
Home / ਕੈਨੇਡਾ / ਸਫਰ ਏ -ਸ਼ਹਾਦਤ ਦੀ ਲੜੀ ਤਹਿਤ 10 ਰੋਜ਼ਾ ਸਮਾਗਮ ਸੰਪੂਰਨ

ਸਫਰ ਏ -ਸ਼ਹਾਦਤ ਦੀ ਲੜੀ ਤਹਿਤ 10 ਰੋਜ਼ਾ ਸਮਾਗਮ ਸੰਪੂਰਨ

ਟੋਰਾਂਟੋ/ਬਿਊਰੋ ਨਿਊਜ਼ : ਵਿਰਸੇ ਦੇ ਵਰਸਾਂ ਨਾਲ ਵਿਰਸੇ ਦੀਆਂ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹਨ। ਜਿਹੜੀਆਂ ਕੌਮਾਂ ਆਪਣੇ ਵਿਰਸੇ ਆਪਣੇ ਇਤਿਹਾਸ ਨੂੰ ਚੇਤੇ ਰੱਖਦੀਆਂ ਹਨ ਉਹ ਸਮੇਂ-ਸਮੇਂ ‘ਤੇ ਵੱਡੇ ਸੰਘਰਸ਼ਾਂ ਵਿੱਚ ਜਿੱਤ ਪ੍ਰਾਪਤ ਕਰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਿਆਨੀ ਜੈਦੀਪ ਸਿੰਘ ਫਗਵਾੜਾ ਵਾਲਿਆਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੈਂਬਰਿੱਜ ਵਿਖੇ ਸਫਰ ਏ-ਸ਼ਹਾਦਤ ਦੀ ਲੜੀ ਤਹਿਤ ਰੱਖੇ ਗਏ 10 ਰੋਜ਼ਾ ਸਮਾਗਮ ਦੇ ਅਖੀਰਲੇ ਦਿਨ ਕੀਤਾ। 21 ਦਸੰਬਰ ਤੋਂ 30 ਦਸੰਬਰ ਤੱਕ ਗੁਰਦੁਆਰਾ ਸਾਹਿਬ ਵਿਖੇ ਮਹਾਨ ਸਮਾਗਮ ਉਲੀਕੇ ਗਏ ਸਨ ਜੋ ਕਿ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਨ। ਇਨ੍ਹਾਂ ਦੀਵਾਨਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਲਾ ਅਨੰਦਪੁਰ ਛੱਡਣ ਤੋਂ ਲੈ ਕੇ ਪਰਿਵਾਰ ਵਿਛੋੜਾ ਚਮਕੌਰ ਦੀ ਗੜ੍ਹੀ ਸਰਹੰਦ ਦੀਆਂ ਨੀਹਾਂ ਵਿਖੇ ਵਾਪਰੇ ਸਾਕੇ ਸਾਂਝੇ ਕੀਤੇ ਗਏ। ਰੋਜ਼ਾਨਾ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਦੀਵਾਨ ਸਜਾਏ ਜਾਂਦੇ ਸਨ, ਜਿਨ੍ਹਾਂ ਵਿੱਚ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ, ਗਿ: ਜੈਦੀਪ ਸਿੰਘ ਹੈਡ ਗ੍ਰੰਥੀ ਵਲੋਂ ਕੀਰਤਨ ਅਤੇ ਕਥਾ ਦੀ ਸਾਂਝ ਸੰਗਤਾਂ ਨਾਲ ਪਾਈ ਜਾਂਦੀ ਸੀ। ਭਾਈ ਰਾਜਪਾਲ ਸਿੰਘ ਵਲੋਂ ਕਵਿਤਾ ਰਾਹੀਂ ਇਤਿਹਾਸ ਦੇ ਲਹੂ ਭਿੱਜੇ ਪੰਨੇ ਸੰਗਤਾਂ ਨਾਲ ਸਾਂਝੇ ਕੀਤੇ ਜਾਂਦੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਉਪਰਾਲਾ ਕਰਨ ਦਾ ਮਨੋਰਥ ਸੰਗਤਾਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਭਾਵਨਾ ਤਹਿਤ ਕੀਤਾ ਗਿਆ। ਸੰਗਤਾਂ ਵਲੋਂ ਰੋਜ਼ਾਨਾਂ ਹੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਜਾਂਦੀ ਰਹੀ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …