Breaking News
Home / ਪੰਜਾਬ / ਭਾਰਤ ‘ਚ ਘੱਟ ਗਿਣਤੀਆਂ ਨੂੰ ਜ਼ਿਆਦਾ ਖ਼ਤਰਾ

ਭਾਰਤ ‘ਚ ਘੱਟ ਗਿਣਤੀਆਂ ਨੂੰ ਜ਼ਿਆਦਾ ਖ਼ਤਰਾ

Image Courtesy :jagbani(punjabkesar)

ਘੱਟ ਗਿਣਤੀਆਂ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਕੀਤਾ ਜਾ ਰਿਹਾ ਪ੍ਰੇਸ਼ਾਨ : ਗਿਆਨੀ ਹਰਪ੍ਰੀਤ ਸਿੰਘ
ਕੀਰਤਪੁਰ ਸਾਹਿਬ : ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਰਤਪੁਰ ਸਾਹਿਬ ‘ਚ ਕਿਹਾ ਕਿ ਦੇਸ਼ ਅੰਦਰ ਘੱਟ ਗਿਣਤੀਆਂਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ ਅਤੇ ਦਲਿਤਾਂ ਤੇ ਸਿੱਖਾਂ ਨਾਲ ਵੀ ਇਹੋ ਕੁੱਝ ਹੋ ਰਿਹਾ ਹੈ। ਸਾਡੇ ਧਾਰਮਿਕ ਸਥਾਨ ਖਤਰੇ ਵਿਚ ਹਨ ਤੇ ਇਕ-ਦੋ ਧਾਰਮਿਕ ਸਥਾਨ ਢਾਹ ਵੀ ਦਿੱਤੇ ਗਏ ਹਨ ਅਤੇ ਇਹ ਸਭ ਕੁਝ ਧਾਰਮਿਕ ਕੱਟੜਵਾਦ ਹੀ ਹੈ। ਉਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਸੰਸਥਾਵਾਂ ਦੇ ਅੰਦਰ ਤੇ ਬਾਹਰ ਬੈਠ ਕੇ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂਨੂੰ ਅੰਦਰ ਬੈਠੀਆਂ ਕਾਲੀਆਂ ਭੇਡਾਂ ਅਤੇ ਬਾਹਰ ਬੈਠ ਕੇ ਨੁਕਸਾਨ ਕਰ ਰਹੇ ਲੋਕਾਂ ਵਿਚਾਲੇ ਮਿਲੀਭੁਗਤ ਦਾ ਸ਼ੱਕ ਹੈ। ਇਸ ਲਈ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਸਰਕਾਰ ਸਿੱਧੇ ਤੌਰ ‘ਤੇ ਕੁਝ ਨਹੀਂ ਆਖ ਰਹੀ ਹੈ ਪਰ ਅੰਦਰਖਾਤੇ ਘੱਟ ਗਿਣਤੀਆਂਨੂੰ ਦਬਾਉਣ ਅਤੇ ਦੇਸ਼ ਅੰਦਰ ਗ਼ੈਰ ਹਿੰਦੂਆਂ ਨੂੰ ਨਾ ਰਹਿਣ ਦੇਣ ਦੀਆਂ ਨੀਤੀਆਂ ਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ ਅਤੇ ઠਸਿੱਖਾਂ ਨਾਲ ਵਧੀਕੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ, ਜਦਕਿ ਦਲਿਤ ਵੀ ਇਸ ਕਹਿਰ ਤੋਂ ਨਹੀਂ ਬਚ ਸਕਣਗੇ।

Check Also

ਪੰਜਾਬ ’ਚ 26 ਨਵੰਬਰ ਤੱਕ ਝੋਨੇ ਦੀ ਲਿਫਟਿੰਗ ਦਾ ਨਿਰਦੇਸ਼ 

ਹਾਈਕੋਰਟ ਦੀ ਸਖਤੀ ਤੋਂ ਬਾਅਦ ਐਕਸ਼ਨ ਮੋਡ ’ਚ ਆਈ ਪੰਜਾਬ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ …