-1.2 C
Toronto
Sunday, December 7, 2025
spot_img
Homeਪੰਜਾਬਭਗਵੰਤ ਮਾਨ ਸਰਕਾਰ ’ਚ ਅਫਸਰਾਂ ਦੀ ਮਨਮਾਨੀ

ਭਗਵੰਤ ਮਾਨ ਸਰਕਾਰ ’ਚ ਅਫਸਰਾਂ ਦੀ ਮਨਮਾਨੀ

ਕੈਬਨਿਟ ਦੀ ਸਬ ਕਮੇਟੀ ਨੂੰ ਕੱਚੇ ਕਰਮਚਾਰੀਆਂ ਦਾ ਨਹੀਂ ਦੇ ਰਹੇ ਰਿਕਾਰਡ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਵੀ ਅਫਸਰਾਂ ਵਲੋਂ ਮਨਮਾਨੀ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਅਫਸਰਾਂ ਨੇ ਕੈਬਨਿਟ ਦੀ ਸਬ ਕਮੇਟੀ ਨੂੰ ਵਿਭਾਗਾਂ ਦੇ ਕੱਚੇ ਕਰਮਚਾਰੀਆਂ ਦੀ ਪੂਰੀ ਲਿਸਟ ਨਹੀਂ ਦਿੱਤੀ। ਅੱਜ ਮੰਗਲਵਾਰ ਨੂੰ ਸਬ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰ ਵੀ ਇਸ ਤੋਂ ਖਫਾ ਨਜ਼ਰ ਆਏ। ਕਮੇਟੀ ਨੇ ਇਸ ਕੰਮ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਅਫਸਰਾਂ ਨੂੰ ਫਟਕਾਰ ਵੀ ਲਗਾਈ। ਕਮੇਟੀ ਨੇ ਹੁਣ ਅਫਸਰਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ ਅਤੇ ਆਉਂਦੇ ਵੀਰਵਾਰ ਨੂੰ ਸਬ ਕਮੇਟੀ ਦੀ ਮੀਟਿੰਗ ਫਿਰ ਹੋਵੇਗੀ। ਅਫਸਰਾਂ ਦੇ ਅਜਿਹੇ ਰਵੱਈਏ ਕਰਕੇ ਹੀ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਵਿਚ ਦੇਰੀ ਹੋ ਰਹੀ ਹੈ। ਪੰਜਾਬ ਦੇ 36 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਅਤੇ ਇਸ ਕਮੇਟੀ ਵਿਚ ਉਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ 36 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਸ ਸਬੰਧੀ ਹੁਣ ਪ੍ਰਕਿਰਿਆ ਚੱਲ ਰਹੀ ਹੈ।

RELATED ARTICLES
POPULAR POSTS