14.1 C
Toronto
Friday, September 12, 2025
spot_img
Homeਪੰਜਾਬਖਾਲਸਾ ਏਡ ਵਾਲੇ ਰਵੀ ਸਿੰਘ ਦਾ ਸਫਲ ਕਿਡਨੀ ਟਰਾਂਸਪਲਾਂਟ

ਖਾਲਸਾ ਏਡ ਵਾਲੇ ਰਵੀ ਸਿੰਘ ਦਾ ਸਫਲ ਕਿਡਨੀ ਟਰਾਂਸਪਲਾਂਟ

ਰਵੀ ਸਿੰਘ ਨੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਚੰਡੀਗੜ੍ਹ/ਬਿਊਰੋ ਨਿਊਜ਼
ਮਨੁੱਖਤਾ ਦੀ ਸੇਵਾ ਕਰਨ ਵਾਲੇ ਖ਼ਾਲਸਾ ਏਡ ਦੇ ਬਾਨੀ ਰਵੀ ਸਿੰਘ ਖ਼ਾਲਸਾ ਦੇ ਕਿਡਨੀ ਟਰਾਂਸਪਲਾਂਟ ਦਾ ਆਪ੍ਰੇਸ਼ਨ ਸਫ਼ਲ ਰਿਹਾ। ਦਕਸ਼ਾ ਵਰਸਾਨੀ ਨਾਂ ਦੀ ਇਕ ਮਹਿਲਾ ਨੇ ਆਪਣੀ ਇਕ ਕਿਡਨੀ ਦੇ ਕੇ ਉਨ੍ਹਾਂ ਨੂੰ ਜੀਵਨ ਦਾਨ ਦਿੱਤਾ। ਇਹ ਜਾਣਕਾਰੀ ਰਵੀ ਸਿੰਘ ਖ਼ਾਲਸਾ ਨੇ ਫੇਸਬੁੱਕ ’ਤੇ ਸਾਂਝੀ ਕੀਤੀ। ਇਸ ਦੌਰਾਨ ਆਪ੍ਰੇਸ਼ਨ ਸਫ਼ਲ ਰਹਿਣ ’ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਕਿਡਨੀ ਦੇਣ ਵਾਲੀ ਦਕਸ਼ਾ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਕਿਡਨੀ ਦੇ ਕੇ ਭੈਣ ਜੀ ਦਕਸ਼ਾ ਨੇ ਵੱਡਾ ਪਰਉਪਕਾਰ ਕੀਤਾ ਹੈ। ਰਵੀ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਪਿਛਲੇ ਕਾਫ਼ੀ ਮਹੀਨਿਆਂ ਤੋਂ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਹੋਏ, ਉਸ ਸਾਰੇ ਸਮੇਂ ਦੌਰਾਨ ਭੈਣ ਦਕਸ਼ਾ ਨੇ ਹਰ ਤਰ੍ਹਾਂ ਨਾਲ ਸਹਿਯੋਗ ਕਰਕੇ ਮੇਰੇ ਆਪ੍ਰੇਸ਼ਨ ਨੂੰ ਸਫਲ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ। ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ ਮੈਂ ਇਨ੍ਹਾਂ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਕਰਕੇ ਹੀ ਇਹ ਸਭ ਸੰਭਵ ਹੋ ਸਕਿਆ ਹੈ। ਗੁਰੂ ਸਾਹਿਬ, ਭੈਣ ਅਤੇ ਇਨ੍ਹਾਂ ਦੇ ਪਰਿਵਾਰ ’ਤੇ ਸਦਾ ਮਿਹਰ ਭਰਿਆ ਹੱਥ ਰੱਖਣ।

 

RELATED ARTICLES
POPULAR POSTS