Breaking News
Home / ਪੰਜਾਬ / ਅਮਰਿੰਦਰ ਰਾਜਾ ਵੜਿੰਗ ਨਵੇਂ ਵਿਵਾਦ ‘ਚ ਘਿਰੇ

ਅਮਰਿੰਦਰ ਰਾਜਾ ਵੜਿੰਗ ਨਵੇਂ ਵਿਵਾਦ ‘ਚ ਘਿਰੇ

12-218x300-copy-copyਗਿੱਦੜਬਾਹਾ ‘ਚ ਰਾਜ ਵੜਿੰਗ ਦੇ ਪੋਸਟਰਾਂ ‘ਤੇ ਲਿਖਿਆ ਗਦਾਰ
ਮੁਕਤਸਰ/ਬਿਊਰੋ ਨਿਊਜ਼
ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਗਿੱਦੜਬਾਹਾ ਵਿੱਚ ਰਾਜਾ ਵੜਿੰਗ ਦੇ ਵੱਡੇ ਪੋਸਟਰ ਲਾ ਕੇ ਉੱਪਰ ਲਿਖਿਆ ਹੈ ਕਿ ਇਸ ਤੋਂ ਵੱਡਾ ਕੋਈ ਗੱਦਾਰ ਹੋ ਨਹੀਂ ਸਕਦਾ। ਪੋਸਟਰਾਂ ਵਿੱਚ ਰਾਜਾ ਵੜਿੰਗ ਨੇ ਇੰਦਰਾ ਗਾਂਧੀ ਦੀ ਤਸਵੀਰ ਵਾਲੀ ਟੀ ਸ਼ਰਟ ਪਾਈ ਹੋਈ ਹੈ ਜਿਸ ਉੱਪਰ ਲਿਖਿਆ ਹੈ ‘ਮਾਂ ਤੁਝੇ ਸਲਾਮ’। ਰਾਜਾ ਵੜਿੰਗ ਦੀ ਇਹ ਤਸਵੀਰ ਉਸ ਦਿਨ ਤੋਂ ਚਰਚਾ ਵਿੱਚ ਹੈ ਜਦੋਂ ਉਹ 31 ਅਕਤੂਬਰ ਨੂੰ ਦਿੱਲੀ ਵਿੱਚ ਇਹ ਟੀ-ਸ਼ਰਟ ਪਾ ਕੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਗਏ ਸਨ। ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਦੀ ਕਾਫੀ ਚਰਚਾ ਹੋ ਰਹੀ ਹੈ। ਰਾਜਾ ਵੜਿੰਗ ਲਈ ਮੁਸ਼ਕਲ ਉਸ ਵੇਲੇ ਬਣ ਗਈ ਜਦੋਂ ਉਨ੍ਹਾਂ ਦੀ ਇਸ ਤਸਵੀਰ ਵਾਲੇ ਪੋਸਟਰ ਸਾਰੇ ਗਿੱਦੜਬਾਹਾ ਵਿੱਚ ਲਾ ਦਿੱਤੇ ਗਏ। ਇਨ੍ਹਾਂ ਪੋਸਟਰਾਂ ਵਿੱਚ ਕਾਂਗਰਸ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ ਗਿਆ ਹੈ। ਰਾਜਾ ਵੜਿੰਗ ਨੇ ਕਿਹਾ ਹੈ ਕਿ ਜਿਹੜੇ ਲੋਕ ਹੁਣ ਆਪਣੇ-ਆਪ ਨੂੰੰ ਵੱਡੇ ਸਿੱਖ ਕਹਿ ਰਹੇ ਹਨ, ਉਹ ਉਦੋਂ ਕਿੱਥੇ ਹਨ, ਜਦੋਂ ਬਰਗਾੜੀ ਕਾਂਡ ਹੋਇਆ ਸੀ। ਦੂਜੇ ਪਾਸੇ ਕੋਈ ਵੀ ਧਿਰ ਇਹ ਪੋਸਟਰ ਲਾਉਣ ਦੀ ਜ਼ਿੰਮੇਵਾਰੀ ਨਹੀਂ ਲੈ ਰਹੀ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …