Breaking News
Home / ਕੈਨੇਡਾ / Front / ਸਾਬਕਾ ਆਈਏਐਸ ਕਰਨੈਲ ਸਿੰਘ ਪੀਐਸਈਆਰਸੀ ਦੇ ਸੈਕਟਰੀ ਨਿਯੁਕਤ

ਸਾਬਕਾ ਆਈਏਐਸ ਕਰਨੈਲ ਸਿੰਘ ਪੀਐਸਈਆਰਸੀ ਦੇ ਸੈਕਟਰੀ ਨਿਯੁਕਤ

ਕੁਝ ਦਿਨ ਪਹਿਲਾਂ ਹੀ ਕਰਨੈਲ ਸਿੰਘ ਨੇ ਲਈ ਸੀ ਵੀਆਰਐਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸਾਬਕਾ ਆਈਏਐਸ ਕਰਨੈਲ ਸਿੰਘ ਨੂੰ ਪੰਜਾਬ ਰਾਜ ਪਾਵਰ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਦਾ ਸੈਕਟਰੀ ਨਿਯੁਕਤ ਕੀਤਾ ਹੈ। ਕਰਨੈਲ ਸਿੰਘ ਹੋਰਾਂ ਨੇ ਇਸ ਅਹੁਦੇ ਨੂੰ ਸੰਭਾਲ ਵੀ ਲਿਆ ਹੈ। ਸ਼ੁਰੂ ਵਿਚ ਇਸ ਅਹੁਦੇ ਦਾ ਕਾਰਜਕਾਲ ਤਿੰਨ ਸਾਲ ਦਾ ਰਹੇਗਾ। ਪਰ ਬਾਅਦ ਵਿਚ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ, ਜੋ ਕਿ ਪੰਜ ਸਾਲ ਤੱਕ ਹੋ ਸਕਦਾ ਹੈ। ਧਿਆਨ ਰਹੇ ਕਿ ਕਰਨੈਲ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਵੀ.ਆਰ.ਐਸ. ਲਈ ਸੀ, ਹਾਲਾਂਕਿ ਸਤੰਬਰ ਮਹੀਨੇ ਵਿਚ ਉਨ੍ਹਾਂ ਦੀ ਰਿਟਾਇਰਮੈਂਟ ਹੋਣੀ ਸੀ। ਇਸ ਮੌਕੇ ਕਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੀ ਸੇਵਾ ਕਾਲ ਦਾ ਤਜਰਬਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਰਾਜਨੀਤੀ ਵਿਚ ਆਉਣ ਦਾ ਕੋਈ ਵਿਚਾਰ ਨਹੀਂ ਹੈ।

Check Also

ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਹੱਤਿਆ ਦੇ ਆਰੋਪ ਹੋਏ ਤੈਅ

ਟਾਈਟਲਰ ’ਤੇ ਸਿੱਖ ਕਤਲੇਆਮ ਦੌਰਾਨ ਲੋਕਾਂ ਨੂੰ ਭੜਕਾਉਣ ਦਾ ਲੱਗਿਆ ਸੀ ਆਰੋਪ ਨਵੀਂ ਦਿੱਲੀ /ਬਿਊਰੋ …