ਮੋਦੀ ਨਾਲ ਵਿਦੇਸ਼ ਫੇਰੀਆਂ ‘ਤੇ ਜਾਣ ਵਾਲਿਆਂ ਦੇ ਨਾਂ ਜਨਤਕ ਕੀਤੇ ਜਾਣ
ਨਵੀਂ ਦਿੱਲੀ : ਮੁੱਖ ਸੂਚਨਾ ਕਮਿਸ਼ਨਰ ਆਰ ਕੇ ਮਾਥੁਰ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਨਿਰਦੇਸ਼ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਦੇਸ਼ ਫੇਰੀਆਂ ਉਤੇ ਜਾਣ ਵਾਲੇ ਵਫ਼ਦ ਮੈਂਬਰਾਂ ਦੇ ਨਾਂ ਨਸ਼ਰ ਕੀਤੇ ਜਾਣੇ ਚਾਹੀਦੇ ਹਨ। ਪੀਐਮਓ ਦੇ ‘ਕੌਮੀ ਸੁਰੱਖਿਆ’ ਦੇ ਆਧਾਰ ‘ਤੇ ਇਸ ਸਬੰਧੀ ਸੂਚਨਾ ਨਾ ਦੇਣ ਬਾਰੇ ਇਤਰਾਜ਼ ਮਾਥੁਰ ਨੇ ਰੱਦ ਕਰ ਦਿੱਤੇ। ਦੋ ਵੱਖ-ਵੱਖ ਕੇਸਾਂ ਦਾ ਨਿਬੇੜਾ ਕਰਦਿਆਂ ਮਾਥੁਰ ਨੇ ਹਾਲਾਂਕਿ ਪੀਐਮਓ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਬੰਧਤ ਲੋਕਾਂ ਅਤੇ ਸੁਰੱਖਿਆ ਅਮਲੇ ਦੇ ਨਾਂ ਨਸ਼ਰ ਕਰਨ ਤੋਂ ਛੋਟ ਦੇ ਦਿੱਤੀ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …