-3.5 C
Toronto
Thursday, February 26, 2026
spot_img
Homeਪੰਜਾਬਸਮਾਰਟ ਫੋਨ ਦੇ ਦੋਵੇਂ ਪਾਸੇ ਕੈਪਟਨ ਦੀ ਫੋਟੋ

ਸਮਾਰਟ ਫੋਨ ਦੇ ਦੋਵੇਂ ਪਾਸੇ ਕੈਪਟਨ ਦੀ ਫੋਟੋ

Image Courtesy :ptcnews

ਮਜੀਠੀਆ ਨੇ ਕਿਹਾ ਇਹ ਫੋਨ ਬਹੁਤਾ ਚਿਰ ਨਹੀਂ ਚੱਲਣੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਮਾਰਟ ਫੋਨਾਂ ‘ਤੇ ਦੋਵੇਂ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਈ ਗਈ ਹੈ। ਇਸ ‘ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਕਾਂਗਰਸੀ ਆਖਦੇ ਸੀ ਕਿ ਹਰ ਸਕੀਮ ਦੇ ਉੱਪਰ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਗਾਈ ਜਾ ਰਹੀ ਹੈ। ਹੁਣ ਕੈਪਟਨ ਸਾਹਿਬ ਤਾਂ ਸਮਾਰਟ ਫੋਨ ਦੇ ਦੋਵਾਂ ਪਾਸੇ ਆਪਣੀ ਫੋਟੋ ਲਗਾਈ ਬੈਠੇ ਹਨ। ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਫੋਨ ਵੀ ਸਰਕਾਰ ਦੀ ਤਰ੍ਹਾਂ ਜ਼ਿਆਦਾ ਸਮਾਂ ਨਹੀਂ ਚੱਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਨੌਜਵਾਨ ਨੂੰ ਸਮਾਰਟ ਫੋਨ ਮੁਹੱਈਆ ਕਰਵਾਇਆ ਜਾਵੇਗਾ, ਪਰ ਹੁਣ ਕੈਪਟਨ ਸਰਕਾਰ ਆਪਣੇ ਵਾਅਦੇ ‘ਤੇ ਪੂਰਾ ਨਹੀਂ ਉਤਰ ਰਹੀ। ਧਿਆਨ ਰਹੇ ਕਿ ਅਕਾਲੀ ਸਰਕਾਰ ਸਮੇਂ ਕਾਂਗਰਸ ਨੇ ਸਵਾਲ ਚੁੱਕੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਐਂਬੂਲੈਂਸਾਂ ਅਤੇ ਮਾਈ ਭਾਗੋ ਸਕੀਮ ਤਹਿਤ ਵੰਡੇ ਗਏ ਸਾਈਕਲਾਂ ਦੇ ਉੱਪਰ ਕਿਉਂ ਲਗਾਈ ਗਈ।

RELATED ARTICLES
POPULAR POSTS