Breaking News
Home / ਪੰਜਾਬ / ਕੇਜਰੀਵਾਲ ਨੇ ਬੰਤ ਸਿੰਘ ਕੋਲੋਂ ਮੰਗੀ ਮੁਆਫੀ

ਕੇਜਰੀਵਾਲ ਨੇ ਬੰਤ ਸਿੰਘ ਕੋਲੋਂ ਮੰਗੀ ਮੁਆਫੀ

kejriwal-1-copy-copyਕਿਹਾ, ਜ਼ਿਆਦਤੀ ਕਰਨ ਵਾਲੇ ਨੌਜਵਾਨਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ
ਚੰਡੀਗੜ੍ਹ/ਬਿਊਰੋ ਨਿਊਜ਼
ਬੇਟੀ ਨਾਲ ਬਲਾਤਕਾਰ ਖਿਲਾਫ ਇਨਸਾਫ਼ ਦੀ ਲੜਾਈ ਲੜ ਰਹੇ ਬੰਤ ਸਿੰਘ ਦੇ ਹੱਥ-ਪੈਰ ਕੱਟਣ ਵਾਲੇ ਦੋਵੇਂ ਬਦਮਾਸ਼ਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਵਾਦ ਵਿੱਚ ਉਲਝੀ ‘ਆਪ’ ਹੁਣ ਆਪਣੀ ਭੁੱਲ ਬਖ਼ਸ਼ਾਉਣ ਵਿੱਚ ਲੱਗੀ ਹੋਈ ਹੈ। ਤਿੰਨ ਦਿਨ ਦੇ ਪੰਜਾਬ ਦੌਰੇ ਉੱਤੇ ਆਏ ਅਰਵਿੰਦ ਕੇਜਰੀਵਾਲ ਨੇ ਅੱਜ ਸਭ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਬੰਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਪਾਰਟੀ ਦੀ ਭੁੱਲ ਉੱਤੇ ਮੁਆਫ਼ੀ ਮੰਗੀ। ਕੇਜਰੀਵਾਲ ਨਾਲ ਮੁਲਾਕਾਤ ਲਈ ਬੰਤ ਸਿੰਘ ਝੱਬਰ ਖਾਸ ਤੌਰ ਉੱਤੇ ਆਪਣੇ ਪਿੰਡ ਤੋਂ ਚੰਡੀਗੜ੍ਹ ਪਹੁੰਚਿਆ ਤੇ ਕੇਜਰੀਵਾਲ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਕੇਜਰੀਵਾਲ ਤੇ ਬੰਤ ਸਿੰਘ ਵਿਚਾਲੇ ਕਾਫ਼ੀ ਸਮੇਂ ਤੱਕ ਗੱਲਬਾਤ ਹੁੰਦੀ ਰਹੀ। ਗੱਲਬਾਤ ਦੌਰਾਨ ਪਾਰਟੀ ਦੀ ਗ਼ਲਤੀ ਉੱਤੇ ਕੇਜਰੀਵਾਲ ਨੇ ਹੱਥ ਜੋੜ ਕੇ ਬੰਤ ਸਿੰਘ ਤੋਂ ਮੁਆਫ਼ੀ ਮੰਗੀ। ਉਨ੍ਹਾਂ ਦੱਸਿਆ ਕਿ ਜ਼ਿਆਦਤੀ ਕਰਨ ਵਾਲੇ ਦੋਹਾਂ ਨੌਜਵਾਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਮੌਕੇ  ਸੰਜੇ ਸਿੰਘ, ਗੁਰਪ੍ਰੀਤ ਸਿੰਘ ਵੜੈਚ, ਕੰਵਰ ਸੰਧੂ ਅਤੇ ਹਿੰਮਤ ਸਿੰਘ ਸ਼ੇਰਗਿੱਲ ਵੀ ਮੌਜੂਦ ਸਨ।

Check Also

ਬਾਬੇ ਨਾਨਕ ਦਾ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ …