16 C
Toronto
Saturday, September 13, 2025
spot_img
Homeਪੰਜਾਬਵਾਤਾਵਰਣ ਸੰਭਾਲ : 23 ਸਾਲ ਤੋਂ ਹਰ ਸਾਲ 100 ਬੂਟੇ ਲਗਾ ਰਹੇ...

ਵਾਤਾਵਰਣ ਸੰਭਾਲ : 23 ਸਾਲ ਤੋਂ ਹਰ ਸਾਲ 100 ਬੂਟੇ ਲਗਾ ਰਹੇ ਗੈਸ ਏਜੰਸੀ ਦੇ ਮਾਲਿਕ ਲਖਬੀਰ ਸਿੰਘ ਦੀ ‘ਇਕ ਪੇੜ ਇਕ ਜ਼ਿੰਦਗੀ’ ਮੁਹਿੰਮ

ਇਕ ਸਿਲੰਡਰ ਇਕ ਪੌਦਾ
ਖੰਨਾ, ਗੋਬਿੰਦਗੜ੍ਹ ਤੇ ਕੁਰਾਲੀ ‘ਚ 42 ਹਜ਼ਾਰ ਉਪਭੋਗਤਾਵਾਂ ਨੂੰ ਸਿਲੰਡਰ ਦੇ ਨਾਲ ਪੌਦਾ ਮੁਫ਼ਤ
ਤਿੰਨ ਸ਼ਹਿਰਾਂ ‘ਚ 50 ਡਿਲਵਰੀਮੈਨ ਘਰਾਂ ‘ਚ ਪੌਦੇ ਲਗਾਉਣ ਦੇ ਨਾਲ ਕਰਦੇ ਸੰਭਾਲ ‘ਚ ਮਦਦ
ਪਟਿਆਲਾ : ਪਿਛਲੇ 23 ਸਾਲਾਂ ਤੋਂ ਹਰ ਸਾਲ 100 ਬੂਟੇ ਲਗਾ ਰਹੇ ਗੈਸ ਏਜੰਸੀ ਦੇ ਮਾਲਿਕ ਲਖਬੀਰ ਸਿੰਘ ਨੇ ਵਾਤਾਵਰਣ ਸੰਭਾਲ ਦੇ ਤਹਿਤ ਉਪਭੋਗਤਾਵਾਂ ਨੂੰ ਵੀ ਜੋੜਨ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ। ਸਿਲੰਡਰ ਦੀ ਡਲਿਵਰੀ ਦੇ ਨਾਲ ਹਰ ਉਪਭੋਗਤਾ ਨੂੰ ਇਕ ਪੌਦਾ ਫਰੀ ‘ਚ ਗਿਫਟ ਕਰ ਰਹੇ ਹਨ। ਲਖਬੀਰ ਸਿੰਘ 2 ਮਹੀਨਿਆਂ ਤੋਂ ਉਪਭੋਗਤਾਵਾਂ ਨੂੰ ਫਰੀ ਪੌਦੇ ਦੇ ਰਹੇ ਹਨ। ਇਸ ਦੇ ਲਈ ਡਲਿਵਰੀਮੈਨ ਵੀ ਤਨ-ਮਨ ਨਾਲ ਜੁਟੇ ਹੋਏ ਹਨ।
ਗੱਡੀਆਂ ‘ਚ ਸਿਲੰਡਰਾਂ ਤੋਂ ਜ਼ਿਆਦਾ ਪੌਦੇ
ਲਖਬੀਰ ਇੰਟਰਪ੍ਰਾਈਜ਼ਿਜ਼ ਦੀਆਂ ਤਿੰਨ ਸ਼ਹਿਰਾਂ ‘ਚ ਗੈਸ ਏਜੰਸੀਆਂ ਹਨ। ਖੰਨਾ ‘ਚ ਲਗਭਗ 18 ਹਜ਼ਾਰ, ਗੋਬਿੰਦਗੜ੍ਹ ‘ਚ ਲਗਭਗ 12 ਹਜ਼ਾਰ ਅਤੇ ਇੰਨੇ ਹੀ ਕੁਰਾਲੀ ਸ਼ਹਿਰ ‘ਚ ਉਪਭੋਗਤਾ ਹਨ। ਤਿੰਨੋਂ ਏਜੰਸੀਆਂ ‘ਚ ਡਲਿਵਰੀਮੈਨ ਦੀ ਗਿਣਤੀ ਵੀ 40 ਤੋਂ 50 ਹੈ। ਇਨ੍ਹਾਂ ਦੀਆਂ ਗੱਡੀਆਂ ‘ਚ ਸਿਲੰਡਰਾਂ ਤੋਂ ਜ਼ਿਆਦਾ ਪੌਦੇ ਹੁੰਦੇ ਹਨ।
23 ਸਾਲ ‘ਚ 2600 ਪੌਦੇ ਲਗਾ ਚੁੱਕੇ ਹਨ, ਜ਼ਿਆਦਾਤਰ ਦਰਖਤ ਬਣੇ
ਲਖਬੀਰ ਸਿੰਘ ਦੱਸਦੇ ਹਨ ਕਿ 1996 ‘ਚ ਉਹ ਹਰਿਆਲੀ ਮੁਹਿੰਮ ਨਾਲ ਜੁੜੇ ਸਨ। ਉਦੋਂ ਤੋਂ ਹੁਣ ਤੱਕ ਉਹ 2600 ਪੌਦੇ ਲਗਾ ਚੁੱਕੇ ਹਨ ਅਤੇ ਇਨ੍ਹਾਂ ਦੀ ਦੇਖਭਾਲ ‘ਚ ਵੀ ਮਦਦ ਕਰਦੇ ਹਨ। ਖੰਨਾ ਦੀ ਸੁੰਦਰ ਸਿਟੀ, ਸਾਰੇ ਧਾਰਮਿਕ ਸਥਾਨਾਂ, ਡਾ. ਭੀਮ ਰਾਓ ਅੰਬੇਦਕਰ ਭਵਨ, ਭਦਹੋਸ਼ੀ ਡੇਰਾ, ਨਰੋਤਮ ਨਗਰ ਪਾਰਕ, ਜੀਟੀਵੀ ਮਾਰਕੀਟ ‘ਚ ਉਨ੍ਹਾਂ ਦੇ ਲਗਾਏ ਪੌਦੇ ਹੁਣ ਦਰਖਤ ਬਣ ਚੁੱਕੇ ਹਨ। ਇਨ੍ਹਾਂ ਸੈਂਕੜੇ ਦਰਖਤਾਂ ਨੂੰ ਪਾਣੀ ਦੇਣਾ ਅਤੇ ਸੰਭਾਲ ਕਰਨਾ ਉਨ੍ਹਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ।
ਜਿਨ੍ਹਾਂ ਕੋਲ ਬੂਟੇ ਲਾਉਣ ਲਈ ਥਾਂ ਨਹੀਂ ਉਨ੍ਹਾਂ ਨੂੰ ਦਿੰਦੇ ਹਨ ਇਨਡੋਰ ਬੂਟੇ
ਲਖਬੀਰ ਸਿੰਘ ਅਨੁਸਾਰ ਉਨ੍ਹਾਂ ਦਾ ਟੀਚਾ ਸਿਰਫ਼ ਪੌਦੇ ਵੰਡਣਾ ਹੀ ਨਹੀਂ ਬਲਕਿ ਉਨ੍ਹਾਂ ਪੌਦਿਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਣਾ ਵੀ ਹੈ। ਇਸ ਲਈ ਉਨ੍ਹਾਂ ਨੇ ਆਪਣੇ ਡਲਿਵਰੀਮੈਨ ਨੂੰ ਕਈ ਤਰ੍ਹਾਂ ਦੇ ਪੌਦੇ ਦਿੱਤੇ ਹਨ। ਡਲਿਵਰੀਮੈਨ ਪਹਿਲਾਂ ਉਪਭੋਗਤਾ ਨੂੰ ਉਸ ਦੀ ਜ਼ਰੂਰਤ ਪੁੱਛਦਾ ਹੈ। ਕਈ ਘਰਾਂ ‘ਚ ਵਿਹੜਾ ਨਹੀਂ ਹੈ ਅਤੇ ਜੇਕਰ ਕੋਈ ਆਪਣੇ ਡਰਾਇੰਗਰੂਮ ਦੇ ਗਮਲੇ ‘ਚ ਕੋਈ ਪੌਦਾ ਲਗਾਉਣਾ ਚਾਹੁੰਦਾ ਤਾਂ ਉਸ ਨੂੰ ਉਸ ਅਨੁਸਾਰ ਪੌਦਾ ਦਿੱਤਾ ਜਾਂਦਾ ਹੈ। ਉਸ ਉਪਭੋਗਤਾ ਦਾ ਨਾਮ, ਪਤਾ ਅਤੇ ਪੌਦੇ ਦਾ ਨਾਮ ਡਲਿਵਰੀਮੈਨ ਨੂੰ ਨੋਟ ਕਰਵਾਇਆ ਜਾਂਦਾ ਹੈ। ਉਹ ਖੁਦ ਸਾਰਾ ਰਿਕਾਰਡ ਮੇਨਟੇਨ ਕਰਦੇ ਹਨ। ਮਹੀਨੇ ਜਾਂ ਡੇਢ ਮਹੀਨੇ ਬਾਅਦ ਅਗਲੇ ਸਿਲੰਡਰ ਦੀ ਡਲਿਵਰੀ ਤੱਕ ਉਸ ਪੌਦੇ ਦੀ ਅਪਡੇਟ ਨੋਟ ਕਰਦਾ ਹੈ ਤਾਂ ਕਿ ਪਤਾ ਚਲ ਸਕੇ ਕਿ ਜਿਸ ਨੂੰ ਪੌਦਾ ਦਿੱਤਾ ਗਿਆ ਹੈ ਉਹ ਉਸ ਦੀ ਦੇਖਭਾਲ ਕਰਦਾ ਹੈ ਜਾਂ ਨਹੀਂ।

RELATED ARTICLES
POPULAR POSTS