Breaking News
Home / ਪੰਜਾਬ / ਲਤੀਫਪੁਰਾ ਉਜਾੜਾ : ਪੀੜਤਾਂ ਵੱਲੋਂ ਫਲੈਟਾਂ ‘ਚ ਜਾਣ ਤੋਂ ਨਾਂਹ

ਲਤੀਫਪੁਰਾ ਉਜਾੜਾ : ਪੀੜਤਾਂ ਵੱਲੋਂ ਫਲੈਟਾਂ ‘ਚ ਜਾਣ ਤੋਂ ਨਾਂਹ

ਮੁੜ ਵਸੇਬਾ ਕਮੇਟੀ ਨੇ ਪ੍ਰਸ਼ਾਸਨ ਦੀ ਪੇਸ਼ਕਸ਼ ਠੁਕਰਾਈ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਤੀਫਪੁਰਾ ਦੇ ਪੀੜਤਾਂ ਨੂੰ ਬੀਬੀ ਭਾਨੀ ਕੰਪਲੈਕਸ ਵਿੱਚ ਬਹੁਮੰਜ਼ਿਲੇ ਘਰ ਦੇਣ ਦੀ ਕੀਤੀ ਪੇਸ਼ਕਸ਼ ਨੂੰ ਮੁੜ ਵਸੇਬਾ ਕਮੇਟੀ ਨੇ ਠੁਕਰਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਡੀਸੀਪੀ ਜਗਮੋਹਨ ਸਿੰਘ ਨੇ ਲਤੀਫਪੁਰਾ ਜਾ ਕੇ ਮੁੜ ਵਸੇਬਾ ਕਮੇਟੀ ਨਾਲ ਗੱਲਬਾਤ ਕਰਕੇ ਬੀਬੀ ਭਾਨੀ ਕੰਪਲੈਕਸ ਵਿੱਚ ਫਲੈਟ ਦੇਣ ਦੀ ਪੇਸ਼ਕਸ਼ ਕੀਤੀ ਸੀ। ਪ੍ਰਸ਼ਾਸਨ ਵੱਲੋਂ ਗਏ ਅਧਿਕਾਰੀਆਂ ਨੇ ਉਜਾੜੇ ਵਾਲੀ ਥਾਂ ਜਾ ਕੇ ਮੁੜ ਵਸੇਬੇ ਲਈ ਬਣੀ 14 ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ। ਕਮੇਟੀ ਆਗੂਆਂ ਨੇ ਸਰਕਾਰ ਵੱਲੋਂ ਹੋਰ ਥਾਂ ‘ਤੇ ਫਲੈਟ ਦੇਣ ਦੀ ਪੇਸ਼ਕਸ਼ ਇਹ ਕਹਿੰਦਿਆਂ ਠੁਕਰਾ ਦਿੱਤੀ ਕਿ ਪੀੜਤ ਪਰਿਵਾਰਾਂ ਨੂੰ ਉਸ ਉਜਾੜੇ ਵਾਲੀ ਥਾਂ ‘ਤੇ ਹੀ ਵਸਾਇਆ ਜਾਵੇ।
ਇਸ ਮੀਟਿੰਗ ਵਿੱਚ ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਕਮੇਟੀ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਡਾ. ਗੁਰਦੀਪ ਸਿੰਘ ਭੰਡਾਲ, ਸੰਤੋਖ ਸਿੰਘ ਸੰਧੂ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਹੰਸ ਰਾਜ ਪੱਬਵਾਂ, ਮਹਿੰਦਰ ਸਿੰਘ ਬਾਜਵਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਖਜੀਤ ਸਿੰਘ ਡਰੋਲੀ, ਕੁਲਦੀਪ ਸਿੰਘ ਦੌਧਰ, ਪਰਮਿੰਦਰ ਸਿੰਘ, ਸਰਬਜੀਤ ਸਿੰਘ, ਗੁਰਬਖਸ਼ ਸਿੰਘ ਮੰਗਾ, ਬਲਜਿੰਦਰ ਕੌਰ, ਹਰਜਿੰਦਰ ਕੌਰ, ਸੁਖਜੀਤ ਸਿੰਘ ਡਰੋਲੀ ਸ਼ਾਮਲ ਹੋਏ। ਉੱਧਰ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਪੀੜਤ ਪਰਿਵਾਰਾਂ ‘ਤੇ ਆਧਾਰਿਤ ‘ਲਤੀਫ਼ਪੁਰਾ ਮੁੜ ਵਸੇਬਾ ਕਮੇਟੀ’ ਵੱਲੋਂ ਲਾਇਆ ਗਿਆ ਮੋਰਚਾ ਅਜੇ ਤੱਕ ਜਾਰੀ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …