17 ਅਗਸਤ ਦੇ ਦਿਨ ਨੂੰ ਭਾਰਤ-ਪਾਕਿ ਵੰਡ ਦੇ ਦਿਹਾੜੇ ਵਜੋਂ ਮਨਾਇਆ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
“ਸ੍ਰੀ ਆਨੰਦਪੁਰ ਸਾਹਿਬ ਦਾ ਵਿਰਾਸਤ-ਏ-ਖਾਲਸਾ ਅਕਾਲੀਆਂ ਦਾ ਚਿੱਟਾ ਹਾਥੀ ਹੈ। ਇਸ ‘ਤੇ ਸਾਲ ਦਾ 12 ਕਰੋੜ ਰੁਪਏ ਖਰਚ ਆਉਂਦਾ ਹੈ। ਅਕਾਲੀਆਂ ਨੇ ਇਸ ਸੰਸਥਾ ਦੀ ਕਮਾਈ ਦਾ ਕੋਈ ਮਾਡਲ ਨਹੀਂ ਬਣਾਇਆ। ਅਸੀਂ ਸਾਰੀਆਂ ਵਿਰਾਸਤੀ ਸੰਸਥਾਵਾਂ ਲਈ ਆਉਣ ਵਾਲੇ ਸਮੇਂ ਕਮਾਈ ਦਾ ਮਾਡਲ ਤਿਆਰ ਕਰਾਂਗੇ।” ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਹੀ ਹੈ। ਸਿੱਧੂ ਨੇ ਅੰਮ੍ਰਿਤਸਰ ਵਿਚ ਬਣ ਰਹੇ ‘ਵੰਡ ਮਿਊਜ਼ੀਅਮ’ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 17 ਅਗਸਤ ਨੂੰ ਭਾਰਤ-ਪਾਕਿ ਵੰਡ ਯਾਦਗਾਰ ਦਿਹਾੜੇ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਦਿਨ ਹੀ 17 ਅਗਸਤ ਨੂੰ ਮੁੱਖ ਮੰਤਰੀ ਵੰਡ ਮਿਊਜ਼ਮ ਦਾ ਉਦਘਾਟਨ ਕਰਨਗੇ। ਉਨ੍ਹਾਂ ਕਿਹਾ ਕਿ 70 ਸਾਲ ਪਹਿਲਾਂ 1947 ਨੂੰ 17 ਅਗਸਤ ਦੇ ਦਿਨ ਭਾਰਤ-ਪਾਕਿ ਵੰਡ ਦਾ ਐਲਾਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਦੁਨੀਆ ਦਾ ਪਹਿਲਾ ਅਜਾਇਬਘਰ ਹੈ ਜਿਹੜਾ ਵੰਡ ਦੀ ਹਿਜਰਤ ‘ਤੇ ਅਧਾਰਤ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਬਟਵਾਰੇ ਉਪਰੰਤ ਵਿਦੇਸ਼ਾਂ ਵਿੱਚ ਵੱਸੇ ਪੀੜਤ ਪਰਿਵਾਰ ਵੀ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣਗੇ।
Check Also
ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ
11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …