Breaking News
Home / ਪੰਜਾਬ / ਭਗਵੰਤ ਮਾਨ ਸੀਐਮ ਚਿਹਰਾ ਨਾ ਬਣਾਏ ਜਾਣ ਤੋਂ ਨਰਾਜ਼

ਭਗਵੰਤ ਮਾਨ ਸੀਐਮ ਚਿਹਰਾ ਨਾ ਬਣਾਏ ਜਾਣ ਤੋਂ ਨਰਾਜ਼

ਰੂਬੀ ਦਾ ਦਾਅਵਾ ਆਮ ਆਦਮੀ ਪਾਰਟੀ ’ਚ ਪੈ ਸਕਦੀ ਹੈ ਵੱਡੀ ਫੁੱਟ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅੰਦਰ ਵੱਡੀ ਫੁੱਟ ਦੇ ਆਸਾਰ ਨਜ਼ਰ ਆ ਰਹੇ ਹਨ। ਇੰਤਜਾਰ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਜਾਂ ਨਾ ਬਣਾਉਣ ਦਾ ਹੈ। ਭਗਵੰਤ ਮਾਨ ਖੁਦ ਵੀ ਪੰਜਾਬ ’ਚ ਆਪ ਵੱਲੋਂ ਸੀ ਐਮ ਫੇਸ ਨਾ ਐਲਾਨੇ ਜਾਣ ਕਾਰਨ ਨਿਰਾਸ਼ ਹਨ। ਜੇਕਰ ਉਨ੍ਹਾਂ ਦੀ ਥਾਂ ’ਤੇ ਕਿਸੇ ਦੂਜੇ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਤਾਂ 3-4 ਵਿਧਾਇਕ ਹੋਰ ਆਮ ਆਦਮੀ ਪਾਰਟੀ ਸਾਥ ਛੱਡ ਸਕਦੇ ਹਨ। ਵੀਰਵਾਰ ਨੂੰ ਵਿਧਾਨ ਸਭਾ ਸੈਸ਼ਨ ’ਚ ਹਿੱਸਾ ਲੈਣ ਆਈ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਇਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ। ਰੂਬੀ ਨੇ ਕਿਹਾ ਕਿ ਉਹ ਕੁੱਝ ਮਹੀਨੇ ਪਹਿਲਾਂ ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਨੂੰ ਮਿਲੇ ਸਨ ਅਤੇ ਉਹ ਕਾਫ਼ੀ ਨਿਰਾਸ਼ ਨਜ਼ਰ ਆਏ। ਉਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਥੇ ਹੀ ਮੌਜੂਦ ਸਨ ਅਤੇ ਉਨ੍ਹਾਂ ਨੇ ਭਗਵੰਤ ਨੂੰ ਆਖ ਦਿੱਤਾ ਸੀ ਕਿ ਜੇਕਰ ਤੁਹਾਨੂੰ ਸੀਐਮ ਚਿਹਰਾ ਨਾ ਬਣਾਇਆ ਗਿਆ ਤਾਂ ਉਹ ਪਾਰਟੀ ਤੋਂ ਅਸਤੀਫ਼ਾ ਦੇ ਦੇਣਗੇ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਨੂੰ ਰੂਬੀ ਦੇ ਪਾਰਟੀ ਛੱਡਣ ਬਾਰੇ ਪਤਾ ਸੀ।

Check Also

ਸੰਕਲਪ ਵੱਲੋਂ ਯੂਪੀਐਸਸੀ ਦੇ ਵਿਦਿਆਰਥੀਆਂ ਲਈ ਕੀਤਾ ਜਾਵੇਗਾ ਮੁਫ਼ਤ ਇੰਟਰਵਿਊ ਦੀ ਤਿਆਰੀ ਦਾ ਆਯੋਜਨ

ਚੰਡੀਗੜ੍ਹ/ਬਿਊਰ ਨਿਊਜ਼ : ਸਮਾਜਸੇਵੀ ਸੰਸਥਾ ਸੰਕਲਪ ਆਈਏਐਸ ਸੈਕਟਰ 29, ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰ੍ਹਾਂ …