18 C
Toronto
Monday, September 15, 2025
spot_img
Homeਪੰਜਾਬਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ...

ਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ : ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਚੱਲਦਿਆਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਮਨਾਉਣ ਸਬੰਧੀ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ। ਇਸ ਮੌਕੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਮੂਹ ਗੁਰਦੁਆਰਾ ਪ੍ਰਬੰਧਕਾਂ ਤੇ ਸਿੱਖ ਸੰਸਥਾਵਾਂ ਵਿਸਾਖੀ ਦਿਹਾੜਾ ਵੱਡੇ ਇਕੱਠ ਕਰਨ ਦੀ ਬਜਾਏ ਗੁਰਦੁਆਰਾ ਸਾਹਿਬਾਨ ਵਿਚ ਇਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਅਰੰਭ ਕਰਕੇ ਸਮਾਪਤੀ ‘ਤੇ ਸਰਬਤ ਦੇ ਭਲੇ ਦੀ ਅਰਦਾਸ ਕਰਨ। ਸਿੱਖ ਸੰਗਤਾਂ ਯਤਨ ਕਰਨ ਕਿ ਇਸ ਪੁਰਬ ਨੂੰ ਸਮਰਪਿਤ ਆਪਣੇ ਘਰ ਬੈਠ ਕੇ ਇਕ ਸਹਿਜ ਪਾਠ ਕਰਨ ਤੇ ਆਪਣੇ ਘਰ ਬੈਠ ਕੇ ਟੀਵੀ ਜਾਂ ਆਨ ਲਾਈਨ ਰਾਹੀਂ ਇਤਿਹਾਸਕ ਸਥਾਨਾਂ ਤੋਂ ਕਥਾ ਕੀਰਤਨ ਸਰਵਨ ਕਰਨ।

RELATED ARTICLES
POPULAR POSTS