Breaking News
Home / ਪੰਜਾਬ / ਇਸ ਵਾਰ ਪੰਜਾ ਸਾਹਿਬ ‘ਚ ਨਹੀਂ ਮਨਾਈ ਜਾਵੇਗੀ ਵਿਸਾਖੀ

ਇਸ ਵਾਰ ਪੰਜਾ ਸਾਹਿਬ ‘ਚ ਨਹੀਂ ਮਨਾਈ ਜਾਵੇਗੀ ਵਿਸਾਖੀ

ਭਾਰਤ ਤੋਂ ਦੋ ਹਜ਼ਾਰ ਸ਼ਰਧਾਲੂਆਂ ਦਾ ਜਥਾ ਜਾਣਾ ਸੀ ਪਾਕਿਸਤਾਨ, ਪਾਕਿ ਨੇ ਦੇਸ਼ ਭਰ ‘ਚ ਲੌਕਡਾਊਨ ਦਾ ਦਿੱਤਾ ਹਵਾਲਾ
ਲਾਹੌਰ : ਪਾਕਿ ਨੇ ਕਰੋਨਾ ਦੇ ਮੱਦੇਨਜ਼ਰ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ 14 ਅਪ੍ਰੈਲ ਨੂੰ ਹੋਣ ਵਾਲੇ ਵਿਸਾਖੀ ਸਮਾਗਮ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਮਾਗਮਾਂ ਵਿਚ ਭਾਰਤ ਤੋਂ 2,000 ਸਿੱਖ ਸ਼ਰਧਾਲੂਆਂ ਦਾ ਜਥਾ ਸ਼ਾਮਲ ਹੋਣਾ ਸੀ। ਪਾਕਿਸਤਾਨ ‘ਚ ਕਰੋਨਾ ਵਾਇਰਸ ਦੇ ਕੇਸ 3277 ਤੱਕ ਪੁੱਜ ਗਏ ਹਨ। ਇਕੱਲੇ ਪੰਜਾਬ ਸੂਬੇ ‘ਚ ਹੀ ਇਹ ਗਿਣਤੀ 1500 ਤੱਕ ਪੁੱਜ ਗਈ ਹੈ। ਦੁਨੀਆ ਭਰ ‘ਚ ਇਸ ਸਮੇਂ 12 ਲੱਖ ਲੋਕ ਕਰੋਨਾ ਤੋਂ ਪ੍ਰਭਾਵਿਤ ਹਨ। ਇਵਾਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਮੀਰ ਹਾਸ਼ਮੀ ਨੇ ਦੱਸਿਆ ਕਿ ਅਪ੍ਰੈਲ ਅਤੇ ਮਈ ਵਿਚ ਹੋਣ ਵਾਲੇ ਵਿਸਾਖੀ ਅਤੇ ਸਾਧੂ ਬੇਲਾ ਸਮਾਗਮ ਰੱਦ ਕਰ ਦਿੱਤੇ ਗਏ ਹਨ। ਹਾਸ਼ਮੀ ਨੇ ਦੱਸਿਆ ਕਿ ਪਾਕਿਸਤਾਨ ਨੇ ਭਾਰਤ ਤੋਂ ਆਉਣ ਵਾਲੇ ਦੋ ਹਜ਼ਾਰ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕਰਨਾ ਸੀ। ਪ੍ਰੰਤੂ ਸਰਕਾਰ ਨੇ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਕੁਝ ਦਿਨ ਪਹਿਲਾਂ ਰੋਕ ਦਿੱਤੀ ਸੀ। ਗੁਰਦੁਆਰਾ ਹਸਨ ਅਬਦਾਲ ਦੀ ਮੈਨੇਜਮੈਂਟ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਉਹ ਵਿਸਾਖੀ ਮੌਕੇ ਸਥਾਨਕ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਨਾ ਦੇਵੇ। ਪਾਕਿਸਤਾਨ ਵਿਚ ਵਿਸਾਖੀ ਦਾ ਤਿਉਹਾਰ ਪੁਰਾਤਨ ਸਮੇਂ ਤੋਂ ਮਨਾਇਆ ਜਾਂਦਾ ਹੈ। ਕਣਕਾਂ ਦੀ ਵਾਢੀ ਨਾਲ ਇਹ ਤਿਉਹਾਰ 12 ਅਪ੍ਰੈਲ ਨੂੰ ਸ਼ੁਰੂ ਹੁੰਦਾ ਹੈ ਤੇ ਮੁੱਖ ਸਮਾਗਮ 14 ਅਪ੍ਰੈਲ ਨੂੰ ਹੁੰਦਾ ਹੈ। ਪਾਰਤੀ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਹਜ਼ਾਰਾਂ ਸਥਾਨਕ ਸਿੱਖ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਚ ਵਿਸਾਖੀ ਦੇ ਤਿਉਹਾਰ ਮੌਕੇ ਪੁੱਜਦੇ ਹਨ।

Check Also

ਸ਼ੰਭੂ ਬਾਰਡਰ ਵਿਖੇ ਰੇਲ ਟਰੈਕ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਸਰਵਣ ਸਿੰਘ ਪੰਧੇਰ ਨੇ ਕਿਹਾ : 1 ਮਈ ਨੂੰ ਮਜ਼ਦੂਰ ਦਿਵਸ ਵੀ ਮਨਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ …