ਚੰਡੀਗੜ੍ਹ : ਏਅਰ ਇੰਡੀਆ ਅੰਮ੍ਰਿਤਸਰ ਏਅਰਪੋਰਟ ਤੋਂ ਟੋਰਾਂਟੋ ਫਲਾਈਟ ਸ਼ੁਰੂ ਕਰਨ ਤੋਂ ਪੂਰੀ ਤਰ੍ਹਾਂ ਮੁੱਕਰ ਗਈ। ਅੰਮ੍ਰਿਤਸਰ ਇੰਟਰਨੈਸ਼ਨਲ ਏਅਰ ਪੋਰਟ ਤੋਂ ਟੋਰਾਂਟੋ ਦੀ ਉਡਾਣ ਸ਼ੁਰੂ ਕਰਨ ਤੋਂ ਏਅਰ ਇੰਡੀਆ ਨੇ ਘਾਟੇ ਦੀ ਗੱਲ ਕਹਿੰਦਿਆਂ ਕੋਰੀ ਨਾਂਹ ਕਰ ਦਿੱਤੀ ਹੈ। ਹਾਲਾਂਕਿ ਏਅਰ ਇੰਡੀਆ ਨੇ ਦੱਸਿਆ ਕਿ 29 ਅਕਤੂਬਰ ਤੋਂ ਉਹ ਚੰਡੀਗੜ੍ਹ ਇੰਟਰਨੈਸ਼ਨਲ ਏਅਰ ਪੋਰਟ ਤੋਂ ਬੈਂਕਾਕ ਦੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ ਜੋ ਹਫਤੇ ‘ਚ ਚਾਰ ਦਿਨ ਦੀ ਹੋਵੇਗੀ। ਮੰਗਲਵਾਰ ਨੂੰ ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਜੀਐਸ ਤੋਮਰ ਨੇ ਹਾਈਕੋਰਟ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਅੰਮ੍ਰਿਤਸਰ ਤੋਂ ਹੋਰ ਕੌਮਾਂਤਰੀ ਉਡਾਣਾਂ ਨਾਲ ਹੋਏ ਘਾਟੇ ਦੀ ਵੀ ਏਅਰ ਇੰਡੀਆ ਨੇ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਹੈ।
ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿਚ ਸਿੱਖ ਚਿਹਰੇ ਨੂੰ ਨਹੀਂ ਮਿਲੀ ਥਾਂ, ਨਾ ਦਸਤਾਰਧਾਰੀ ਨੂੰ ਰਾਸ਼ਟਰਪਤੀ ਤੇ ਨਾ ਉਪ ਰਾਸ਼ਟਰਪਤੀ ਲਈ ਬਣਾਇਆ ਉਮੀਦਵਾਰ
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …