9.6 C
Toronto
Sunday, April 26, 2026
spot_img
Homeਪੰਜਾਬਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿੱਧੂ ਦਾ ‘ਆਪ’ ਉਤੇ ਨਿਸ਼ਾਨਾ

ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿੱਧੂ ਦਾ ‘ਆਪ’ ਉਤੇ ਨਿਸ਼ਾਨਾ

ਕਿਹਾ, 4 ਦਿਨਾਂ ’ਚ 21 ਲੱਖ ਫੋਨ ਆਉਣੇ ਅਸੰਭਵ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਅੱਜ ਵੀ ਆਮ ਆਦਮੀ ਪਾਰਟੀ ਨੂੰ ਸਿਆਸੀ ਨਿਸ਼ਾਨੇ ’ਤੇ ਲਿਆ। ਸਿੱਧੂ ਨ ੇਕਿਹਾ ਕਿ ਆਮ ਆਦਮੀ ਪਾਰਟੀ ਦਾ ਸੀਐਮ ਫੇਸ ਸਕੈਮ ਹੈ ਅਤੇ ਚਾਰ ਦਿਨਾਂ ਵਿਚ 21 ਲੱਖ ਫੋਨ ਆਉਣੇ ਅਸੰਭਵ ਹਨ। ਇਸ ਮੌਕੇ ਸਿੱਧੂ ਦਾ ਕਹਿਣਾ ਸੀ ਕਿ ਉਹ ‘ਆਪ’ ਵਾਲਿਆਂ ਦਾ ਮਖੌਟਾ ਉਤਾਰ ਦੇਣਗੇ। ਸਿੱਧੂ ਨੇ ‘ਆਪ’ ਵੱਲੋਂ ਮੁੱਖ ਮੰਤਰੀ ਦੇ ਨਾਂ ’ਤੇ ਫ਼ੋਨ ਕਾਲ ਰਾਹੀਂ ਵੋਟਾਂ ਪਾਉਣ ਨੂੰ ਇਕ ਘਪਲਾ ਕਰਾਰ ਦਿੱਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਇਕ ਦਿਨ ਵਿਚ ਸਿਰਫ 5760 ਫੋਨ ਕਾਲਾਂ ਜਾਂ ਮੈਸੇਜ ਆ ਸਕਦੇ ਹਨ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰਾ ਅੰਦਾਜ਼ਾ ਹੈ ਕਿ ਇਸ ਸਾਰੀ ਪ੍ਰਕਿਰਿਆ ’ਤੇ 25 ਤੋਂ 30 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਪੈਸਾ ਕਿੱਥੋਂ ਆਇਆ? ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਰਕਮ ਕਿੱਥੋਂ ਆਈ। ਸਿੱਧੂ ਨੇ ਇਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

 

RELATED ARTICLES
POPULAR POSTS