Breaking News
Home / ਪੰਜਾਬ / ਪੰਜਾਬ ਕਾਂਗਰਸ ਨੂੰ ਕਿਸੇ ਸਮੇਂ ਵੀ ਮਿਲ ਸਕਦਾ ਨਵਾਂ ਪ੍ਰਧਾਨ : ਹਰੀਸ਼ ਰਾਵਤ

ਪੰਜਾਬ ਕਾਂਗਰਸ ਨੂੰ ਕਿਸੇ ਸਮੇਂ ਵੀ ਮਿਲ ਸਕਦਾ ਨਵਾਂ ਪ੍ਰਧਾਨ : ਹਰੀਸ਼ ਰਾਵਤ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਅਗਲੇ ਦੋ ਤਿੰਨ ਦਿਨਾਂ ਵਿਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਵਾਲਮੀਕਿ ਸਮਾਜ ਦਾ ਇਕ ਐਮ ਐਲ ਏ ਕੈਬਨਿਟ ਵਿਚ ਵਜ਼ੀਰ ਵੀ ਬਣਾਇਆ ਜਾਵੇਗਾ। ਰਾਵਤ ਨੇ ਜਾਣਕਾਰੀ ਦਿੱਤੀ ਕਿ ਇਹ ਸਭ ਤਬਦੀਲੀਆਂ ਅਗਲੇ ਦੋ ਤਿੰਨ ਦਿਨਾਂ ਵਿਚ ਹੋ ਜਾਣਗੀਆਂ। ਉਹਨਾਂ ਕਿਹਾ ਕਿ ਪਹਿਲਾਂ ਇਹ ਤਬਦੀਲੀਆਂ ਜੁਲਾਈ ਦੇ ਪਹਿਲੇ ਹਫਤੇ ਹੋਣੀਆਂ ਸਨ ਪਰ ਹਾਈਕਮਾਨ ਦੇ ਕੁਝ ਹੋਰ ਰਾਜਾਂ ਵਿਚਲੇ ਰੁਝੇਵੇਂ ਕਾਰਨ ਇਹ ਲੇਟ ਹੋ ਗਈਆਂ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 4 ਤੋਂ 5 ਵਿਧਾਇਕਾਂ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਨੂੰ ਮੰਤਰੀ ਮੰਡਲ ’ਚ ਰੱਦੋ ਬਦਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਪੂਰੀ ਤਰ੍ਹਾਂ ਥਾਪੜੀ ਹੈ ਤੇ ਉਹਨਾਂ ਨੂੰ ਹਾਲ ਦੀ ਘੜੀ ਕੋਈ ਚੁਣੌਤੀ ਨਹੀਂ ਹੈ। ਹਰੀਸ਼ ਰਾਵਤ ਨੇ ਵੀ ਇਹ ਗੱਲ ਕਹੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਦਲਿਆ ਜਾਵੇਗਾ।

 

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …