14.6 C
Toronto
Thursday, October 16, 2025
spot_img
Homeਕੈਨੇਡਾ'ਜੀਪ ਲਵਰਜ਼ ਕਲੱਬ ਟੋਰਾਂਟੋ' ਨੇ ਜੀਪ ਰਾਈਡ ਤੇ ਪਿਕਨਿਕ ਮਨਾਈ

‘ਜੀਪ ਲਵਰਜ਼ ਕਲੱਬ ਟੋਰਾਂਟੋ’ ਨੇ ਜੀਪ ਰਾਈਡ ਤੇ ਪਿਕਨਿਕ ਮਨਾਈ

ਬਰੈਂਪਟਨ/ਡਾ. ਝੰਡ : ‘ਜੀਪ ਲਵਰਜ਼ ਕਲੱਬ ਟੋਰਾਂਟੋ ਵੱਲੋਂ’ ਲੰਘੇ ਐਤਵਾਰ 24 ਜੁਲਾਈ ਨੂੰ ਸਲਾਨਾ ਰਾਈਡ ਐਂਡ ਪਿਕਨਿਕ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।
ਸਵੇਰੇ-ਸਵੇਰੇ 4.30 ਵਜੇ ਤਿੰਨ ਦਰਜਨ ਜੀਪਾਂ ਦਾ ਕਾਫ਼ਲਾ ਗੋਰ ਰੋਡ ਤੇ ਕੈਸਲਮੋਰ ਇੰਟਰਸੈੱਕਸ਼ਨ ਦੇ ਨੇੜੇ ‘ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਐਂਡ ਲਾਇਬ੍ਰੇਰੀ’ ਦੀ ਪਾਰਕਿੰਗ ਤੋਂ ਰਵਾਨਾ ਹੋਇਆ ਅਤੇ 51 ਕਿਲੋਮਟਿਰ ਦਾ ਸਫ਼ਰ ਤੈਅ ਕਰਕੇ ਇਹ ਕਾਫਲਾ ਐਰਲ ਰੋਵਰ ਪ੍ਰੋਵਿੰਸ਼ੀਅਲ ਪਾਰਕ ਵਿਖੇ ਪੂਰੇ ਧੂਮ-ਧੜੱਕੇ ਨਾਲ ਪਹੁੰਚਿਆ। ਰਸਤੇ ਵਿਚ ਗੋਰਿਆਂ ਦੀ ਕਮਿਊਨਿਟੀ ਵੱਲੋਂ ਇਸ ਦਾ ਭਰਵਾਂ ਸੁਆਗਤ ਕੀਤਾ ਗਿਆ।
ਪਾਰਕ ਵਿਚ ਜਾ ਕੇ ਸਾਰਿਆਂ ਦੇ ਮਨੋਰੰਜਨ ਲਈ ਰੰਗਾ-ਰੰਗ ਪ੍ਰੋਗਰਾਮ ਹੋਇਆ ਜਿਸ ਵਿਚ ਗਾਇਕਾਂ ਭੁਪਿੰਦਰ ਬੱਬਲ, ਦਲਬੀਰ ਸਿੰਘ ਹਰੀਪੁਰ, ਸਾਹਿਲ ਤੇ ਮਨਦੀਪ ਔਜਲਾ ਨੇ ਸ਼ਮੂਲੀਅਤ ਕੀਤੀ। ਮਾਸਟਰ ਬੀਰੂ ਨੇ ਢੋਲ ਦੇ ਜੌਹਰ ਵਿਖਾਏ। ਐਕਟਿੰਗ ਦੇ ਦੌਰ ਵਿਚ ਹਰਬੰਸ ਢਿੱਲੋਂ (ਬੰਸਾ ਬੁੱਟਰ ਕਲਾਂ), ਟੋਰਾਂਟੋ ਤੋਂ ਗੁੱਗੂ ਗਿੱਲ ਨੇ ਅਮਰੀਸ਼ ਪੁਰੀ ਅਤੇ ਮੇਹਰ ਮਿੱਤਲ ਦੇ ਫ਼ਿਲਮੀ ਡਾਇਲਾਗ ਬੋਲ ਕੇ ਖ਼ੂਬ ਰੰਗ ਬੰਨ੍ਹਿਆਂ। ਭੰਗੜੇ ਵਿਚ ਤੇਜਵੰਤ ਸਿੰਘ, ਬਲਬੀਰ ਸਿੰਘ, ਜਗਜੀਤ ਸਿੰਘ ਤੇ ਕਈ ਹੋਰਨਾਂ ਨੇ ਹਿੱਸਾ ਲਿਆ। ਰੰਗਾ-ਰੰਗ ਪ੍ਰੋਗਰਾਮ ਚੱਲ ਰਹੇ ਮੀਂਹ ਦੇ ਬਾਵਜੂਦ ਵੀ ਨਿਰੰਤਰ ਜਾਰੀ ਰਿਹਾ ਅਤੇ ਇਹ ਸ਼ਾਮ ਦੇ 6.00 ਵਜੇ ਤੱਕ ਚੱਲਦਾ ਰਿਹਾ। ਦਰਸ਼ਕਾਂ ਨੇ ਇਸ ਦਾ ਭਰਪੂਰ ਅਨੰਦ ਮਾਣਿਆਂ। ਇਸ ਦੌਰਾਨ ਸਨੈਕਸ, ਚਾਹ-ਪਾਣੀ, ਖਾਣ-ਪੀਣ ਅਤੇ ਕੋਲਡ ਡਰਿੰਕਸ ਦਾ ਦੌਰ ਸਾਰਾ ਦਿਨ ਹੀ ਚੱਲਦਾ ਰਿਹਾ।
ਇਸ ਪ੍ਰੋਗਰਾਮ ਵਿਚ ‘ਰਾਈਡ ਫ਼ਾਰ ਰਾਜਾ’ ਅਤੇ ਬਰੈਂਪਟਨ ਦੀ ‘ਸਿੱਖ ਮੋਟਰਸਾਈਕਲ ਕਲੱਬ’ ਦੇ ਮੈਂਬਰ ਵੀ ਸ਼ਾਮਲ ਹੋਏ। ਪ੍ਰਬੰਧਕਾਂ ਵਿਚ ਪ੍ਰਧਾਨ ਬੂਟਾ ਸਿੰਘ ਜੌਹਲ, ਜਿੰਦਰ ਦਿਓਲ, ਜੱਸ ਦਿਓਲ, ਬਲਜਿੰਦਰ ਸਿੰਘ ਬੋਪਾਰਾਏ, ਦਵਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਰੰਧਾਵਾ, ਪ੍ਰਦੀਪ ਸਿੰਘ ਆਦਿ ਸ਼ਾਮਲ ਸਨ।
ਅਖ਼ੀਰ ਵਿਚ ਬੂਟਾ ਸਿੰਘ ਜੌਹਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸਟੇਜ-ਸਕੱਤਰ ਦੀ ਭੂਮਿਕਾ ‘ਉਸਤਾਦ ਜੀ’ ਵੱਲੋਂ ਬਾਖ਼ੂਬੀ ਨਿਭਾਈ ਗਈ।

RELATED ARTICLES

ਗ਼ਜ਼ਲ

POPULAR POSTS