4 C
Toronto
Saturday, November 8, 2025
spot_img
Homeਕੈਨੇਡਾਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੂੰ...

ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੂੰ ਭਰਵਾਂ ਹੁੰਗਾਰਾ ਮਿਲਣਾ ਜਾਰੀ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਉਨਟਾਰੀਓ ਵਿੱਚ ਆ ਰਹੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਵਿਖੇ ਵਾਰਡ 9 ਤੇ 10 ਤੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਵਾਸਤੇ ਸਤਪਾਲ ਸਿੰਘ ਜੌਹਲ ਉਮੀਦਵਾਰ ਹਨ।
ਜੌਹਲ ਦੀ ਉਮੀਦਵਾਰੀ ਨੂੰ ਦੋਵਾਂ ਵਾਰਡਾਂ ਦੇ ਵਾਸੀਆਂ ਵਲੋਂ ਹੀ ਨਹੀਂ ਸਗੋਂ ਸਾਰੇ ਸ਼ਹਿਰ ਵਿੱਚ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਕਿਉਂਕਿ ਜੌਹਲ ਬੀਤੇ ਲੰਬੇ ਸਮੇਂ ਤੋਂ ਲੋਕਾਂ ਦੀਆਂ ਨਿੱਤ ਪ੍ਰਤੀ ਦਿਨ ਦੀਆਂ ਮੁਸ਼ਕਿਲਾਂ ਬਾਰੇ ਨਿੱਠ ਕੇ ਕੰਮ ਕਰਦੇ ਹਨ ਅਤੇ ਹਰੇਕ ਸਰਕਾਰੀ ਪੱਧਰ ‘ਤੇ ਲੋਕ ਮੁੱਦੇ ਉਭਾਰਨ ਬਾਰੇ ਉਨ੍ਹਾਂ ਦੀਆਂ ਅਸਰਦਾਰ ਕੋਸ਼ਿਸ਼ਾਂ ਤੋਂ ਭਲੀਭਾਂਤ ਵਾਕਿਫ ਹਨ। ਇਸ ਬਾਰੇ ਕਰਨੈਲ ਸਿੰਘ ਨੇ ਆਖਿਆ ਕਿ ਪੀਲ ਬੋਰਡ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਵਾਲੇ ਹੰਢੇ ਹੋਏ ਅਤੇ ਤਜ਼ਰਬੇਕਾਰ ਨੁਮਾਇੰਦੇ ਦੀ ਬੜੀ ਸ਼ਿੱਦਤ ਨਾਲ ਲੋੜ ਹੈ ਅਤੇ ਸਤਪਾਲ ਸਿੰਘ ਜੌਹਲ ਵਿੱਚ ਉਹ ਸਾਰੇ ਗੁਣ ਹਨ, ਜਿਸ ਤੋਂ ਸਕੂਲ ਬੋਰਡ ਅਤੇ ਕਮਿਊਨਿਟੀ ਨੂੰ ਬਹੁਤ ਫਾਇਦਾ ਹੋਵੇਗਾ। ਜੌਹਲ ਨੇ ਕਿਹਾ ਕਿ ਵੋਟਾਂ ਦਾ ਆਖਰੀ ਦਿਨ 24 ਅਕਤੂਬਰ ਹੈ ਪਰ ਇਸ ਤੋਂ ਪਹਿਲਾਂ 7, 8, 9, 14 ਅਤੇ 15 ਅਕਤੂਬਰ ਨੂੰ (ਕੁੱਲ ਪੰਜ ਦਿਨ) ਐਡਵਾਂਸ ਪੋਲਿੰਗ ਦੇ ਹੋਣਗੇ। ਉਨ੍ਹਾਂ ਆਖਿਆ ਕਿ ਇਸ ਵਾਰ ਮਿਊਂਸਪਲ ਇਲੈਕਸ਼ਨ ਦਿਵਾਲੀ ਅਤੇ ਬੰਦੀ ਛੋੜ ਦਿਹਾੜੇ ਨੂੰ ਹੋਵੇਗੀ ਜਿਸ ਕਰਕੇ ਵੋਟਰਾਂ ਨੂੰ ਐਡਵਾਂਸ ਪੋਲਿੰਗ ਦੇ ਦਿਨਾਂ ਦਾ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਵੀ ਕਿ ਜੇਕਰ ਭਾਰਤ ਜਾਂ ਕਿਤੇ ਹੋਰ ਜਾਣ ਦੇ ਪ੍ਰੋਗਰਾਮ ਹੋਣ ਤਾਂ 7 ਅਕਤੂਬਰ ਤੋਂ ਬਾਅਦ ਜਾਇਆ ਜਾਵੇ ਤਾਂਕਿ ਵੋਟ ਐਡਵਾਂਸ ਵਿੱਚ ਪਾਈ ਜਾ ਸਕੇ।
ਮਿਊਂਸਪਲ ਇਲੈਕਸ਼ਨ ਵਿੱਚ ਹਰੇਕ ਵੋਟਰ ਮੇਅਰ, ਰਿਜਨਲ ਕੌਂਸਲਰ, ਸਿਟੀ ਕੌਂਸਲਰ ਅਤੇ ਸਕੂਲ ਟਰੱਸਟੀ ਦੀ ਵੋਟ ਇਕ ਬੈਲਟ ਪੇਪਰ ਰਾਹੀਂ ਪਾਇਆ ਕਰਦੇ ਹਨ। ਭਾਵ ਇੱਕ ਬੈਲਟ ਪੇਪਰ ਉਪਰ ਚਾਰ ਵੋਟਾਂ ਪੈਂਦੀਆਂ ਹਨ। ਵਾਰਡ 9-10 ਦੇ ਬੈਲਟ ਪੇਪਰ ਉਪਰ ਸਕੂਲ ਟਰੱਸਟੀ ਦੀ ਵੋਟ ਵਾਸਤੇ ਸਤਪਾਲ ਸਿੰਘ ਜੌਹਲ ਦਾ ਨਾਮ ਹੋਵੇਗਾ।

RELATED ARTICLES
POPULAR POSTS