Breaking News
Home / ਕੈਨੇਡਾ / ਮੋਹੀ ਪਿਕਨਿਕ ‘ਤੇ ਛਿੜੀ ਪਿੰਡ ਦੇ ਦਰਵਾਜ਼ਿਆਂ, ਖੂਹਾਂ, ਟੋਭਿਆਂ ਅਤੇ ਜੂਹਾਂ ਦੀ ਗੱਲ

ਮੋਹੀ ਪਿਕਨਿਕ ‘ਤੇ ਛਿੜੀ ਪਿੰਡ ਦੇ ਦਰਵਾਜ਼ਿਆਂ, ਖੂਹਾਂ, ਟੋਭਿਆਂ ਅਤੇ ਜੂਹਾਂ ਦੀ ਗੱਲ

ਬਰੈਂਪਟਨ/ ਮਹਿੰਦਰ ਸਿੰਘ ਮੋਹੀ
ਪਿਛਲੇ ਸਨਿਚਰਵਾਰ ਨੂੰ, ਸੁਹਾਵਣੇ ਮੌਸਮ ਦਾ ਲਾਹਾ ਲੈ ਕੇ ਬਰੈਂਪਟਨ ਤੇ ਆਲੇ ਦੂਆਲੇ ਦੇ ਖੇਤਰਾਂ ਵਿਚ ਰਹਿ ਰਹੇ ਮੋਹੀ ਪਿੰਡ ਵਾਲਿਆਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਮਿਡੋਵੇਲ ਕਨਜ਼ਰਵੇਸ਼ਨ ਏਰੀਆ ਦੇ ਖੂਬਸੂਰਤ ਪਾਰਕ ਵਿਚ ਪਿਕਨਿਕ ਮਨਾਈ। ਇਸ ਵਿਚ ਪਿੰਡ ਦੀਆਂ ਜੰਮਪਲ ਲੜਕੀਆਂ ਵੀ ਆਪਣੇ ਪਰਿਵਾਰਾਂ ਸਮੇਤ ਪਹੁੰਚੀਆਂ, ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਨੂੰ ਆਪਣੇ ਪੇਕੇ ਘਰ ਵਿਚ ਆਉਣ ਵਰਗਾ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਗਈ। ਹਰ ਸਾਲ ਦੀ ਤਰ੍ਹਾਂ ਇਸ ਪਿਕਨਿਕ ਤੇ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿਚ ਮਹਾਨ ਕੁਰਬਾਨੀ ਕੀਤੀ।
ਉਹਨਾਂ ਵੀਹ ਸਾਲ ਕਾਲੇ ਪਾਣੀ ਦੀ ਸਜ਼ਾ ਤੇ ਤਸੀਹੇ ਝੱਲੇ। ਪਿਛਲੇ ਸਮੇਂ ਦੌਰਾਨ ਵਿਛੋੜਾ ਦੇ ਗਈਆਂ ਪਿੰਡ ਦੀਆਂ ਸਤਿਕਾਰਤ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਸਬੰਧਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਗਿਆ। ਸਭ ਤੋਂ ਪਹਿਲਾਂ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਨਾਲ ਹੀ ਦਰਵਾਜ਼ਿਆਂ ਦੇ ਅਧਾਰ ‘ਤੇ ਪਿੰਡ ਨੂੰ ਖੇਤਰਾਂ ਵਿਚ ਵੰਡ ਕੇ ਵਾਲੀਬਾਲ ਦੇ ਮੁਕਾਬਲੇ ਸ਼ੁਰੂ ਹੋ ਗਏ। ਅਖੀਰ ਵਿਚ ਪੱਕਾ ਦਰਵਾਜ਼ਾ ਜੇਤੂ ਰਿਹਾ। ਲੇਡੀਜ਼ ਦੀ ਮਿਊਜ਼ਿਕ ਚੇਅਰ ਰੇਸ ਦਾ ਦਿਲਚਸਪ ਮੁਕਾਬਲਾ ਹੋਇਆ। ਇਸਦੇ ਨਾਲ ਲੇਡੀਜ਼ ਵਲੋਂ ਗਿੱਧੇ ਦੀ ਪੇਸ਼ਕਾਰੀ ਨੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਇਸ ਹਰੇ-ਭਰੇ ਪਾਰਕ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਅਮਰੀਕਾ ਤੋਂ ਮੋਹੀ ਪਿੰਡ ਦੇ ਇਸ ਸਮਾਗਮ ਵਿਚ ਖਾਸ ਤੌਰ ‘ਤੇ ਪਰਿਵਾਰ ਸਮੇਤ ਪਹੁੰਚਣ ਵਾਲੇ ਨਰਿੰਦਰ ਸਿੰਘ ਥਿੰਦ, ਸਮਸ਼ੇਰ ਸਿੰਘ ਥਿੰਦ ਤੇ ਵਿੰਡਸਰ ਤੋਂ ਰਣਜੀਤ ਸਿੰਘ ਥਿੰਦ ਤੇ ਉਹਨਾਂ ਦੀਆਂ ਧਰਮ ਪਤਨੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਹੈਮਿਲਟਨ ਵਿਚ ਰਹਿ ਰਹੇ ਹਰਪ੍ਰੀਤ ਸਿੰਘ ਬੰਟੀ ਦੀ ਹੋਣਹਾਰ ਬੇਟੀ ਬਾਣੀ ਦਾ ਪਿੰਡ ਵਾਲਿਆਂ ਵਲੋਂ ਵੀ ਸਨਮਾਨ ਕੀਤਾ ਗਿਆ। ਇੰਡੀਆ ਤੋਂ ਨਵੇਂ ਆਏ ਮੋਹੀ ਪਿੰਡ ਵਾਸੀਆਂ ਨੂੰ ਵੀ ਸਤਿਕਾਰ ਵਜੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਨਿਵਾਜ਼ਿਆ ਗਿਆ। ਇਸ ਸਾਰੇ ਪ੍ਰੋਗਰਾਮ ਨੂੰ ਕਾਮਯਾਬੀ ਨਾਲ ਸਿਰੇ ਚੜ੍ਹਾਉਣ ਵਿਚ ਸਮੁੱਚੀ ਟੀਮ ਨੇ ਜ਼ਿੰਮੇਵਾਰੀ ਨਾਲ ਲਗਾਤਾਰ ਮਿਹਨਤ ਕੀਤੀ।

 

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …