20 C
Toronto
Saturday, September 5, 2026
spot_img
Homeਕੈਨੇਡਾਲੱਕੀ ਡਰਾਅ ਦੌਰਾਨ ਗਾਹਕ ਨੇ ਜਿੱਤਿਆ ਟੈਬਲਟ

ਲੱਕੀ ਡਰਾਅ ਦੌਰਾਨ ਗਾਹਕ ਨੇ ਜਿੱਤਿਆ ਟੈਬਲਟ

ਲੱਕੀ ਡਰਾਅ ਦੌਰਾਨ ਗਾਹਕ ਨੇ ਜਿੱਤਿਆ ਟੈਬਲਟਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋਂ ਵਿਖੇ ਇੱਕ ਸੱਭਿਆਚਾਰਕ ਮੇਲੇ ਦੌਰਾਨ ਜਿੱਥੇ ਲੋਕਾਂ ਦਾ ਭਾਰੀ ਇਕੱਠ ਵੇਖਣ ਲਈ ਮਿਲਿਆ ਉੱਥੇ ਹੀ ਲੋਕਾਂ ਵੱਲੋਂ ਜਿੱਥੇ ਮੇਲੇ ਵਿੱਚ ਲੱਗੇ ਸਟਾਲਾਂ ਉੱਤੇ ਖਰੀਦਾਰੀ ਕੀਤੀ ਗਈ। ਮੇਲੇ ਦਾ ਆਨੰਦ ਮਾਣਦਿਆਂ ਕਈ ਸਟਾਲਾਂ ਉੱਤੇ ਗਾਹਕਾਂ ਲਈ ਲੱਕੀ ਡਰਾਅ ਵੀ ਕੱਢੇ ਗਏ ਅਤੇ ਇਸੇ ਦੌਰਾਨ ਮੇਲੇ ਵਿੱਚ ਆਲ-ਕਾਈਂਡ ਇੰਸੋ ਦੇ ਕਮਲਦੀਪ ਕੌਰ ਅਤੇ ਕੁਲਵੀਰ ਕੌਰ ਪੰਧੇਰ ਵੱਲੋਂ ਇੰਸ਼ੋਰਸ਼ ਦੀਆਂ ਸੇਵਾਵਾਂ ਦੇਣ ਦੇ ਲਗਾਏ ਸਟਾਲ ਉੱਤੇ ਕੱਢੇ ਗਏ ਲੱਕੀ ਡਰਾਅ ਦੌਰਾਨ ਇੱਕ ਗਾਹਕ ਨੂੰ ਇਲੈਕਟ੍ਰੋਨਿਕਸ ਡਿਵਾਈਸ ਟੈਬਲਟ ਨਿਕਲਿਆ। ਜੋ ਕਿ ਮੇਲੇ ਦੌਰਾਨ ਉਕਤ ਲੱਕੀ ਗਾਹਕ ਨੂੰ ਹਾਜ਼ਰੀਨ ਦੀ ਹਾਜ਼ਰੀ ਵਿੱਚ ਭੇਟ ਕੀਤਾ ਗਿਆ। ਜਿਸ ਦੌਰਾਨ ਕਮਲਦੀਪ ਕੌਰ ਨੇ ਦੱਸਿਆ ਕਿ ਉਹ ਇਮਾਨਦਾਰੀ ਅਤੇ ਭਰੋਸੇਯੋਗ ਸੇਵਾਵਾਂ ਦੇਣ ਲਈ ਇਲਾਕੇ ਵਿੱਚ ਜਾਣੇ ਜਾਂਦੇ ਹਨ। ਇਸ ਮੌਕੇ ਟੀਮ ਗਿੱਲ ਦੇ ਲਖਵਿੰਦਰ ਸਿੰਘ ਗਿੱਲ ਅਤੇ ਹੋਰ ਵੀ ਕਈ ਸੱਜਣ ਮੌਜੂਦ ਸਨ।

 

RELATED ARTICLES
POPULAR POSTS