ਬਰੈਂਪਟਨ : ਚੇਤੇ ਰਹੇ ਕਿ ਪੰਜਾਬੀ ਦੇ ਹਿਤੈਸ਼ੀਆਂ ਸਵਰਗੀ ਲਛਮਨ ਸਿੰਘ ਔਜਲਾ ਤੇ ਸ. ਗੁਰਦਿਆਲ ਸਿੰਘ ਦਿਓਲ ਨੇ ਬਹੁਤ ਸਮਾਂ ਪਹਿਲਾਂ ਪੁਰਾਣੀ ‘ਪੰਜਾਬੀ ਸਾਹਿਤ ਸਭਾ ਓਨਟਾਰੀਓ’ ਬਣਾਈ ਸੀ ਜੋ ਕਾਫੀ ਸਮਾਂ ਬੜੀ ਕਾਮਯਾਬੀ ਨਾਲ ਚਲਦੀ। ਇਸ ਪੁਰਾਣੀ ਸਭਾ ਦੇ ਮੋਢੀ ਸ. ਗੁਰਦਿਆਲ ਸਿੰਘ ਦਿਓਲ ਦੇ ਉਤਸ਼ਾਹ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਲੰਘੇ ਦਿਨੀਂ ਇਕ ਮੀਟਿੰਗ ਕਰ ਕੇ ਇਸ ਨੂੰ ਮੁੜ ਸੁਰਜੀਤ ਕਰ ਦਿਤਾ ਗਿਆ ਹੈ। ਤਤਕਾਲ ਪ੍ਰਿੰਸੀਪਲ ਪਾਖਰ ਸਿੰਘ ਨੂੰ ਇਸਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਪੈਟਰਨ ਗੁਰਦਿਆਲ ਸਿੰਘ ਦਿਓਲ, ਸੈਕਰਟਰੀ ਹਰਚੰਦ ਸਿੰਘ ਬਾਸੀ ਤੇ ਸਲਾਹਕਾਰ ਬਲਬੀਰ ਸਿੰਘ ਮੋਮੀ ਹੋਣਗੇ। ਬਾਕੀ ਅਹੁਦੇਦਾਰਾਂ ਦਾ ਐਲਾਨ ਅਤੇ ਸਭਾ ਦੇ ਨਿਸ਼ਾਨੇ ਜਲਦੀ ਅਗਲੀ ਮੀਟਿੰਗ ਵਿਚ ਵਿਚਾਰੇ ਜਾਣਗੇ। ਕੈਨੇਡਾ ਵਿਚ ਵਧ ਰਹੀ ਪੰਜਾਬੀ ਵਸੋਂ ਨੂੰ ਮੁੱਖ ਰੱਖਦਿਆਂ ਸਕੂਲਾਂ ਵਿਚ ਪੰਜਾਬੀ ਦਾ ਵਿਸ਼ਾ ਪੜ੍ਹਾਏ ਜਾਣ ‘ਤੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ ਤੇ ਸੈਮੀਨਾਰਜ਼ ਵੀ ਕਰਵਾਏ ਜਾਣਗੇ। ਗਰੇਟਰ ਟਰਾਂਟੋ ਏਰੀਏ ਵਿਚ ਦੇਰ ਤੋਂ ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਸੱਚੇ ਦਿਲੋਂ ਯਤਨਸ਼ੀਲ ਤੇ ਥੰਮ ਵਰਗੇ ਮਜ਼ਬੂਤ ਸ. ਗੁਰਨਾਮ ਸਿੰਘ ਕੰਧਾਲ ਨੇ ਇਸ ਕਾਰਜ ਲਈ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਤਾ ਹੈ। ਹੋਰ ਜਾਣਕਾਰੀ ਲਈ ਗੁਰਦਿਆਲ ਸਿੰਘ ਦਿਓਲ, 905-285-0331, ਪਾਖਰ ਸਿੰਘ 647-921-0451 ਜਾਂ ਹਰਚੰਦ ਬਾਸੀ ਨਾਲ 647-786-9502 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …