ਬਰੈਂਪਟਨ/ਬਿਊਰੋ ਨਿਊਜ਼
ਨਾਟਕਕਾਰ ਜਸਪਾਲ ਢਿੱਲੋਂ ਦੀ ਟੀਮ ਵੱਲੋਂ 27 ਅਗਸਤ ਨੂੰ ਬਰੈਂਪਟਨ ਵਿੱਚ ਖੇਡੇ ਜਾ ਰਹੇ ਹਾਸਿਆਂ ਨਾਲ਼ ਭਰਪੂਰ ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ’ ਉਰਫ਼ ‘ਇਸ਼ਕ ਰੀਮਿਕਸ’ ਦੀ ਤਿਆਰੀ ਪੂਰੇ ਜ਼ੋਰਾਂ ਨਾਲ਼ ਚੱਲ ਰਹੀ ਹੈ। ਸਾਰੇ ਹੀ ਕਲਾਕਾਰਾਂ ਵੱਲੋਂ ਇਸ ਨਾਟਕ ਦੀ ਸਫ਼ਲਤਾ ਲਈ ਜਿੱਥੇ ਪੂਰੀ ਲਗਨ ਨਾਲ਼ ਮਿਹਨਤ ਕੀਤੀ ਜਾ ਰਹੀ ਹੈ ਓਥੇ ਜਸਪਾਲ ਢਿੱਲੋਂ ਦਾ ਕਹਿਣਾ ਹੈ ਕਿ ਇਹ ਨਾਟਕ ਦ੍ਰਸ਼ਕਾਂ ਦਾ ਭਰਪੂਰ ਮਨੋਰੰਜ਼ਨ ਕਰਨ ਵਿੱਚ ਪੂਰਾ ਕਾਮਯਾਬ ਹੋਵੇਗਾ।
ਦਵਿੰਦਰ ਗਿੱਲ ਵੱਲੋਂ ਲਿਖੇ ਗਏ ਇਸ ਨਾਟਕ ਵਿੱਚ ਬਹੁਤ ਹੀ ਮਨੋਰੰਜ਼ਕ ਤਰੀਕੇ ਨਾਲ਼ ਹੀਰ-ਰਾਂਝੇ ਦੀ ਪਿਆਰ ਕਹਾਣੀ ਨੂੰ ਅਧੁਨਿਕ ਮਾਹੌਲ ਅਨੁਸਾਰ ਕੈਨੇਡਾ ਦੀ ਇਮੀਗ੍ਰੇਸ਼ਨ ਨਾਲ਼ ਜੋੜ ਕੇ ਪੇਸ਼ ਕੀਤਾ ਗਿਆ ਹੈ।
ਇਹ ਨਾਟਕ ਦੁਪਹਿਰ 3.00 ਵਜੇ ਲੈਸਟਰ ਬੀ. ਪੀਅਰਸਨ ਥੀਏਟਰ (150 ਸੈਂਟਰਲ ਪਾਰਕ ਡਰਾਈਵ,ਬਰੈਂਪਟਨ) ਵਿੱਚ ਹੋਵੇਗਾ। ਵਧੇਰੇ ਜਾਣਕਾਰੀ ਲਈ ਜਸਪਾਲ ਢਿੱਲੋਂ ਨੂੰ (905) 799-8088 ਜਾਂ ਰਾਜ ਘੁੰਮਣ ਨੂੰ (647) 457-1320 ‘ਤੇ ਫੋਨ ਕੀਤਾ ਜਾ ਸਕਦਾ ਹੈ।
ਇਸ ਐਤਵਾਰ ਨੂੰ ਬਰੈਂਪਟਨ ਵਿੱਚ ਮਿਲੇਗਾ ਰਾਂਝੇ ਨੂੰ ਪੀ.ਆਰ. ਕਾਰਡ
RELATED ARTICLES

