-10.2 C
Toronto
Monday, December 15, 2025
spot_img
Homeਕੈਨੇਡਾਏਅਰਪੋਰਟ ਟੈਕਸੀ ਐਸੋਸੀਏਸ਼ਨ ਅਤੇ ਲਿੱਮੋਜੀਨ ਡਰਾਈਵਰਜ਼ ਵਲੋਂ ਟੂਰਨਾਮੈਂਟ 9 ਸਤੰਬਰ ਨੂੰ

ਏਅਰਪੋਰਟ ਟੈਕਸੀ ਐਸੋਸੀਏਸ਼ਨ ਅਤੇ ਲਿੱਮੋਜੀਨ ਡਰਾਈਵਰਜ਼ ਵਲੋਂ ਟੂਰਨਾਮੈਂਟ 9 ਸਤੰਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਏਅਰਪੋਰਟ ਟੈਕਸੀ ਐਸੋਸੀਏਸ਼ਨ ਅਤੇ ਲਿੱਮੋਜੀਨ ਡਰਾਈਵਾਰਜ਼ ਵਲੋਂ 32ਵਾਂ ਟੂਰਨਾਮੈਂਟ ਵਾਈਲੁੱਡ ਪਾਰਕ ਵਿੱਚ 9 ਸਤੰਬਰ 2017 ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਪਾਰਕ ਗੋਰਵੇਅ ਅਤੇ ਡੇਰੀ ਦੇ ਇੰਟਰਸੈਕਸ਼ਨ ਤੇ ਮਾਲਟਨ ਵਿੱਚ ਸਥਿਤ ਹੈ। ਇਸ ਟੂਰਨਾਮੈਂਟ ਦੀ ਸ਼ੁਰੂਆਤ ਸਵੇਰੇ 10 ਵਜੇ 70 ਸਾਲਾ ਕੇਸਰ ਸਿੰਘ ਬੜੈਚ ਦੀ ਅਗਵਾਈ ਵਿੱਚ 10 ਕਿਲੋਮੀਟਰ ਵਾਕ ਨਾਲ ਹੋਵੇਗੀ।
ਇਸ ਟੂਰਨਾਮੈਂਟ ਵਿੱਚ ਬੱਚਿਆਂ, ਬਾਲਗਾਂ ਅਤੇ ਸੀਨੀਅਰਜ਼ ਦੀਆਂ ਦੌੜਾਂ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ। ਬਹੁਤ ਹੀ ਦਿਲਕਸ਼ ਸੌਕਰ ਦਾ ਟੂਰਨਾਮੈਂਟ ਹੋਵੇਗਾ। ਇਹਨਾਂ ਵਿੱਚ ਏਅਰਪੋਰਟ ਟੈਕਸੀ ਐਸੋਸੀਏਸਨ ਨਾਲ ਸਬੰਧਤ ਟੀਮਾਂ ਅਤੇ ਵਿਅਕਤੀ ਹਿੱਸਾ ਲੈਣਗੇ। ਇਸ ਤੋਂ ਬਿਨਾਂ ਇਸ ਵਾਰ ਸੀਨੀਅਰਜ਼ ਕਲੱਬਾਂ ਦੀਆਂ ਟੀਮਾਂ ਵਿਚਕਾਰ ਸਵੀਪ ਤਾਸ਼ ਦੇ ਮੁਕਾਬਲੇ ਹੋਣਗੇ। ਇੱਕ ਕਲੱਬ ਦੀ ਇੱਕ ਹੀ ਟੀਮ ਹਿੱਸਾ ਲੈ ਸਕੇਗੀ ਜੋ ਕਲੱਬ ਦੇ ਪਰਧਾਨ/ ਸਕੱਤਰ ਦੁਆਰਾ ਭੇਜੀ ਜਾਵੇਗੀ। ਇਸ ਲਈ ਐਂਟਰੀ ਫਰੀ ਹੈ। ਪਹਿਲੇ ਨੰਬਰ ਦੀ ਟੀਮ ਨੂੰ 100 ਡਾਲਰ ਅਤੇ ਦੂਜੇ ਨੰਬਰ ਦੀ ਟੀਮ ਨੂੰ 50 ਡਾਲਰ ਨਕਦ ਇਨਾਮ ਦਿੱਤੇ ਜਾਣਗੇ। ਸਾਰਾ ਦਿਨ ਖਾਣ ਪੀਣ ਲਈ ਲੰਗਰ ਚਲਦਾ ਰਹੇਗਾ।
10 ਕਿਲੋਮੀਟਰ ਵਾਕ ਅਤੇ ਸਵੀਪ ਤਾਸ਼ ਵਿੱਚ ਹਿੱਸਾ ਲੈਣ ਲਈ ਰੈਮੀ ਪੂਨੀਆਂ 416-708-5411 ਜਾਂ ਪਰਮਿੰਦਰ ਗਿੱਲ 416-829-1035 ਨਾਲ ਸੰਪਰਕ ਕਰਕੇ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਬਾਕੀ ਟੂਰਨਾਮੈਂਟ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਰਧਾਨ ਗੁਰਪ੍ਰੀਤ ਗਰੇਵਾਲ 416-705-1787, ਸੈਕਟਰੀ ਕੁਲਬੀਰ ਸਿੰਘ 416-856-3540 ਜਾਂ ਗੋਸ਼ਾ 416-317-9198 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS