-2.7 C
Toronto
Saturday, December 13, 2025
spot_img
Homeਕੈਨੇਡਾਸਵਿੱਤਰੀ਼ ਵੱਲੋਂ ਕਰਵਾਏ ਨਾਟਕ ਮੇਲੇ 'ਚ ਪੰਜਾਬੀ ਨਾਟਕ ਰਹੇ ਖਿੱਚ ਦਾ ਕੇਂਦਰ

ਸਵਿੱਤਰੀ਼ ਵੱਲੋਂ ਕਰਵਾਏ ਨਾਟਕ ਮੇਲੇ ‘ਚ ਪੰਜਾਬੀ ਨਾਟਕ ਰਹੇ ਖਿੱਚ ਦਾ ਕੇਂਦਰ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰੰਗਮੰਚ ਗਰੁੱਪ ਸਾਵਿੱਤਰੀ ਵੱਲੋਂ ਬੀਤੇ ਦਿਨੀ ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਪੰਜਾਬੀ, ਹਿੰਦੀ, ਮਰਾਠੀ, ਗੁਜਰਾਤੀ ਅਤੇ ਮਲਿਆਲਮ ਵਿੱਚ ਤਿੰਨ ਦਿਨਾਂ ਨਾਟਕ ਮੇਲਾ ਮਿਸੀਸਾਗਾ ਦੇ ਮਾਜਾ ਥਿਏਟਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਆਰਟਸ ਐਸੋਸ਼ੀਏਸ਼ਨ ਵੱਲੋਂ ਪੰਜਾਬੀ ਰੰਗਮੰਚ ਦੀ ਨੁਮਾਇੰਦਗੀ ਕਰਦਿਆਂ ਕੁਝ ਪੰਜਾਬੀ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿੱਚ ਉੱਘੇ ਨਾਟਕਕਾਰ ਪਾਲੀ ਭੁਪਿੰਦਰ ਦਾ ਲਿਖਿਆ ਅਤੇ ਜਸਲੀਨ ਕੌਰ ਦੁਆਰਾ ਨਿਰਦੇਸ਼ਤ ਨਾਟਕ ‘ઑਪੰਜ ਡਾਲਰ ਦਾ ਨੋਟ’਼, ਹਰਪ੍ਰੀਤ ਸੇਖਾ ਦੀ ਕਹਾਣੀ ‘ਤੇ਼ ਅਧਾਰਿਤ ਪਾਲੀ ਭੁਪਿੰਦਰ ਦਾ ਲਿਖਿਆ ਅਤੇ ਨਾਮਵਰ ਨਿਰਦੇਸ਼ਕ ਸਰਬਜੀਤ ਅਰੋੜਾ ਦੁਆਰਾ ਨਿਰਦੇਸ਼ਤ ਨਾਟਕ ‘ઑਇੱਕ ਸੁਪਨੇ ਦਾ ਪੋਲੀਟੀਕਲ ਮਰਡਰ’਼ ਅਤੇ ਸਰਬਜੀਤ ਅਰੋੜਾ ਦਾ ਲਿਖਿਆ ਅਤੇ ਪ੍ਰਸਿੱਧ ਨਾਟ ਨਿਰਦੇਸ਼ਕ ਜਗਵਿੰਦਰ ਜੱਜ ਦੁਆਰਾ ਨਿਰਦੇਸ਼ਤ ਨਾਟਕ ‘ઑਟੈਕਸੀ ਨੰਬਰ 242’਼ ਕ੍ਰਮਵਾਰ ਤਿੰਨੇ ਦਿਨ ਹੀ ਨਿਰਧਾਰਿਤ ਟਾਈਮ ਦੇ ਹਿਸਾਬ ਨਾਲ ਖੇਡੇ ਗਏ। ਜਿਸ ਵਿੱਚ ਜਿੱਥੇ ਪੰਜਾਬੀ ਆਰਟਸ ਐਸੋਸ਼ੀਏਸ਼ਨ ਦੇ ਕਲਾਕਾਰਾਂ/ਅਦਾਕਾਰਾਂ ਦੀ ਅਦਾਕਾਰੀ ਨੇ ਹਾਜ਼ਰੀਨ ਨੂੰ ਬੰਨ੍ਹ ਕੇ ਬਿਠਾਈ ਰੱਖਿਆ। ਉੱਥੇ ਹੀ ਸਰਬਜੀਤ ਅਰੋੜਾ ਅਤੇ ਜਗਵਿੰਦਰ ਜੱਜ ਜਿਹੇ ਰੰਗਮੰਚ ਦੇ ਹੰਢੇ ਅਤੇ ਘਾਗ ਅਦਾਕਾਰਾਂ ਨੇ ਨਾਟਕ ਵਿਚਲੇ ਕਿਰਦਾਰਾਂ ਨੂੰ ਅਜਿਹੇ ਢੰਗ ਨਾਲ ਪੇਸ਼ ਕੀਤਾ ਕਿ ਦਰਸ਼ਕ ਵਰਗ ਸਾਹ ਸੂਤ ਕੇ ਇਹਨਾਂ ਨਾਟਕਾਂ ਵਿੱਚ ਤੀਬਰਤਾ ਨਾਲ ਗੁਆਚਿਆ ਰਿਹਾ। ਬਲਜਿੰਦਰ ਲੇਲ੍ਹਣਾ, ਤਰਵਿੰਦਰ ਸਿੱਧੂ, ਰਜਤ ਮੰਨਚੰਦਾ, ਹਰਮਿੰਦਰ ਗਰੇਵਾਲ, ਲਕਸ਼ਿਤਾ ਲਾਤਾਵਾ, ਕਿਰਨਦੀਪ ਕਾਹਲੋਂ, ਕਰਨ ਬਰਾੜ, ਸਤਵੀਰ ਕੌਰ, ਹਨੀਦੀਪ ਸਿੰਘ, ਜਗਵਿੰਦਰ ਜੱਜ, ਰਜ਼ਨੀ ਦਾਇਦ, ਪ੍ਰਵਿੰਦਰ ਠੇਠੀ, ਮਿਰਦੁਲ ਸ਼ਰਮਾ ਜਿਹੇ ਅਦਾਕਾਰਾਂ ਨੇ ਅਸਿਸਟੈਂਟ ਨਿਰਦੇਸ਼ਕ ਹਰਨੂਰ ਕੌਰ, ਨਵਜੋਤ ਸਿੰਘ ਨਰੂਲਾ, ਪ੍ਰੋਡਕਸ਼ਨ ਐਂਡ ਸਟਾਫ ਮੈਂਬਰਾਂ ਅਨੁਰਾਧਾ ਗਰੋਵਰ ਤੇਜਪਾਲ, ਨੀਟੂ ਵਾਲੀਆ, ਕੁਲਦੀਪ ਰੰਧਾਵਾ, ਮੇਹਰ ਢੀਂਡਸਾ, ਹਰਪ੍ਰੀਤ ਸੰਘਾ, ਹਰੀਤ ਔਜਲਾ ਦੇ ਸਹਿਯੋਗ ਨਾਲ ਪੇਸ਼ ਕੀਤੇ ਇਹਨਾਂ ਨਾਟਕਾਂ ਨੇ ਦਰਸ਼ਕ ਵਰਗ ਨੂੰ ਕੀਲ ਕੇ ਰੱਖ ਦਿੱਤਾ।

 

RELATED ARTICLES
POPULAR POSTS