ਬਰੈਂਪਟਨ/ਬਿਊਰੋ ਨਿਊਜ਼
ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਸ਼ਹਿਰ ਦੇ ਨੌਜਵਾਨਾਂ ਨੂੰ ਬਰੈਂਪਟਨ ਸ਼ਹਿਰ ਵੱਲੋਂ ਸਮਜ ਜੌਬਸ ਲਈ ਅਪਲਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ, “ਸ਼ਹਿਰ ਵੱਲੋਂ ਹੁਣ ਕਾਰਪੋਰੇਸ਼ਨ ਦੇ ਕਿਸੇ ਵੀ ਵਿਭਾਗ ਦੀਆਂ ਵੱਖ-ਵੱਖ ਅਸਾਮੀਆਂ ਲਈ ਰਿਜ਼ਊਮ ਅਤੇ ਐਪਲੀਕੇਸ਼ਨ ਫ਼ਾਰਮ ਲਏ ਜਾ ਰਹੇ ਹਨ। ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਅਤੇ ਖਾਸ ਤੌਰ ‘ਤੇ ਸ਼ਹਿਰ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਹ ਹੁਣ ਅਪਲਾਈ ਕਰਨ ਅਤੇ ਕੰਮ ਕਰਨ ਦਾ ਤਜ਼ਰਬਾ ਹਾਸਲ ਕਰਨ।”
ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹਨਾਂ ਨੌਕਰੀਆਂ ਲਈ ਸ਼ਹਿਰਵਾਸੀ ਸਿਟੀ ਆਫ਼ ਬਟੈਂਪਟਨ ਦੀ ਸਾਈਟ (http://www.brampton.ca/EN/City-Hall/Employment/Seasonal/Pages/welcome.aspx) ‘ਤੇ ਜਾ ਕੇ ਜ਼ਰੂਰੀ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਵੀ ਲੋਕਲ ਰੀਕ੍ਰੀਏਸ਼ਨ ਸੈਂਟਰਾਂ ‘ਤੇ ਜਾ ਕੇ ਵੀ ਉੱਥੇ ਮੌਜੂਦ ਸਟਾਫ਼ ਤੋਂ ਲੋੜੀਂਦੀ ਜਾਣਕਾਰੀ ਲਈ ਜਾ ਸਕਦੀ ਹੈ। ਕਿਉਂਕਿ ਨੌਕਰੀਆਂ ਦੀਆਂ ਇਹ ਪੋਸਟਾਂ ਬਹੁਤ ਹੀ ਤੇਜ਼ੀ ਨਾਲ ਭਰਦੀਆਂ ਹਨ ਇਸ ਲਈ ਇਨ੍ਹਾਂ ਨੌਕਰੀਆਂ ਦਾ ਲਾਭ ਲੈਣ ਲਈ ਛੇਤੀ ਤੋਂ ਛੇਤੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਅਤੇ ਅਪਲਾਈ ਕਰਨ ਦੀ ਲੋੜ ਹੈ। ਢਿੱਲੋਂ ਨੇ ਨਿੱਜੀ ਤੌਰ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਰਿਜ਼ਊਮ ਵੈਬਸਾਈਟ ‘ਤੇ ਭੇਜਣ ਦੀ ਥਾਂ ‘ਤੇ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਾਂਗਾ ਕਿ ਉਹ ਨਿੱਜੀ ਤੌਰ ‘ਤੇ ਸਟਾਫ਼ ਨੂੰ ਮਿਲਕੇ ਆਪਣੇ ਐਪਲੀਕੇਸ਼ਨ ਦੇਣ ਤਾਂ ਜੋ ਇਸ ਸਾਂਝ ਸ਼ਹਿਰ ਵਾਸੀਆਂ ਅਤੇ ਸਿਟੀ ਸਟਾਫ਼ ਵਿਚਾਲੇ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਆਹਮੋ ਸਾਹਮਣੇ ਮਿਲਣ ਨਾਲ ਕਮਿਊਨੀਕੇਸ਼ਨ ਸਕਿੱਲਸ ਵਿਚ ਵੀ ਵਾਧਾ ਹੁੰਦਾ ਹੈ ਅਤੇ ਇਹ ਨੈਟਵਰਕਿੰਗ ਯੋਗਤਾ ਤੁਹਾਨੂੰ ਭਵਿੱਖ ਵਿਚ ਵੀ ਆਪਣੇ ਆਪ ਨੂੰ ਸਾਬਤ ਕਰਨ ਵਿਚ ਸਹਾਈ ਹੁੰਦੀ ਹੈ।
ਸਿਟੀ ਕਾਊਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਸ਼ਹਿਰ ਦੇ ਨੌਜਵਾਨਾਂ ਨੂੰ ਸਮਰ ਜੌਬ ਕਰਨ ਦੀ ਪ੍ਰੇਰਣਾ
RELATED ARTICLES

