ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਫੈਡਰਲ ਬਜਟ ਵਿੱਚ ਓਲਡ ਏਜ਼ ਸਕਿਉਰਿਟੀ ਬੈਨੀਫਿਟਸ ਲਈ ਯੋਗ ਹੋਣ ਦੀ ਉਮਰ 65 ਸਾਲ ਰੱਖਣ ਤੇ ਖੁਸ਼ੀ ਦਾ ਪਰਗਟਾਵਾ ਕੀਤਾ ਹੈ। ਕਿਉਂਕਿ ਸਖਤ ਮਿਹਨਤ ਕਰਨ ਵਾਲਾ ਵਰਗ ਜਿਵੇਂ ਫੈਕਟਰੀ ਵਰਕਰ ਤੇ ਹੋਰ ਸਰੀਰਕ ਕੰਮ ਵਾਲੇ ਵਿਅਕਤੀਆਂ ਲਈ 65 ਸਾਲ ਤੱਕ ਕੰਮ ਤੋਂ ਬਾਦ ਉਹਨਾਂ ਲਈ ਕੰਮ ਕਰਨਾ ਮੁਸ਼ਕਲ ਹੁੰਦਾ ਹੈ। ਐਸੋਸੀਏਸ਼ਨ ਮੁਤਾਬਕ ਟਰੂਡੋ ਸਰਕਾਰ ਦਾ ਇਹ ਫੈਸਲਾ ਸ਼ਲਾਘਾ ਯੋਗ ਹੈ । ਪਿਛਲੀ ਹਾਰਪਰ ਸਰਕਾਰ ਨੇ ਓ ਏ ਐਸ ਦੀ ਉਮਰ 67 ਸਾਲ ਕਰ ਦਿੱਤੀ ਸੀ । ਐਸੋਸੀਏਸ਼ਨ ਦੇ ਸਕੱਤਰ ਨਿਰਮਲ ਸਿੰਘ ਸੰਧੂ ਤੇ ਹੋਰ ਮੈਂਬਰਾਂ ਨੇ ਆਸ ਕੀਤੀ ਕਿ ਸਰਕਾਰ ਸੀਨੀਅਰਜ਼ ਦੀਆਂ ਉਹਨਾਂ ਮੰਗਾਂ ਨੂੰ ਵਿਚਾਰ ਕੇ ਹੱਲ ਕਰਨ ਦਾ ਯਤਨ ਕਰੇਗੀ ਜੋ ਸਮੇਂ ਸਮੇਂ ਸਿਰ ਸਰਕਾਰ ਦੇ ਧਿਆਨ ਵਿੱਚ ਲਿਆਂਦੀਆਂ ਜਾਂਦੀਆਂ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …