1.3 C
Toronto
Friday, November 14, 2025
spot_img
Homeਕੈਨੇਡਾਕਰੈਡਿਟ ਵਿਊ ਸੀਨੀਅਰਜ਼ ਕਲੱਬ ਬਰੈਂਪਟਨ ਦਾ ਸਾਲਾਨਾ ਮੇਲਾ 4 ਸਤੰਬਰ ਨੂੰ, ਸਭ...

ਕਰੈਡਿਟ ਵਿਊ ਸੀਨੀਅਰਜ਼ ਕਲੱਬ ਬਰੈਂਪਟਨ ਦਾ ਸਾਲਾਨਾ ਮੇਲਾ 4 ਸਤੰਬਰ ਨੂੰ, ਸਭ ਨੂੰ ਆਉਣ ਦਾ ਖੁੱਲ੍ਹਾ ਸੱਦਾ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਸਾਲਾਂ ਦੀ ਤਰ੍ਹਾਂ ਕਰੈਡਿਟ ਵਿਊ ਸੀਨੀਅਜ਼ ਕਲੱਬ ਬਰੈਂਪਟਨ ਦਾ ਸਾਲਾਨਾ ਮੇਲਾ ਬੜੀ ਧੂਮ ਧਾਮ ਨਾਲ ਲਾਰਨਵਿਲੋ ਸਕੂਲ ਦੀ ਪਾਰਕ (ਨੁਕਰ ਵਿਲਅਮ ਪਾਰਕ ਤੇ ਲਾਰਨਵਿਲੋ ਸਕੂਲ ) ਵਿਖੇ 4 ਸਪਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇ ਸਮਾਗਮ ਵਿੱਚ ઠਸ਼ਾਮਲ ਹੋਣ ਲਈ ਸੀਨੀਅਰਜ਼ ਦੀਆਂ ਕਲੱਬਾਂ ਅਤੇ ਆਮ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਸਮਾਗਮ ਵਿੱਚ ਸਿਟੀ, ਪਰੋਵਿੰਸ਼ਲ, ਫੈਡਰਲ ਅਤੇ ਕੌਂਸਲ ਜਨਰਲ ਆਫ ਇੰਡੀਆ ਦੇ ਆਗੂ ਅਤੇ ਹੋਰ ਸਮਾਜਿਕ ਨਾਮਵਰ ਹਸਤੀਆਂ ਸ਼ਾਮਲ ਹੋਣਗੀਆਂ। ਸਾਰੇ ਪ੍ਰਤਿਸ਼ਠ ਮਹਿਮਾਨਾਂ ਦੇ ਸਾਥ ਵਿੱਚ ਰਲ ਕੇ ਬਹੁ-ਸਭਿਆਰਕ ਮੇਲਾ ਸਵੇਰੇ 10-00 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਤਕ ਚਲੇਗਾ। ਆਏ ਲੋਕਾਂ ਦੇ ਮਨੋਰੰਜਨ ਲਈ ਬੜੇ ਦਿਲਚਸਪ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਕਬੱਡੀ ਦੇ ਮੈਚ ਹੋਣਗੇ ਅਤੇ ਦਸ ਡਾਲਰ ਐਂਟਰੀ ਨਾਲ ਤਾਸ਼ ਦੇ ਮੁਕਾਬਲੇ ਹੋਣਗੇ। ਜੇਤੂਆਂ ਨੂੰ ਕੈਸ਼ ਪਰਾਈਜ਼ ਦਿਤਾ ਜਾਏਗਾ। ਰੱਸਾ ਕਸ਼ੀ ਚੇਅਰ ਰੇਸ ਇਸ ਮੇਲੇ ਦੀ ਵਿਸ਼ੇਸ਼ ਪੇਸ਼ਕਸ ਹੋਵੇਗੀ। ਗੀਤ ਸੰਗੀਤ ਦਾ ਪ੍ਰੋਗਰਾਮ ਵੀ ਹੋਵੇਗਾ।
ਆਦਮੀਆਂ, ਔਰਤਾਂ ਅਤੇ ਬੱਚਿਆਂ ਦੀਆਂ ਦੌੜਾਂ ਹੋਣਗੀਆਂ। ਬੀਬੀਆਂ ਦਾ ਗਿੱਧਾ ਅਤੇ ਗਭਰੂਆਂ ਦਾ ਭੰਗੜਾ ਪੰਜਾਬ ਦੀ ਯਾਦ ਤਾਜ਼ਾ ਕਰਾ ਦੇਵੇਗਾ। ਮਨੋਰੰਜਨ ਦੇ ਹੋਰ ਕਈ ਪ੍ਰੋਗ੍ਰਾਮ ਵੀ ਹੋਣਗੇ। ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਏਗਾ। ਗੌਣ ਪਾਣੀ ਦਾ ਪਰੋਗਰਾਮ ਬਹੁਤ ਦਿਲਚਸਪ ਹੋਵੇਗਾ। ਸਭ ਬੀਬੀਆਂ, ਬੱਚਿਆਂ ਅਤੇ ਬੰਦਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਲ ਜੁਲ ਕੇ ਕਰੈਡਿਟ ਵਿਊ ਸਿਨੀਅਜ਼ ਕਲੱਬ ਬਰੈਂਪਟਨ ਮੇਲੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਅਨੰਦ ਮਾਨਣ। ਲੰਗਰ ਤੇ ਚਾਹઠ ਪੀਣ ਦਾ ਖੁੱਲ੍ਹਾ ਡੁੱਲ੍ਹਾ ਪ੍ਰਬੰਧ ਹੋਵੇਗਾ।
ਵਧੇਰੇ ਜਾਣਕਾਰੀ ਲਈ ਪ੍ਰਧਾਨ ਗੁਰਨਾਮ ਸਿੰਘ ਕੈਰੋਂ, 647-721-9600, ਹਰਦਿਆਲ ਸਿੰਘ ਸੰਧੂ 647-686-4201, ਅਡਵਾਈਜ਼ਰ ਬਲਬੀਰ ਸਿੰਘ ਮੋਮੀ 416-949-0706 ਨੂੰ ਫੋਨ ਕਰੋ।

RELATED ARTICLES
POPULAR POSTS