ਬਰੈਂਪਟਨ : ਬਲੂਮਜਬਰੀ ਸੀਨੀਅਰ ਸਿਟੀਜਨਜ਼ ਕਲੱਬ ਦਾ ਸਲਾਨਾ ਸਭਿਆਚਾਰਕ ਤੇ ਖੇਡ ਮੇਲਾ 13 ਅਗਸਤ ਨੂੰ ਜੇਮਜ਼ ਅਤੇ ਮੈਰਟੀ ਪਾਰਕ ਵਿਚ ਮਨਾਇਆ ਗਿਆ। ਇਹ ਮੇਲਾ ਕੈਨੇਡਾ ਤੇ ਭਾਰਤ ਦੋਹਾਂ ਦੇਸ਼ਾਂ ਦੇ ਆਜ਼ਾਦੀ ਦਿਵਸਾਂ ਨੂੰ ਸਮਰਪਿਤ ਸੀ। ਮੇਲੇ ਦਾ ਆਰੰਭ ਇਕ ਸ਼ਬਦ ਰਾਹੀਂ ਪ੍ਰਮਾਤਮਾ ਨੂੰ ਅਰਦਾਸ ਦੇ ਰੂਪ ਵਿਚ ਕੀਤਾ ਗਿਆ।
ਦੋਹਾਂ ਦੇਸ਼ਾਂ ਦੇ ਲਹਿਰਾਉਂਦੇ ਕੌਮੀ ਝੰਡਿਆਂ ਦੀ ਸ਼ਾਨ ਵਿਚ ਗਾਏ ਰਾਸ਼ਟਰੀ ਗੀਤਾਂ ਨੇ ਵਿਲੱਖਣ ਨਜ਼ਾਰਾ ਪੇਸ਼ ਕੀਤਾ। ਕਲੱਬ ਦੇ ਪ੍ਰਧਾਨ ਉਜਾਗਰ ਸਿੰਘ ਕੰਵਲ ਵਲੋਂ ਸਵਾਗਤੀ ਭਾਸ਼ਣ ਉਪਰੰਤ ਸਟੇਜ ਸੈਕਟਰੀ ਮਹਿੰਦਰਪਾਲ ਮਨੋਚਾ ਨੇ ਕਲਾਮਈ ਢੰਗ ਨਾਲ ਸਟੇਜ ਸੰਭਾਲੀ। ਬੁਲਾਰਿਆਂ ਨੇ ਆਜ਼ਾਦੀ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟਾਏ। ਆਜ਼ਾਦੀ ਦੇ ਸ਼ਹੀਦਾਂ ਨੂੰ ਸਤਿਕਾਰ ਨਾਲ ਸ਼ਰਧਾਂਜਲੀ ਦਿੱਤੀ ਗਈ।
ਅੰਗਦਾਨ, ਖੂਨਦਾਨ ਦੀ ਮਹੱਤਤਾ ਬਾਰੇ ਬਰੈਂਪਟਨ ਵਿਚ ਯੂਨੀਵਰਸਿਟੀ ਦੀ ਲੋੜ ਬਾਰੇ ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ। ਕਵਿਤਾਵਾਂ ਦਾ ਦੌਰ ਚੱਲਿਆ। ਮੈਂਬਰ ਪਾਰਲੀਮੈਂਟ ਮਾਨਯੋਗ ਰਾਜ ਗਰੇਵਾਲ, ਆਲੇ ਦੁਆਲੇ ਦੇ ਕਲੱਬਾਂ ਤੋਂ ਅਹੁਦੇਦਾਰ, ਹੋਰਾਂ ਕਮਿਊਨਿਟੀਆਂ ਤੋਂ ਪਤਵੰਤੇ ਸੱਜਣ ਅਤੇ ਸਾਡੇ ਆਲੇ ਦੁਆਲੇ ਤੋਂ ਬੱਚੇ, ਨੌਜਵਾਨ, ਬੀਬੀਆਂ, ਬਜ਼ੁਰਗ ਮੇਲੇ ਦੀ ਰੌਣਕ ਬਣੇ ਹੋਏ ਸਨ। ਵੱਖਰੇ-ਵੱਖਰੇ ਵਰਗ ਦੇ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦੀਆਂ ਦੌੜਾਂ, ਤਾਸ਼ ਆਦਿ ਖਿੱਚ ਦਾ ਕੇਂਦਰ ਸਨ। ਬੀਬੀਆਂ ਦੀ ਚਾਟੀ ਦੌੜ ਤੇ ਮਿਊਜ਼ੀਕਲ ਚੇਅਰ ਦੌੜ ਵਿਸ਼ੇਸ਼ ਤੌਰ ‘ਤੇ ਆਕਰਸ਼ਕ ਸਨ। ਕਾਮੇਡੀ ਸ਼ੋਅ ਸਾਰਿਆਂ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਅਖੀਰ ਵਿਚ ਬੀਬੀਆਂ ਦੇ ਤੀਆਂ ਦੇ ਗਿੱਧੇ ਨੇ ਮਨੋਰੰਜਨ ਦੇ ਪ੍ਰੋਗਰਾਮ ਦੀਆਂ ਸਿਖਰਾਂ ਛੋਹ ਲਈਆਂ। ਅੰਤ ਵਿਚ ਇਨਾਮ ਵੰਡ ਸਮਾਰੋਹ ਵਿਚ ਜੇਤੂਆਂ ਨੂੰ ਇਨਾਮ ਤੇ ਸਤਿਕਾਰਤ ਵਿਅਕਤੀਆਂ ਦੇ ਸਨਮਾਨ ਨਾਲ ਸਭ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਦੇ ਮੇਲੇ ਦੀਆਂ ਸ਼ੁਭ ਕਾਮਨਾਵਾਂ ਸਹਿਤ ਪ੍ਰੋਗਰਾਮ ਖੁਸ਼ੀਆਂ ਭਰੇ ਮਾਹੌਲ ਵਿਚ ਸਮਾਪਤ ਹੋਇਆ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …