15.6 C
Toronto
Tuesday, April 28, 2026
spot_img
Homeਮੁੱਖ ਲੇਖ'ਅੰਤਰਰਾਸ਼ਟਰੀ ਬੋਸਟਨ ਮੈਰਾਥਨ' ਤੇ ਕਈ ਹੋਰ ਮੈਰਾਥਨਾਂ ਦਾ ਦਸਤਾਰਧਾਰੀ ਦੌੜਾਕ- ਧਿਆਨ ਸਿੰਘ...

‘ਅੰਤਰਰਾਸ਼ਟਰੀ ਬੋਸਟਨ ਮੈਰਾਥਨ’ ਤੇ ਕਈ ਹੋਰ ਮੈਰਾਥਨਾਂ ਦਾ ਦਸਤਾਰਧਾਰੀ ਦੌੜਾਕ- ਧਿਆਨ ਸਿੰਘ ਸੋਹਲ

ਡਾ. ਸੁਖਦੇਵ ਸਿੰਘ ਝੰਡ
‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀ.ਪੀ.ਏ.ਆਰ. ਕਲੱਬ) ਦਾ ਰਸਮੀ ਗਠਨ ਬੇਸ਼ਕ 2017 ਵਿਚ ਜਾ ਕੇ ਹੋਇਆ ਪਰ ਇਸਦੇ ਕਈ ਮੈਂਬਰ ਆਪਣੇ ਆਪ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਰਿਸ਼ਟ-ਪੁਸ਼ਟ ਰੱਖਣ ਲਈ ਇਸ ਤੋਂ ਪਹਿਲਾਂ ਵੀ ਨਿੱਜੀ ਤੌਰ ‘ਤੇ ਯਤਨਸ਼ੀਲ ਸਨ। 2014 ਦੀਆਂ ਗਰਮੀਆਂ ਵਿੱਚ ਇਸ ਕਲੱਬ ਦੇ ਮੁੱਢਲੇ ਮੈਂਬਰ ਸੰਧੂਰਾ ਸਿੰਘ ਬਰਾੜ ਅਤੇ ਹਰਭਜਨ ਸਿੰਘ ਗਿੱਲ ਜੋ ਬਾਅਦ ਵਿੱਚ ਕ੍ਰਮਵਾਰ ਇਸਦੇ ਚੇਅਰਪਰਸਨ ਤੇ ਪ੍ਰਧਾਨ ਬਣੇ, ਸਵੇਰੇ ਸੱਤ ਕੁ ਵਜੇ ਟੌਰਬਰੈਮ ਰੋਡ ਦੇ ‘ਵਾਕ-ਵੇਅ’ ਉਤੇ ਦੌੜਨ ਲਈ ਨਿਕਲ ਪੈਂਦੇ ਸਨ। ਇਨ÷ ਾਂ ਦਿਨਾਂ ਵਿਚ ਹੀ ਟੌਰਬਰਮ ਰੋਡ ਦੇ ‘ਵਾਕ-ਵੇਅ’ ‘ਤੇ ਦੌੜਦਿਆਂ ਉਹ ਅਕਸਰ ਦਸਤਾਰ ਸਜਾਈ ਅਤੇ ਸਲੀਕੇ ਨਾਲ ਕੱਟੀ ਹੋਈ ਫੱਬਵੀਂ ਦਾੜ÷ ੀ ਵਾਲੇ ਇੱਕ ਅੱਧਖੜ ਸ਼ਖ਼ਸ ਨੂੰ ਸਾਹਮਣਿਓਂ ਆਉਂਦਾ ਵੇਖਦੇ। ਉਹ ਆਪਣੀ ਮਸਤ ਚਾਲੇ ਦੌੜਦਾ ਹੋਇਆ ਆਉਂਦਾ ਤੇ ਚੁੱਪ-ਚਾਪ ਉਨ÷ ਾਂ ਦੇ ਕੋਲੋਂ ਲੰਘ ਜਾਂਦਾ।
ਉਸ ਨੂੰ ਆਉਂਦਿਆਂ ਵੇਖ ਕੇ ਇੱਕ ਦਿਨ ਸੰਧੂਰਾ ਸਿੰਘ ਬਰਾੜ ਨੇ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਉਸਦੇ ਇਸ ਇਸ਼ਾਰੇ ਨੂੰ ਪੂਰੀ ਤਰ÷ ਾਂ ਅਣਗੌਲ਼ਦਾ ਹੋਇਆ ਉਨ÷ ਾਂ ਦੇ ਲਾਗੋਂ ਦੀ ਲੰਘ ਗਿਆ। ਉਹ ਦੋਵੇਂ ਉਸਦੇ ਇਸ ਅਜੀਬ ਵਿਹਾਰ ‘ਤੇ ਬੜੇ ਹੈਰਾਨ ਹੋਏ। ਅਗਲੇ ਦੋ-ਤਿੰਨ ਦਿਨ ਉਨਾਂ ਦੇ ਨਾਲ ਫਿਰ ਇੰਜ ਹੀ ਹੋਇਆ। ਹਰ ਵਾਰ ਉਹ ਉਨ÷ ਾਂ ਦੇ ਕੋਲੋਂ ਪਾਸਾ ਵੱਟ ਕੇ ਲੰਘ ਜਾਂਦਾ ਰਿਹਾ। ਪਰ ਸੰਧੂਰਾ ਬਰਾੜ ਵੀ ਅੱਗੋਂ ਪੂਰਾ ਸਿਰੜੀ ਤੇ ਜ਼ਿਦੀ ਸੀ। ਉਸਨੇ ਹਿੰਮਤ ਨਹੀਂ ਹਾਰੀ ਅਤੇ ਇਕ ਦਿਨ ਉਸਦਾ ਰਾਹ ਰੋਕ ਕੇ ਪੁੱਛਣ ਲੱਗਾ, ਸਰਦਾਰ ਜੀ, ਕੀ ਗੱਲ ਕੋਈ ਨਰਾਜ਼ਗੀ ਆ, ਸਾਡੇ ਨਾਲ? ਅਸੀਂ ਰੋਜ਼ ਤੁਹਾਨੂੰ ਇਕੱਲਿਆਂ ਹੀ ਦੌੜਦੇ ਵੇਖਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ਼ ਦੌੜਿਆ ਕਰੋ। ਪਹਿਲਾਂ ਤਾਂ ਉਸਨੇ ਇਸ ਦੇ ਲਈ ਨਾਂਹ-ਨੁੱਕਰ ਕੀਤੀ ਪਰ ਫਿਰ ਬਰਾੜ ਨੇ ਅਖ਼ੀਰ ਉਸਨੂੰ ਆਪਣੇ ਨਾਲ ਦੌੜਨ ਲਈ ਮਨਾ ਹੀ ਲਿਆ।
ਦਰਅਸਲ, ਸਰੀਰ ਨੂੰ ਰਿਸ਼ਟ-ਪੁਸ਼ਟ ਤੇ ਸਹੀ ਰੱਖਣ ਲਈ ਹਰੇਕ ਨੂੰ ਥੋੜ÷ ੀ ਬਹੁਤੀ ਕਸਰਤ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ ਅਤੇ ਖੇਡਾਂ ਇਸ ਕਸਰਤ ਦੇ ਲਈ ਮੁੱਖ ਸਾਧਨ ਹਨ। ਸੰਸਾਰ-ਭਰ ਵਿਚ ਪ੍ਰਚੱਲਤ ਖੇਡਾਂ ਵਿੱਚੋਂ ਦੌੜਨਾ ਸੱਭ ਤੋਂ ਸਰਲ ਅਤੇ ਆਸਾਨ ਹੈ। ਇਸਦੇ ਲਈ ਕਿਸੇ ਟੀਮ, ਖ਼ਾਸ ‘ਡਰੈੱਸ ਕੋਡ’ ਜਾਂ ਵਿਸ਼ੇਸ਼ ਕਿਸਮ ਦੇ ਖੇਡ-ਸਮਾਨ ਦੀ ਲੋੜ ਨਹੀਂ ਹੈ ਅਤੇ ਨਾ ਹੀ ਕਿਸੇ ਤਰ÷ ਾਂ ਦੇ ਨਿਯਮਾਂ ਦਾ ਕੋਈ ਵਿਸ਼ੇਸ਼ ਬੰਧੇਜ ਹੈ। ਹਾਕੀ, ਕ੍ਰਿਕਟ, ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਬੇਸਬਾਲ ਵਰਗੀਆਂ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਨੂੰ ਇਨ÷ ਾਂ ਦੇ ਲਈ ਲੋੜੀਂਦੇ ਖੇਡ-ਸਮਾਨ ਦੀ ਲੋੜ ਪੈਂਦੀ ਹੈ ਅਤੇ ਇਨ÷ ਾਂ ਗੇਮਾਂ ਲਈ ਬਣਾਏ ਗਏ ਨਿਯਮਾਂ ਦੀ ਪਾਲਣਾ ਵੀ ਸਖ਼ਤੀ ਨਾਲ ਕਰਨੀ ਪੈਂਦੀ ਹੈ। ਪਰ ਦੌੜਨ ਦੇ ਲਈ ਅਜਿਹੇ ਵਿਸ਼ੇਸ਼ ‘ਸਾਜ਼ੋ-ਸਮਾਨ’ ਜਾਂ ਖ਼ਾਸ ਨਿਯਮਾਂ ਦੀ ਬੰਦਸ਼ ਦੀ ਲੋੜ ਨਹੀਂ ਹੈ। ਕੋਈ ਵੀ ਮਨੁੱਖ ਇਕੱਲਾ ਵੀ ਦੌੜ ਸਕਦਾ ਹੈ ਅਤੇ ਉਹ ਆਪਣੇ ਸਾਥੀਆਂ ਦੇ ਨਾਲ ਮਿਲ਼ ਕੇ ਦੌੜਨ ਦਾ ਵੀ ਅਨੰਦ ਲੈ ਸਕਦਾ ਹੈ।
… ਤੇ ਟੌਰਬਰਮ ਰੋਡ ਦੇ ਵਾੱਕ-ਵੇਅ ‘ਤੇ ਦੌੜਨ ਵਾਲਾ ਉਹ ‘ਅੱਧਖੜ ਸ਼ਖ਼ਸ’ ਵੀ ਤਾਂ ਆਪਣੀ ਮੌਜ ਵਿੱਚ ਰੋਜ਼ ਇਕੱਲਾ ਹੀ ਦੌੜਦਾ ਸੀ। ਇਹ ਕੋਈ ਹੋਰ ਨਹੀਂ ਸੀ, ਇਹ ਧਿਆਨ ਸਿੰਘ ਸੋਹਲ ਸੀ, ਜੋ ਬੇਹੱਦ ਸੰਗਾਊ ਸੁਭਾਅ ਦਾ ਮਾਲਕ ਸੀ ਤੇ ਉਹ ਹੁਣ ਵੀ ਉਵੇਂ ਹੀ ਹੈ। ਦੌੜਨ ਦਾ ਅਭਿਆਸ ਤਾਂ ਉਸਦਾ ਪਹਿਲਾਂ ਹੀ ਬਥੇਰਾ ਸੀ। ਇਨ÷ ਾਂ ਦੋਹਾਂ ਸੱਜਣਾਂ ਦੀ ਪ੍ਰੇਰਨਾ ਨਾਲ ਉਸ ਨੂੰ ਦੌੜਨ ਲਈ ਹੋਰ ਉਤਸ਼ਾਹ ਤੇ ਹੌਸਲਾ ਮਿਲਿਆ ਅਤੇ ਉਨ÷ ਾਂ ਨਾਲ਼ ਮਿਲ਼ ਕੇ ਉਸਨੇ ਪਹਿਲੀ ਵਾਰ ਅਕਤੂਬਰ 2014 ਵਿੱਚ ‘ਟੋਰਾਂਟੋ ਸਕੋਸ਼ੀਆ ਬੈਂਕ ਵਾਟਰਫ਼ਰੰਟ ਮੈਰਾਥਨ ਈਵੈਂਟ ਵਿੱਚ 21 ਕਿਲੋਮੀਟਰ ‘ਹਾਫ਼-ਮੈਰਾਥਨ’ ਲਗਾਈ। ਫਿਰ 22 ਮਈ 2015 ਨੂੰ ਉਸਨੇ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’ ਵੱਲੋਂ ਕਰਵਾਈ ਗਈ ‘ਇੰਸਪੀਰੇਸ਼ਨਲ ਸਟੈੱਪਸ-2015’ ਵਿੱਚ ਭਾਗ ਲਿਆ ਅਤੇ ਅਕਤੂਬਰ 2015 ਵਿੱਚ ‘ਟੋਰਾਂਟੋ ਸਕੋਸ਼ੀਆਬੈਂਕ ਵਾਟਰਫ਼ਰੰਟ ਫੁੱਲ ਮੈਰਾਥਨ’ ਲਗਾਈ। ਇਸ ਤਰ÷ ਾਂ ਉਸਦਾ ਲੰਮੀਆਂ ਦੌੜਾਂ ਵਿੱਚ ਭਾਗ ਲੈਣ ਦਾ ਸਿਲਸਿਲਾ ਆਰੰਭ ਹੋ ਗਿਆ ਅਤੇ ਫਿਰ ਉਸਨੇ ਪਿੱਛੇ ਭੌਂਅ ਕੇ ਨਹੀਂ ਵੇਖਿਆ। ਉਸ ਤੋਂ ਬਾਅਦ ਉਹ ਹਰ ਸਾਲ ਕਰਵਾਏ ਜਾਂਦੇ ਈਵੈਂਟਾਂ ‘ਇੰਸਪੀਰੇਸ਼ਨਲ ਸਟੈੱਪਸ’, ‘ਬਰੈਂਪਟਨ ਹਾਫ਼-ਮੈਰਾਥਨ, ‘ਜੌਰਜਿਨਾ ਮੈਰਾਥਨ’, ‘ਚਿੱਲੀ ਹਾਫ਼-ਮੈਰਾਥਨ’, ‘ਪੀਟਰਬੋਰੋ ਬਟਰਫ਼ਲਾਈ ਰਨ’, ‘ਬਿੰਬੋ ਗਲੋਬਲ ਰਨ’, ਪੀਲ ਪੁਲਿਸ ਦੀ ‘ਰੇਸ ਅਗੇਨਸਟ ਰੇਸਿਜ਼ਮ’, ਆਦਿ ਵਿੱਚ ਲਗਾਤਾਰ ਭਾਗ ਲੈ ਰਿਹਾ ਹੈ।
ਇਸ ਦੌਰਾਨ 2017 ਵਿੱਚ ਟੀ.ਪੀ.ਏ.ਆਰ. ਕਲੱਬ ਬਰੈਂਪਟਨ ਬਾਕਾਇਦਾ ਹੋਂਦ ਵਿੱਚ ਆ ਗਈ ਅਤੇ ਇਸਦੇ ਚੇਅਰਪਰਸਨ ਸੰਧੂਰਾ ਬਰਾੜ ਨੇ ਧਿਆਨ ਸੋਹਲ ਨੂੰ ਕਲੱਬ ਦੇ ਸਰਗਰਮ ਮੈਂਬਰ ਕਰਮਜੀਤ ਖੰਗੂੜਾ ਕੋਚ, ਜੋ ਖ਼ੁਦ ਸਫ਼ਲ ਮੈਰਾਥਨ ਰੱਨਰ ਵਜੋਂ ਉਸ ਸਮੇਂ 100 ਤੋਂ ਵਧੇਰੇ ਮੈਰਾਥਨਾਂ ਵਿੱਚ ਭਾਗ ਲੈ ਚੁੱਕਾ ਸੀ, ਦੇ ਨਾਲ ਮਿਲਾਇਆ। ਉਸ ਨੇ ਦੌੜਾਂ ਦੇ ਇਸ ‘ਹੀਰੇ’ ਨੂੰ ਖ਼ੂਬ ਤਰਾਸ਼ਿਆ ਅਤੇ ਕਲੱਬ ਦੇ ਬੇਸ਼-ਕੀਮਤੀ ‘ਨਗੀਨੇ’ ਦੇ ਰੂਪ ਵਿੱਚ ਪੇਸ਼ ਕੀਤਾ। ਉਸਨੂੰ ਲੰਮੀ ਦੌੜ ਦੌੜਨ ਦੀਆਂ ਅਜੋਕੀਆਂ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਖ਼ੁਦ ਉਸਦੇ ਨਾਲ਼-ਨਾਲ਼ ਦੌੜ ਕੇ ਇਸਦੇ ‘ਵਿਹਾਰਕ’ (ਪ੍ਰੈਕਟੀਕਲ) ਪੱਖਾਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਧਿਆਨ ਸਿੰਘ ਸੋਹਲ ਨੇ ਦਾਹੜੀ ਰੱਖ ਲਈ ਅਤੇ ਉਹ ਖ਼ੂਬਸੂਰਤ ਦਸਤਾਰ ਸਜਾ ਕੇ ਪ੍ਰਕਾਸ਼ ਹੋਈ ਲੰਮੀ ਦਾਹੜੀ ਨਾਲ ਪੂਰਨ ਸਿੱਖੀ ਸਰੂਪ ਵਿੱਚ ਦੌੜਨ ਲੱਗਾ।
ਇਸ ਤੋਂ ਪਹਿਲਾਂ ਧਿਆਨ ਸਿੰਘ ਸੋਹਲ ਆਪਣੀ ਹਿੱਕ ਦੇ ਜ਼ੋਰ ਨਾਲ ਹੀ ਦੌੜਦਾ ਸੀ ਪਰ ਕਰਮਜੀਤ ਕੋਚ ਦੀ ਯੋਗ ਸਿਖਲਾਈ ਅਤੇ ਅਗਵਾਈ ਵਿੱਚ 2017 ਵਿੱਚ ਉਸਨੇ ਹੈਮਿਲਟਨ ਦੀ 30 ਕਿਲੋਮੀਟਰ ‘ਅਰਾਊਂਡ ਦ ਬੇਅ ਦੌੜ’ ਵਿੱਚ ਹਿੱਸਾ ਲੈ ਕੇ ਇਹ 2 ਘੰਟੇ 47 ਮਿੰਟ ਵਿਚ ਸਫ਼ਲਤਾ ਪੂਰਵਕ ਸੰਪੰਨ ਕੀਤੀ ਅਤੇ ਏਸੇ ਸਾਲ ਟੋਰਾਂਟੋ ਵਿੱਚ ਹੋਈ ‘ਗੁੱਡਲਾਈਫ਼ ਫ਼ਿੱਟਨੈੱਸ ਟੋਰਾਂਟੋ ਫੁੱਲ ਮੈਰਾਥਨ’ 3 ਘੰਟੇ 51 ਮਿੰਟ ਵਿਚ ਪੂਰੀ ਕਰਕੇ ਅੰਤਰਰਾਸ਼ਟਰੀ ਬੋਸਟਨ ਮੈਰਾਥਨ ਦੌੜਨ ਲਈ ਕੁਆਲੀਫ਼ਾਈ ਕੀਤਾ। ਪਰ ਉਸ ਸਾਲ ਬੋਸਟਨ ਦੀ ਇਸ ਮੈਰਾਥਨ ਵਿੱਚ ਉਸਦੇ ਨਾਲੋਂ ਘੱਟ ਸਮਾਂ ਲੈਣ ਵਾਲੇ ਮੈਰਾਥਨ ਦੌੜਾਕਾਂ ਦੀ ਗਿਣਤੀ ਪੂਰੀ ਹੋ ਜਾਣ ਕਰਕੇ ਉਹ ਇਸ ਅੰਤਰਰਾਸ਼ਟਰੀ ਮੈਰਾਥਨ ਵਿੱਚ ਭਾਗ ਨਾ ਲੈ ਸਕਿਆ ਅਤੇ ਉਸ ਤੋਂ ਅਗਲੇਰੇ ਸਾਲ 2019 ਦੀ ‘ਟੋਰਾਂਟੋ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਉਸ ਤੋਂ ਵੀ ਘੱਟ ਸਮਾਂ ਲੈਂਦਿਆਂ ਹੋਇਆਂ ਦੋਬਾਰਾ ਫਿਰ ਕੁਆਲੀਫ਼ਾਈ ਕੀਤਾ। 2020 ਵਿੱਚ ਸਾਰੀ ਦੁਨੀਆਂ ਵਿੱਚ ‘ਕਰੋਨਾ ਮਹਾਂਮਾਰੀ’ ਫ਼ੈਲ ਜਾਣ ਕਰਕੇ ਖੇਡਾਂ ਦਾ ਕੋਈ ਵੀ ਈਵੈਂਟ ਆਯੋਜਿਤ ਨਾ ਹੋ ਸਕਿਆ ਅਤੇ ਧਿਆਨ ਸਿੰਘ ਸੋਹਲ ਨੇ ਉਸ ਤੋਂ ਅਗਲੇ ਸਾਲ 11 ਅਕਤੂਬਰ 2021 ਨੂੰ ‘125ਵੀਂ ਅੰਤਰਰਾਸ਼ਟਰੀ ਬੋਸਟਨ ਮੈਰਾਥਨ’ ਵਿੱਚ ਸਫ਼ਲਤਾ ਪੂਰਵਕ ਹਿੱਸਾ ਲਿਆ। ਇਸ ਮੈਰਾਥਨ ਦੌੜ ਨੂੰ ਪੂਰੀ ਕਰਨ ਲਈ ਭਾਵੇਂ ਉਸਨੂੰ ਬੇਸ਼ਕ ਚਾਰ ਘੰਟੇ ਤੋਂ ਵੀ ਵਧੀਕ ਸਮਾਂ ਲੱਗ ਗਿਆ ਪਰ ਇਹ ਉਸਦੇ ਲਈ ਬੜੇ ਮਾਣ ਵਾਲੀ ਗੱਲ ਸੀ, ਕਿਉਂਕਿ ਇਨ÷ ਾਂ ਅੰਤਰਰਾਸ਼ਟਰੀ ‘ਵੱਕਾਰੀ ਦੌੜਾਂ’ ਨੂੰ ਸਫ਼ਲਤਾ ਪੂਰਵਕ ਪੂਰਿਆਂ ਕਰਨਾ ਹੀ ਬੜੀ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਦਸਤਾਰ ਅਤੇ ਖੁੱਲ÷ ੀ ਦਾਹੜੀ ਨਾਲ ਇਸ ਵੱਕਾਰੀ ਮੈਰਾਥਨ ਵਿੱਚ ਦੌੜਦਿਆਂ ਉਹ ਬਜ਼ੁਰਗ ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਦਾ ‘ਦੂਸਰਾ ਰੂਪ’ ਹੀ ਲੱਗ ਰਿਹਾ ਸੀ।
ਧਿਆਨ ਸਿੰਘ ਸੋਹਲ ਦੇ ਪਿਛੋਕੜ ਵੱਲ ਨਜ਼ਰ ਮਾਰੀਏ ਤਾਂ ਇਹ ਦੁਆਬੇ ਦੇ ਜ਼ਿਲੇ÷ ਨਵਾਂ ਸ਼ਹਿਰ ਦਾ ਹੈ, ਜਿਸ ਦੇ ਪਿੰਡ ਸਹੂੰਗੜਾ ਵਿੱਚ ਉਸਦਾ ਜਨਮ 19 ਮਈ 1956 ਨੂੰ ਪਿਤਾ ਤਰਸੇਮ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਪੰਜਵੀਂ ਤੱਕ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹੀ ਪੜਿ÷ ਆ ਅਤੇ ਫਿਰ ਅੱਗੋਂ ਸਰਕਾਰੀ ਹਾਈ ਸਕੂਲ ਵਿੱਚ ਛੇਵੀਂ ਵਿਚ ਦਾਖ਼ਲਾ ਲੈ ਲਿਆ। ਇੱਥੇ ਉਹ ਸੱਤਵੀਂ ਜਮਾਤ ਤੱਕ ਹੀ ਪੜ÷ ਸਕਿਆ ਅਤੇ ਫਿਰ ਆਪਣੇ ਪਿਤਾ ਨਾਲ ਖੇਤੀਬਾੜੀ ਦਾ ‘ਪਿਤਾ-ਪੁਰਖ਼ੀ’ ਕੰਮ ਸੰਭਾਲਣ ਵਿੱਚ ਮਦਦ ਕਰਨ ਲੱਗ ਪਿਆ। ਚੜ÷ ਦੀ ਜਵਾਨੀ ਵਿਚ 1978 ਵਿੱਚ ਉਸਦਾ ਵਿਆਹ ਦੁਆਬੇ ਦੇ ਪਿੰਡ ‘ਰੋਡ ਮਜਾਰਾ’ ਦੀ ਬੀਬੀ ਗੁਰਦੇਵ ਕੌਰ ਨਾਲ ਹੋ ਗਿਆ। ਅੱਗੋਂ ਉਨ÷ ਾਂ ਦੇ ਘਰ ਦੋ ਬੇਟਿਆਂ ਮਨਜਿੰਦਰ ਸਿੰਘ ਤੇ ਕੁਲਦੀਪ ਸਿੰਘ ਨੇ ਜਨਮ ਲਿਆ।
ਕਈ ਹੋਰ ਪੰਜਾਬੀਆਂ ਵਾਂਗ ਚੰਗੇਰੇ ਭਵਿੱਖ ਦੀ ਆਸ ਵਿੱਚ ਉਹ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿੱਚ ਚੰਗੇ ਕੰਮ-ਕਾਜ ਦੀ ਤਲਾਸ਼ ਵਿੱਚ ਅਰਬ ਦੇਸ਼ਾਂ ਵੱਲ ਚੱਲ ਪਿਆ। ਪਹਿਲਾਂ ਲਿਬਨਾਨ ਜਾ ਕੇ ਇੱਕ ਭੱਠੇ ਉੱਪਰ ਇੱਟਾਂ ਪੱਥਣ ਤੇ ਪਕਾਉਣ ਦਾ ਕੰਮ ਕੀਤਾ ਅਤੇ ਫਿਰ ਉਸ ਤੋਂ ਬਾਅਦ ਲਿਬੀਆ, ਸੀਰੀਆ, ਤੁਰਕੀ, ਗਰੀਸ, ਇਟਲੀ, ਬਰਾਜ਼ੀਲ ਅਤੇ ਇੰਗਲੈਂਡ ਜਾ ਕੇ ਖੇਤੀਬਾੜੀ ਤੇ ਫ਼ੈਕਟਰੀਆਂ ਵਿੱਚ ਕਈ ਹੌਲ਼ੇ-ਭਾਰੇ ਕੰਮ ਕਰਕੇ ਕਿਸਮਤ ਅਜ਼ਮਾਈ। ਪਰ ਇਹ ਸਿਲਸਿਲਾ ਉਸਨੂੰ ਬਹੁਤਾ ਰਾਸ ਨਾ ਆਇਆ ਅਤੇ ਅਖ਼ੀਰ 1997 ਵਿੱਚ ਉਸਨੇ ਕੈਨੇਡਾ ਵੱਲ ਨੂੰ ਰੁਖ਼ ਕਰ ਲਿਆ। ਇੱਥੇ ਉਹ ਪਹਿਲਾਂ ਕਿਊਬਿਕ ਸੂਬੇ ਦੇ ਸ਼ਹਿਰ ਮਾਂਟਰੀਆਲ ਵਿੱਚ ‘ਰਫ਼ਿਊਜੀ’ ਵਜੋਂ ਪਹੁੰਚਿਆ ਅਤੇ ਤਿੰਨ ਕੁ ਸਾਲ ਉੱਥੇ ਏ.ਸੀ. ਬਨਾਉਣ ਵਾਲੀ ਇੱਕ ਫ਼ੈਕਟਰੀ ਵਿੱਚ ਕੰਮ ਕੀਤਾ। ਉੱਥੇ ਫ਼ਰੈਂਚ ਭਾਸ਼ਾ ਸਮਝਣ ਤੇ ਬੋਲਣ ਦੀ ਦਿੱਕਤ ਹੋਣ ਕਰਕੇ 2000 ਵਿੱਚ ਉਹ ‘ਪੰਜਾਬੀਆਂ ਦੇ ਗੜ÷ ‘ ਬਰੈਂਪਟਨ ਵਿੱਚ ਆ ਗਿਆ।
ਇੱਥੇ ਆਪਣੇ ਪੰਜਾਬੀ ਭਾਈਚਾਰੇ ਵਿੱਚ ਆ ਕੇ ਉਸਦਾ ਮਨ ਵਧੀਆ ਲੱਗ ਗਿਆ। ਨੌਕਰੀ ਵੀ ਇੱਕ ਫ਼ੈਕਟਰੀ ਵਿੱਚ ਚੰਗੀ ਮਿਲ਼ ਗਈ। ਜਲਦੀ ਹੀ ‘ਫੋਰਕ-ਲਿਫ਼ਟ’ ਚਲਾਉਣ ਦਾ ਲਾਇਸੈਂਸ ਲੈ ਲਿਆ ਅਤੇ ਆਮ ਲੇਬਰ ਤੋਂ ‘ਫੋਰਕ-ਲਿਫ਼ਟ ਡਰਾਈਵਰ’ ਬਣ ਗਿਆ ਜਿਸ ਨਾਲ ਉਸਦੀ ਤਨਖ਼ਾਹ ਵਿੱਚ ਵੀ ਕੁਝ ਵਾਧਾ ਹੋ ਗਿਆ। ਇੱਥੇ ਉਸਨੇ ਪੰਜਾਬ ਤੋਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਬੁਲਾ ਲਿਆ। ਫ਼ੈਕਟਰੀ ਦੇ ਮਾਲਕਾਂ ਨੂੰ ਉਸਦਾ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕੀਤਾ ਗਿਆ ਕੰਮ ਬਹੁਤ ਪਸੰਦ ਆਇਆ ਅਤੇ ਉਸਨੂੰ ਉਤਸ਼ਾਹਿਤ ਕਰਨ ਲਈ ਉਹ ਉਸਦੀ ਤਨਖ਼ਾਹ ਵਿੱਚ ਸਮੇਂ-ਸਮੇਂ ਵਾਧਾ ਕਰਦੇ ਗਏ।
ਹੈਰਾਨੀ ਵਾਲੀ ਗੱਲ ਹੈ ਕਿ ਢਾਈ-ਦਹਾਕਿਆਂ ਤੋਂ ਬਾਅਦ ਵੀ ਧਿਆਨ ਸਿੰਘ ਸੋਹਲ 70 ਸਾਲ ਦੀ ਉਮਰ ਵਿੱਚ ਵੀ ਉਹ ਓਸੇ ਹੀ ਫ਼ੈਕਟਰੀ ਵਿੱਚ ਕੰਮ ਕਰ ਰਿਹਾ ਹੈ ਅਤੇ ਨਾਲ ਹੀ ਦੌੜਨ ਦੀਆਂ ਆਪਣੀਆਂ ਸਰਗਰਮੀਆਂ ਵੀ ਬਰਾਬਰ ਜਾਰੀ ਰੱਖ ਰਿਹਾ ਹੈ। ਅਲਬੱਤਾ! ਹੁਣ ਕਦੇ-ਕਦੇ ਉਸਦੇ ਮਨ ਵਿਚ ਕੰਮ ਤੋਂ ‘ਸੇਵਾ-ਮੁਕਤੀ’ ਲੈਣ ਦਾ ਖ਼ਿਆਲ ਆਉਂਦਾ ਹੈ, ਪਰ ਫ਼ੈਕਟਰੀ ਦੇ ਮਾਲਕ ਅਜੇ ਵੀ ਇਸ ਦੇ ਲਈ ਹਾਮੀ ਨਹੀਂ ਭਰ ਰਹੇ।
ਇਮਾਨਦਾਰੀ ਤੇ ਦਿਆਨਤਦਾਰੀ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਅਰਬ ਦੇਸ਼ਾਂ ਵੱਲੋਂ ਕੈਨੇਡਾ ਵੱਲ ਆਉਣ ਦਾ ਸਬੱਬ ਉਸਦਾ ਅਚਾਨਕ ਹੀ ਬਣਿਆਂ। ਉਸ ਸਮੇਂ ਉਸਦੇ ਕਈ ਫ਼ੈਕਟਰੀ ਮਾਲਕਾਂ ਵੱਲੋਂ ਅਜੇ ਪੈਸੇ ਆਉਣੇ ਰਹਿੰਦੇ ਸਨ ਅਤੇ ਉਨ÷ ਾਂ ਨੇ ਉਹ ਪੈਸੇ ਬਾਅਦ ਵਿੱਚ ਉਸਦੇ ਜਾਣਕਾਰ ਦੋਸਤਾਂ-ਮਿੱਤਰਾਂ ਦੇ ਹੱਥ ਮਾਂਟਰੀਆਲ ਭਿਜਵਾਏ। ਧਿਆਨ ਸਿੰਘ ਸੋਹਲ ਦਾ ਕਹਿਣਾ ਹੈ ਕਿ ਸਖ਼ਤ ਮਿਹਨਤ, ਇਮਾਨਦਾਰੀ ਤੇ ਦਿਆਨਤਦਾਰੀ ਬੜੇ ਚੰਗੇ ਗੁਣ ਹਨ ਪਰ ਇਹ ਇਮਾਨਦਾਰੀ ਦੋਵੇਂ ਪਾਸਿਆਂ ਤੋਂ ਹੋਣੀ ਚਾਹੀਦੀ ਹੈ। ਖਾਣ-ਪੀਣ ਦੀਆਂ ਆਦਤਾਂ ਬਾਰੇ ਪੁੱਛਣ ‘ਤੇ ਉਸਨੇ ਦੱਸਿਆ ਕਿ ਕੈਨੇਡਾ ਆਉਣ ਤੋਂ ਪਹਿਲਾਂ ਤਾਂ ਉਹ ਸੱਭ ਕੁਝ ਖਾ ਪੀ ਲੈਂਦਾ ਸੀ ਪਰ ਇੱਥੇ ਆ ਕੇ ਉਸ ਨੇ ਮਾਸਾਹਾਰੀ ਖਾਣੇ ਅਤੇ ਸ਼ਰਾਬ ਪੀਣ ਤੋਂ ਤੌਬਾ ਕਰ ਲਈ। ਹੁਣ ਇਸ ਸਮੇਂ ਉਸਦਾ ਭੋਜਨ ਬਿਲਕੁਲ ‘ਸ਼ਾਕਾਹਾਰੀ’ ਹੈ। ਉਸਨੇ ਦੱਸਿਆ ਕਿ ਉਹ ਤੜਕੇ ਚਾਰ ਵਜੇ ਉੱਠਦਾ ਹੈ ਅਤੇ ਨਿਤਾ-ਪ੍ਰਤੀ ਕ੍ਰਿਆਵਾਂ ਤੇ ਇਸ਼ਨਾਨ-ਪਾਣੀ ਤੋਂ ਬਾਦ ਪਾਠ-ਪੂਜਾ ਵਿੱਚ ਕੁਝ ਸਮਾਂ ‘ਧਿਆਨ’ ਲਗਾਉਣ ਉਪਰੰਤ ਸੈਰ ਜਾਂ ਥੋੜ÷ ਾ ਜਿਹਾ ਦੌੜਨ ਲਈ ਚੱਲ ਪੈਂਦਾ ਹੈ। ਉਸ ਤੋਂ ਬਾਅਦ ਫਿਰ ਉਸਨੇ ਹਫ਼ਤੇ ਵਿੱਚ ਪੰਜ ਦਿਨ ਕੰਮ ‘ਤੇ ਵੀ ਜਾਣਾ ਹੁੰਦਾ ਹੈ। ਲੰਮੀ ਦੌੜ ਦਾ ਅਭਿਆਸ ਉਹ ‘ਵੀਕ-ਐਂਡਜ਼’ ‘ਤੇ ਹੀ ਕਰਦਾ ਹੈ।
ਧਿਆਨ ਸਿੰਘ ਸੋਹਲ ਨੇ ਕਲੱਬ ਦੇ ਆਪਣੇ ਸਾਥੀਆਂ ਦੇ ਨਾਲ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ 2017 ਵਿੱਚ ਚੜ÷ ੀਆਂ।
ਪੌੜੀਆਂ ਚੜ÷ ਨ ਦੇ ਇਸ ਈਵੈਂਟ ਅਤੇ ਵੱਖ-ਵੱਖ ਦੌੜਾਂ ਵਿੱਚ ਹਿੱਸਾ ਲੈਣ ਲਈ ਉਸਨੂੰ ਆਪਣੀ ਪਤਨੀ ਅਤੇ ਪੁੱਤਰਾਂ ਮਨਜਿੰਦਰ ਸਿੰਘ ਤੇ ਕੁਲਦੀਪ ਸਿੰਘ ਕੋਲੋਂ ਹਮੇਸ਼ਾ ਭਰਪੂਰ ਸਹਿਯੋਗ ਮਿਲਿਆ ਹੈ ਅਤੇ ਇਹ ਹੁਣ ਵੀ ਨਿਰੰਤਰ ਮਿਲ਼ ਰਿਹਾ ਹੈ। ਜੀਵਨ ਵਿੱਚ ਆਪਣੀਆਂ ਸਮੁੱਚੀਆਂ ਪ੍ਰਾਪਤੀਆਂ ਦਾ ਸਿਹਰਾ ਉਹ ਟੀ.ਪੀ. ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਕੋਚ ਕਰਮਜੀਤ ਖੰਗੂੜਾ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਸਿਰ ਬੰਨ÷ ਦਾ ਹੈ।
ਇਹ ਪੁੱਛਣ ‘ਤੇ ਕਿ ਉਹ ਆਪਣੇ ਇਸ ਅਜੋਕੇ ਜੀਵਨ ਅਤੇ ਅਰਬ ਦੇਸ਼ਾਂ, ਇਟਲੀ ਤੇ ਇੰਗਲੈਂਡ, ਆਦਿ ਦੇਸ਼ਾਂ ਵਿੱਚ ਬਿਤਾਏ ਹੋਏ ਸਮੇਂ ਨੂੰ ਕਿਵੇਂ ਵੇਖਦਾ ਹੈ, ਬਾਰੇ ਉਸਨੇ ਦੱਸਿਆ ਕਿ ਇਹ ਅਜੋਕਾ ਸਮਾਂ ਉਸਦੇ ਲਈ ‘ਸਵਰਗ’ ਦੀ ਨਿਆਈਂ ਹੈ ਅਤੇ ਉਹ ਇਸਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਖ਼ੂਬ ਮਾਣ ਰਿਹਾ ਹੈ। ਉਨ÷ ਾਂ ਦੇਸ਼ਾਂ ਵਿੱਚ ਤਾਂ ‘ਜੀਵਨ-ਗੱਡੀ’ ਨੂੰ ‘ਧੱਕਾ ਦੇਣ’ ਵਾਲੀ ਗੱਲ ਹੀ ਸੀ। ਇੱਕ ਹੋਰ ਸੁਆਲ ਕਿ ਅਜੋਕੀ ਪੀੜ÷ ੀ ਦੇ ਨੌਜੁਆਨਾਂ ਅਤੇ ਨਵੇਂ ਆਏ ਇਮੀਗਰੈਂਟਾਂ ਲਈ ਉਸਦਾ ਕੀ ਸੁਨੇਹਾ ਹੈ, ਬਾਰੇ ਉਸਦਾ ਕਹਿਣਾ ਸੀ ਕਿ ਉਨਾਂ ਨੂੰ ਨੇਕ-ਨੀਅਤੀ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਆਚਰਣ ਨੂੰ ਉੱਚਾ, ਸੁੱਚਾ ਤੇ ਸਹੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਮਰ ਦੇ 70ਵੇਂ ਵਰ÷ ੇ ਵਿੱਚ ਵਿਚਰਦਿਆਂ ਧਿਆਨ ਸਿੰਘ ਸੋਹਲ ਰਿਸ਼ਟ-ਪੁਸ਼ਟ, ਊਰਜਾ, ਉਤਸ਼ਾਹ ਅਤੇ ਦਮ-ਖ਼ਮ ਨਾਲ ਭਰਪੂਰ ਹੈ। ਦੌੜਨ ਲੱਗਿਆਂ ਉਹ ਰਵਾਂ-ਰਵੀਂ ਇਕਸਾਰ ਦੌੜਦਾ ਹੈ ਅਤੇ ਆਪਣੀ ਮੰਜ਼ਲ ਵੱਲ ਵੱਧਦਾ ਚੱਲਿਆ ਜਾਂਦਾ ਹੈ। ਪ੍ਰਮਾਤਮਾ ਉਸਨੂੰ ਜੀਵਨ ਵਿੱਚ ਤੰਦਰੁਸਤੀ ਅਤੇ ਹੋਰ ਕਾਮਯਾਬੀਆਂ ਬਖ਼ਸ਼ੇ!

RELATED ARTICLES
POPULAR POSTS