ਮੂਲ ਲੇਖਕ – ਸੁਰਜੀਤ ਸਿੰਘ ਫਲੋਰਾ
ਪੰਜਾਬੀ ਰੂਪਕ – ਇੰਜ. ਈਸ਼ਰ ਸਿੰਘ
ਬਹੁਤੀਆਂ ਪਬਲਿਕ ਸਖਸ਼ੀਅਤਾਂ ਨੂੰ ਉਨ÷ ਾਂ ਦੇ ਨਾਹਰਿਆਂ ਅਤੇ ਗੱਲਾਂ ਕਰ ਕੇ ਜਾਣਿਆ-ਪਛਾਣਿਆ ਜਾਂਦਾ ਹੈ ਪਰ ਸਤਪਾਲ ਸਿੰਘ ਜੌਹਲ ਨੂੰ ਉਨ÷ ਾਂ ਦੇ ਅਮਲੀ ਕੰਮਾਂ ਅਤੇ ਨਿੱਘੇ ਵਰਤ-ਵਰਤਾਓ ਕਰ ਕੇ ਵੱਧ ਜਾਣਿਆ ਜਾਂਦਾ ਹੈ। ਰਸਮੀ ਤੌਰ ‘ਤੇ ਉਹ ਉਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਦੇ 9 ਅਤੇ 10 ਵਾਰਡਾਂ ਦੇ ਸਕੂਲ ਟਰਸਟੀ ਹਨ। ਪਰ ਪੰਜਾਬੀ ਭਾਈਚਾਰੇ ‘ਚ ਉਹ ਸੁਚਾਰੂ ਮੀਡੀਆ ਕੰਮਾਂ ਅਤੇ ਪਰਵਾਸ ਨਾਲ਼ ਜੁੜੀਆਂ ਜਨਤਕ ਸੇਵਾਵਾਂ ਕਰ ਕੇ ਵੱਧ ਨਾਮਣਾ ਖੱਟ ਚੁੱਕੇ ਹਨ। ਇਨ÷ ਾਂ ਸਭ ਕੰਮਾਂ ਨੂੰ ਇਕੱਠੇ ਕਰਨ ਨਾਲ਼ ਉਨ÷ ਾਂ ਦੀ ਸਖਸ਼ੀਅਤ ਇੱਕ ਮਦਦਗਾਰ ਵਿਅਕਤੀ, ਮਿੱਠ-ਬੋਲੇ, ਬੇ-ਬਾਕ ਅਤੇ ਦਲੇਰ ਸਖਸ਼ ਦੇ ਤੌਰ ‘ਤੇ ਉੱਭਰੀ ਹੈ।
ਉਨ÷ ਾਂ ਦੇ ਸਮਰਥਕ ਇੱਕ ਗੱਲ ਚੰਗੀ ਤਰ÷ ਾਂ ਜਾਣਦੇ ਹਨ ਕਿ ਜਦ ਕੋਈ ਕੰਮ ਗਲਤ ਹੋ ਰਿਹਾ ਹੋਵੇ ਤਾਂ ਉਹ ਉਸ ਵਿਰੁੱਧ ਖੜੇ÷ ਹੋਣ ਲਈ ਪਿਛਾਂਹ ਨਹੀਂ ਰਹਿੰਦੇ। ਉਨ÷ ਾਂ ਦੀ ਇਹ ਪਛਾਣ ਅੱਜ ਹੋਰ ਵੀ ਮਹੱਤਵ-ਪੂਰਨ ਬਣ ਜਾਂਦੀ ਹੈ, ਕਿਉਂਕਿ ਉਹ 26 ਅਕਤੂਬਰ ਨੂੰ ਹੋਣ ਵਾਲ਼ੀਆਂ ਬਰੈਂਪਟਨ ਦੀਆਂ ਮਿਊਂਸਪਲ ਚੋਣਾਂ ‘ਚ ਰਿਜਨਲ ਕਾਉਂਸਲਰ ਲਈ ਉਮੀਦਵਾਰ ਹਨ। ਉਨ÷ ਾਂ ਦੀ ਜਨਤਕ ਛਵੀ ਉਨ÷ ਾਂ ਦੇ ਅਮਲਾਂ ਅਤੇ ਉਨ÷ ਾਂ ਦੀਆਂ ਪ੍ਰਭਾਵਕਾਰੀ ਕਾਰਵਾਈਆਂ ‘ਚੋ ਉਪਜੀ ਹੈ, ਕਿਸੇ ਲਿਫ਼ਾਫ਼ੇਬਾਜੀ ‘ਚੋਂ ਨਹੀਂ। ਇਹ ਛਵੀ ਇਕੱਲੇ ਦਫਤਰੀ ਕੰਮਾਂ ਕਰ ਕੇ ਨਹੀਂ ਬਣੀ, ਬਲਕਿ ਉਨ÷ ਾਂ ਦੇ ਪਬਲਿਕ ਵਿੱਚ ਵਿਚਰਣ ਦੇ ਅਸਰਦਾਰ ਤਰੀਕਿਆਂ, ਲੋਕਾਂ ਨਾਲ਼ ਵਿਚਾਰ-ਵਟਾਂਦਰਿਆਂ ਅਤੇ ਉਨ÷ ਾਂ ਦੇ ਸੁਹਿਰਦ ਸੰਬੰਧਾਂ ਕਰ ਕੇ ਬਣੀ ਹੈ। ਉਨ÷ ਾਂ ਨੂੰ ਮਿਲਣਾ ਬਹੁਤ ਸੁਖਾਲ਼ਾ ਹੈ ਅਤੇ ਇਹ ਗੱਲ ਇਸ ਸ਼ਹਿਰ ‘ਚ ਬਹੁਤ ਮਹੱਤਵ ਰੱਖਦੀ ਹੈ ਜਿੱਥੇ ਪਬਲਿਕ ਨੂੰ ਸਿੱਧੀ ਅਤੇ ਠੋਸ ਮਦਦ ਦੀ ਲੋੜ ਹੈ, ਨਾ ਕਿ ‘ਗੱਲਾਂ ਦੇ ਕੜਾਹ’ ਦੀ।
ਪਬਲਿਕ ਦੀਆਂ ਨਜ਼ਰਾਂ ‘ਚ ਉਹ ਪੰਜਾਬੀ ਮੀਡੀਆ, ਲੋਕਲ ਤਪਸਰਿਆਂ ਅਤੇ ਪਰਵਾਸ-ਸੰਬੰਧੀ ਮਸਲਿਆਂ ਨਾਲ਼ ਜੁੜੇ ਹੋਏ ਹਨ। ਇਸ ਤਰ÷ ਾਂ ਉਹ ਪਬਲਿਕ ਦੇ ਰੋਜ਼-ਮਰਾ ਜੀਵਨ ਦੇ ਜ਼ਰੂਰੀ ਮਸਲਿਆਂ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ ਅਤੇ ਉਨ÷ ਾਂ ਦੀ ਅਵਾਜ਼ ਨੂੰ ਹੋਰ ਬੁਲੰਦ ਕਰਦੇ ਹਨ। ਇਸ ਤਰ÷ ਾਂ ਜ਼ਮੀਨੀ ਹਕੀਕਤਾਂ ਨਾਲ਼ ਜੁੜੇ ਰਹਿਣ ਕਰ ਕੇ ਉਹ ਬਰੈਂਪਟਨ ਨਿਵਾਸੀਆਂ ਦੀਆਂ ਸਭ ਸਮੱਸਿਆਵਾਂ ਤੋਂ ਪੂਰੀ ਤਰ÷ ਾਂ ਵਾਕਫ਼ ਹਨ ਅਤੇ ਇਨ÷ ਾਂ ਦੀਆਂ ਬਰੀਕੀਆਂ ਨੂੰ ਭਲੀ-ਭਾਂਤ ਸਮਝਦੇ ਹਨ । ਇਨ÷ ਾਂ ਬਾਰੇ ਹਰ ਸਟੇਜ ਤੋਂ ਪੂਰੀ ਸਪਸ਼ਟਤਾ ਨਾਲ਼ ਅਤੇ ਖੁੱਲ÷ ਕੇ ਬੋਲਦੇ ਹਨ। ਮੀਡੀਆ ਦਾ ਤਜਰਬਾ ਇਨਸਾਨ ਨੂੰ ਬਹੁਤ ਕੀਮਤੀ ਸਬਕ ਸਿਖਾਉਂਦਾ ਹੈ ਪਰ ਇੱਥੇ ਕੀਤੀ ਛੋਟੀ ਜਿਹੀ ਕੁਤਾਹੀ ਵੀ ਪਬਲਿਕ ‘ਚ ਬਣੀ ਹੋਈ ਭੱਲ ਨੂੰ ਢਾਹ ਲਾ ਦਿੰਦੀ ਹੈ। ਜੌਹਲ ਸਾਬ÷ ਇਸ ਗੱਲ ਪ੍ਰਤੀ ਪੂਰੀ ਤਰ÷ ਾਂ ਜਾਗਰੂਕ ਹਨ ਅਤੇ ਉਨ÷ ਾਂ ਦਾ ਸਟਾਈਲ ਇਸ ਅਸਲੀਅਤ ‘ਚ ਪੂਰਾ ਫਿੱਟ ਬੈਠਦਾ ਹੈ। ਉਹ ਸਪਸ਼ਟ ਅਤੇ ਸਿੱਧੀ ਗੱਲ ਕਰਦੇ ਹਨ ਜਿਸ ਕਰ ਕੇ ਲੋਕ ਉਨ÷ ਾਂ ਨੂੰ ਧਿਆਨ ਨਾਲ਼ ਸੁਣਦੇ ਹਨ।
ਜਦ ਲੋਕਲ ਮਸਲੇ ਜਾਂ ਪਰਿਵਾਸ ਨਾਲ਼ ਜੁੜੀਆਂ ਗੱਲਾਂ ਕਾਨੂੰਨੀ ਗੁੰਝਲ਼ਾਂ ‘ਚ ਫਸ ਜਾਂਦੀਆਂ ਹਨ ਤਾਂ ਪਰਿਵਾਰਾਂ ਨੂੰ ਕਿਸੇ ਐਸੀ ਪਰਸਨੈਲਿਟੀ ਦੀ ਲੋੜ ਪੈਂਦੀ ਹੈ ਜੋ ਉਨ÷ ਾਂ ਨੂੰ ਸਰਲ ਬੋਲਾਂ ‘ਚ ਸਮਝਾ ਸਕੇ। ਬਰੈਂਪਟਨ ‘ਚ ਇਸ ਤਰ÷ ਾਂ ਦੀਆਂ ਸਿੱਧੀਆਂ-ਸਪੱਸ਼ਟ ਗੱਲਾਂ ਦੀ ਬਹੁਤ ਲੋੜ ਹੈ, ਜਿੱਥੇ ਜਨਤਾ ਲੋਕਲ ਅਤੇ ਸੰਸਾਰ ਪੱਧਰ – ਦੋਹਾਂ ਦੀਆਂ ਗੱਲਾਂ ਜਾਣਨਾ ਪਸੰਦ ਕਰਦੀ ਹੈ। ਇੱਥੇ ਜਿਹੜਾ ਕੋਈ ਵੀ ਇੱਧਰ-ਉੱਧਰ ਦੀਆਂ ਗੱਲਾਂ ਛੱਡ ਕੇ, ਜਨਤਾ ਦੇ ਮਸਲਿਆਂ ਦੀਆਂ ਗੱਲਾਂ ਕਰੇਗਾ ਅਤੇ ਪਬਲਿਕ ਦੀਆਂ ਭਾਵਨਾਵਾਂ ਦੀ ਪਛਾਣ ਕਰ ਕੇ ਕਦਰ ਕਰੇਗਾ, ਉਹ ਹੀ ਸਫਲ ਹੋ ਸਕੇਗਾ। ਜੌਹਲ ਸਾਬ÷ ਇਸ ਤਰ÷ ਾਂ ਦੀਆਂ ਸਾਰੀਆਂ ਗੱਲਾਂ ਕਰਨ ‘ਚ ਮਾਹਿਰ ਹਨ, ਕਿਉਂਕਿ ਉਹ ਹਮੇਸ਼ਾਂ ਇੱਕ ‘ਗਰਾਊਂਡ’ ਹੋਏ ਬੰਦੇ ਵਾਂਗ ਕੰਮ ਕਰਨਾ ਜਾਣਦੇ ਹਨ।
ਉਨ÷ ਾਂ ਦੀ ਜਨਤਕ ਛਵੀ ਪਰਿਵਾਸ ਦੇ ਮਸਲਿਆਂ ਨਾਲ਼ ਬਹੁਤ ਸੰਬੰਧ ਰੱਖਦੀ ਹੈ ਅਤੇ ਇਸ ਗੁਣ ਦੀ ਬਰੈਂਪਟਨ ‘ਚ ਬਹੁਤ ਕਦਰ ਹੈ। ਬਹੁਤੇ ਪਰਿਵਾਰਾਂ ਲਈ ਇਹ ਗੰਭੀਰ ਮਸਲਾ ਹੈ ਕਿਉਂਕਿ ਇਹ ਉਨ÷ ਾਂ ਦੇ ਪਰਿਵਾਰ ਦੇ ਇਕੱਠੇ ਹੋਣ, ਕੰਮ, ਪੜ÷ ਾਈਆਂ ਅਤੇ ਪਰਿਵਾਰਕ ਸੁਰੱਖਿਆ ‘ਤੇ ਅਸਰ ਪਾਉਂਦਾ ਹੈ। ਇਸ ਤਰ÷ ਾਂ ਦੇ ਕੰਮਾਂ ‘ਚ ਪੂਰੀ ਦਰੁਸਤੀ, ਸਹਿਜਤਾ ਅਤੇ ਹਮਦਰਦੀ ਦੀ ਅਹਿਮ ਲੋੜ ਹੈ। ਛੋਟੀ ਜਿਹੀ ਗ਼ਲਤੀ ਵੀ ਕਿਸੇ ਪਰਿਵਾਰ ਦਾ ਜੀਵਨ ਖ਼ਰਾਬ ਕਰ ਸਕਦੀ ਹੈ। ਉਨ÷ ਾਂ ਦੇ ਸਮਰਥਕ ਇਸ ਗੱਲੋਂ ਪੂਰੇ ਸੰਤੁਸ਼ਟ ਹਨ ਕਿ ਉਹ ਸਾਰੇ ਕੰਮ ਪੂਰੀ ਦਿਆਨਤਦਾਰੀ ਅਤੇ ਚੰਗੀ ਭਾਵਨਾ ਨਾਲ ਕਰਦੇ ਹਨ – ਭਾਵੇਂ ਇਹ ਰਵੱਈਆ ਕਿਸੇ ਨੂੰ ਚੰਗਾ ਨਾ ਵੀ ਲੱਗੇ। ਇਸ ਕਰਕੇ ਹੀ ਲੋਕ ਉਨ÷ ਾਂ ਨੂੰ ਪੂਰਾ ਮਦਦਗਾਰ ਮੰਨਦੇ ਹਨ, ਹਾਲਾਂਕਿ ਮਦਦ ਕਰਨਾ ਹਮੇਸ਼ਾ ਸੌਖਾ ਜਾਂ ਭਲੀ-ਮਾਣਸੀ ਵਾਲ਼ਾ ਕੰਮ ਨਹੀਂ ਹੁੰਦਾ। ਕਦੇ-ਕਦੇ ਕੌੜੀਆਂ ਸੱਚਾਈਆਂ ਵੀ ਦੱਸਣੀਆਂ ਪੈਂਦੀਆਂ ਹਨ, ਲੋਕਾਂ ਨੂੰ ਸੰਭਾਵੀ ‘ਰਿਸਕਾਂ’ ਬਾਰੇ ਸੁਚੇਤ ਕਰਨਾ ਪੈਂਦਾ ਹੈ ਅਤੇ ਗ਼ਲਤ ਕੰਮ ਕਰਨ ਤੋਂ ਨਾਂਹ ਕਰਨ ਦੀ ਹਿੰਮਤ ਕਰਨੀ ਪੈਂਦੀ ਹੈ। ਜੌਹਲ ਸਾਬ÷ ਦੀ ਜਨਤਾ ‘ਚ ਬਣੀ ਪੈਂਠ ਦਾ ਇੱਕ ਹੋਰ ਕਾਰਨ ਉਨ÷ ਾਂ ਵਲੋਂ ਉੱਚੀਆਂ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਵਰਤ-ਵਰਤਾਓ ਕਰਨਾ ਹੈ। ਸਭ ਜਾਣਦੇ ਹਨ ਕਿ ਜਦ ਕਦੇ ਵੀ ਕਿਸੇ ਰੂਲ-ਅਸੂਲ ਦੀ ਉਲੰਘਣਾ ਹੁੰਦੀ ਹੈ ਜਾਂ ਕਿਸੇ ਦਾ ਕੋਈ ਕੰਮ ਕਮਿਊਨਿਟੀ-ਵਿਰੋਧੀ ਹੁੰਦਾ ਹੈ, ਤਾਂ ਉਹ ਹਰਗਿਜ਼ ਚੁੱਪ ਰਹਿਣ ਵਾਲ਼ੇ ਨਹੀਂ। ਇਸ ‘ਚ ਪਬਲਿਕ ਵਰਤਾਓ, ਸੁਰੱਖਿਆ, ਕਾਨੂੰਨ ਦੀ ਪਾਲਣਾ ਅਤੇ ਪਰਵਾਸ ਦੇ ਨਿਯਮਾਂ ਦੀ ਦੁਰ-ਵਰਤੋਂ ਸਭ ਆ ਜਾਂਦੇ ਹਨ। ਇੱਕ ਸਾਊ ਵਿਅਕਤੀ ਹੋਣ ਦੇ ਨਾਲ਼-ਨਾਲ਼ ਉਹ ਡਟਣਾ ਵੀ ਜਾਣਦੇ ਹਨ ਅਤੇ ਇਹ ਸੁਮੇਲ ਕਾਇਮ ਰੱਖਣਾ ਕੋਈ ਸੌਖੀ ਗੱਲ ਨਹੀਂ। ਪਰ ਇਸ ਨਾਲ਼ ਬੰਦਾ ਚਿਰ-ਸਥਾਈ ਮਾਣ-ਸਤਿਕਾਰ ਹਾਸਿਲ ਕਰ ਲੈਂਦਾ ਹੈ। ਜੌਹਲ ਸਾਬ÷ ਪੋਲੀਆਂ ਜਾਂ ਇਧਰਲੀਆ-ਉਧਰਲੀਆ ਗੱਲਾਂ ਕਰਨ ਵਾਲੇ ਨਹੀ; ਉਹ ਸਿੱਧੀਆਂ, ਖ਼ਰੀਆਂ ਅਤੇ ਬੇਬਾਕ ਗੱਲਾਂ ਕਰਨ ਵਾਲ਼ੇ ਹਨ। ਇਹ ਠੀਕ ਹੈ ਕਈ ਕੱਚੇ ਬੰਦੇ ਇਸ ਤਰ÷ ਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰਦੇ ਪਰ ਵਧੀਆ ਅਤੇ ਸੱਚੇ-ਸੁੱਚੇ ਬੰਦੇ ਇਸ ਤਰ÷ ਾਂ ਦੀ ਦਿਆਨਤਦਾਰੀ ਦੀ ਪੂਰੀ ਕਦਰ ਕਰਦੇ ਹਨ।
ਉਨ÷ ਾਂ ਦੇ ਸਮਰਥਕ ਬਾਹਰੀ ਲੁੱਕ-ਲਪੇਟ ਤੋਂ ਵੱਧ ਸਿਰੜ ਅਤੇ ਦ੍ਰਿੜਤਾ ਦੀ ਕਦਰ ਕਰਦੇ ਹਨ। ਉਹ ਜਾਣਦੇ ਹਨ ਕਿ ਜੌਹਲ ਸਾਹਿਬ ਸੱਚੀ ਗੱਲ ਕਰਨਗੇ, ਕੋਈ ਉਨ÷ ਾਂ ਨਾਲ਼ ਸਹਿਮਤ ਹੋਵੇ ਨਾ ਹੋਵੇ। ਕਈ ਵਾਰ ਉਨ÷ ਾਂ ਨੂੰ ਨੁਕਤਾਚੀਨੀ ਵੀ ਝੱਲਣੀ ਪੈਂਦੀ ਹੈ ਪਰ ਅਖ਼ੀਰ ਨੂੰ ਉਨ÷ ਾਂ ਪ੍ਰਤੀ ਭਰੋਸੇ ਅਤੇ ਮਾਣ-ਸਤਿਕਾਰ ‘ਚ ਵਾਧਾ ਹੀ ਹੁੰਦਾ ਹੈ। ਆਪਾਂ ਜਾਣਦੇ ਹਾਂ ਕਿ ਜਨਤਾ ਕਿਸੇ ਨਾਲ਼ ਘੜੀ ਦੀ ਘੜੀ ਭਾਵੇਂ ਸਹਿਮਤ ਨਾ ਹੋਵੇ ਪਰ ਸੱਚੇ ਬੰਦੇ ਦੀ ਇੱਜ਼ਤ ਜ਼ਰੂਰ ਕਰਦੀ ਹੈ। ਵੈਸੇ ਵੀ, ਕੁਰੱਖ਼ਤ ਬੋਲਣ ਦਾ ਅਤੇ ਸੁਹਿਰਦ ਕਰੜਾਈ ਦਾ ਫ਼ਰਕ ਹੁੰਦਾ ਹੈ। ਜੌਹਲ ਜੀ ਗੰਭੀਰ ਮਸਲਿਆਂ ‘ਤੇ ਗੱਲ ਕਰਨ ਵਕਤ ਵੀ ਆਪਣੀ ਨਰਮਾਈ ਨਹੀਂ ਛਡਦੇ। ਉਹ ਇਸ ਗੱਲ ਦੇ ਹਾਮੀ ਹਨ ਕਿ ਕਿਸੇ ਲਈ ਸਤਿਕਾਰ ਦਿਖਾਉਣ ਲਈ ਉਸ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ।
ਜੌਹਲ ਸਾਬ÷ ਦਾ ਉਨ÷ ਾਂ ਲੋਕਾਂ ‘ਚ ਬਹੁਤ ਸਤਿਕਾਰ ਹੈ ਜੋ ਸਮਝਦੇ ਹਨ ਕਿ ਚੰਗੀ ਲੀਡਰੀ ਦਾ ਮਤਲਬ ਲੋਕ-ਭਲਾਈ ਦੀ ਰੱਖਿਆ ਕਰਨਾ ਹੈ, ਭਾਵੇਂ ਕਿ ਹਾਲਾਤ ਵਿਰੋਧੀ ਹੀ ਕਿਉਂ ਨਾ ਹੋਣ। ਸਮਾਜ ਨੂੰ ਭਾਵੇਂ ਨਰਮਾਈ ਦੀ ਲੋੜ ਹੈ ਪਰ ਦਲੇਰੀ ਨਾਲ਼ ਸਾਹਮਣੇ ਹੋ ਕੇ ਡਟਣ ਦੀ ਵੱਧ ਲੋੜ ਪੈਂਦੀ ਹੈ। ਜਿਹੜਾ ਲੀਡਰ ਸ਼ਾਂਤੀ ਬਣਾਉਣ ਲਈ ਕੌੜੀਆਂ ਸੱਚਾਈਆਂ ਦਾ ਰਾਹ ਛੱਡ ਦਿੰਦਾ ਹੈ, ਉਹ ਕੁਛ ਸਮਾਂ ਤਾਂ ਕੱਢ ਲੈਂਦਾ ਹੈ ਪਰ ਅਖ਼ੀਰ ਨੂੰ ਜਨਤਕ ਵਿਸ਼ਵਾਸ ਗਵਾ ਬੈਠਦਾ ਹੈ। ਜੌਹਲ ਜੀ ਦਾ ਸਿੱਧਾ ਅਸੂਲ ਹੈ ਕਿ ਨਰਮਾਈ ਦਾ ਅਰਥ ਚੁੱਪ ਰਹਿ ਕੇ ਗ਼ਲਤ ਗੱਲਾਂ ਬਰਦਾਸ਼ਤ ਕਰਨਾ ਨਹੀਂ। ਜਦ ਲੋਕਾਂ ਨੂੰ ਇਹ ਭਰੋਸਾ ਹੋਵੇ ਕਿ ਉਨ÷ ਾਂ ਦਾ ਲੀਡਰ ਹੱਕ-ਸੱਚ ਲਈ ਖੜ÷ ੇਗਾ ਤਾਂ ਉਹ ਉਸ ‘ਤੇ ਵੱਧ ਯਕੀਨ ਵੀ ਕਰਨਗੇ ਅਤੇ ਉਸ ਦੀ ਪੂਰੀ ਸੁਪੋਰਟ ਵੀ ਕਰਨਗੇ। ਇਸ ਤਰ÷ ਾਂ ਸੱਚ ਦੇ ਹੱਕ ‘ਚ ਖੜ÷ ਨ ਦੀ ਕਦਰ ਪੈਂਦੀ ਹੈ, ਪਰ ਇਸ ਦਾ ਮੁੱਲ ਤਾਰਨਾ ਪੈਂਦਾ ਹੈ। ਇਸ ਦੀ ਵਿਰੋਧਤਾ ਹੋ ਸਕਦੀ ਹੈ, ਬੋਲ-ਬੁਲਾਰਾ ਹੋ ਸਕਦਾ ਹੈ ਗ਼ਲਤ-ਫ਼ਹਿਮੀਆਂ ਪੈਦਾ ਹੋ ਸਕਦੀਆਂ ਹਨ। ਇਸ ਕਰਕੇ ਹੀ ਹੌਂਸਲੇ ਦੀ ਪਬਲਿਕ ‘ਚ ਕਦਰ ਹੈ। ਜਨਤਾ ਉਨ÷ ਾਂ ਨੂੰ ਯਾਦ ਰੱਖਦੀ ਹੈ ਜਿਹੜੇ ਸ਼ਾਂਤ ਰਹਿਣ ਅਤੇ ਬੋਲਣ ਦੇ ਮੌਕਿਆਂ ਨੂੰ ਪਛਾਣਦੇ ਹਨ, ਇਨ÷ ਾਂ ‘ਚ ਫ਼ਰਕ ਜਾਣਦੇ ਹਨ।
2022-2026 ਦੀ ਟਰਮ ‘ਚ ਵਾਰਡ ਨੰਬਰ 9 ਅਤੇ 10 ਦੇ ਸਕੂਲ ਟਰੱਸਟੀ ਦੇ ਤੌਰ ‘ਤੇ ਕੀਤਾ ਕੰਮ, ਉਨ÷ ਾਂ ਦੇ ਪ੍ਰਭਾਵ-ਕਾਰੀ ਕੰਮ ਕਰਨ ਦੇ ਢੰਗਾਂ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਹੈਸੀਅਤ ‘ਚ ਕੰਮ ਕਰ ਕੇ ਬੰਦਾ ਪਰਿਵਾਰਾਂ, ਸਟੂਡੈਂਟਾਂ ਅਤੇ ਅਧਿਆਪਕਾਂ ਦੇ ਨੇੜੇ ਹੋ ਜਾਂਦਾ ਹੈ ਅਤੇ ਨਿਤ-ਪ੍ਰਤੀ ਫ਼ੈਸਲੇ ਲੈਣ ਦੇ ਕੰਮਾਂ ‘ਚ ਯੋਗਦਾਨ ਪਾਉਂਦਾ ਹੈ। ਇਹ ਇੱਕ ਅਮਲੀ ਕੰਮ ਹੈ ਜਿਸ ਤੋਂ ਬੰਦੇ ਦਾ ਚਰਿੱਤਰ ਪਰਤੱਖ ਨਜ਼ਰ ਆਉਂਦਾ ਹੈ ਅਤੇ ਇਹ ਹੋਰ ਪਰਪੱਕ ਵੀ ਹੁੰਦਾ ਹੈ।
ਸਕੂਲਾਂ ਦੇ ਪ੍ਰਬੰਧਾਂ ‘ਚ, ਪਰਿਵਾਰ ਰੋਜ਼ਾਨਾ ਜ਼ਿੰਦਗੀ ‘ਤੇ ਅਸਰ ਪਾਉਣ ਵਾਲ਼ੀਆਂ ਚੀਜ਼ਾਂ ਨੂੰ ਵਧੇਰੇ ਗੌਰ ਨਾਲ਼ ਦੇਖਦੇ ਹਨ। ਉਹ ਸਕੂਲਾਂ ਦੀ ਸੁਰੱਖਿਆ, ਸਕੂਲਾਂ ਦੇ ਨੇੜੇ ਦੀ ਆਵਾਜਾਈ, ਉੱਪਰਲਿਆਂ ਨਾਲ਼ ਤਾਲ-ਮੇਲ ਅਤੇ ਆਪਣੀ ਗੱਲ ਸੁਣੇ ਜਾਣ ਨੂੰ ਖ਼ਾਸ ਕਰ ਕੇ ਮਹੱਤਵ ਦਿੰਦੇ ਹਨ। ਜੌਹਲ ਸਾਬ÷ ਇਨ÷ ਾਂ ਸਭ ਗੱਲਾਂ ਬਾਰੇ ਬਹੁਤ ਖ਼ਬਰਦਾਰ ਰਹਿੰਦੇ ਹਨ। ਇਸ ਤਰ÷ ਾਂ ਦੀਆਂ ਸੇਵਾਵਾਂ ਕਰਕੇ ਹੀ ਲੋਕ ਉਨ÷ ਾਂ ਦਾ ਮਾਣ-ਸਤਿਕਾਰ ਕਰਦੇ ਹਨ। ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਜੌਹਲ ਸਾਬ÷ ਨੂੰ ਜਦੋਂ ਮਰਜ਼ੀ ਸਿੱਧਿਆਂ ਮਿਲਿਆ ਜਾ ਸਕਦਾ ਹੈ। ਮਾਂ-ਪਿਉ ਉਨ÷ ਾਂ ਲੀਡਰਾਂ ‘ਤੇ ਵੱਧ ਭਰੋਸਾ ਕਰਦੇ ਹਨ ਜੋ ਸਪੱਸ਼ਟ ਗੱਲ ਕਰਦੇ ਹਨ ਅਤੇ ਮੁਸ਼ਕਿਲ ਸਮੇਂ ‘ਤੇ ਹਾਜ਼ਰ ਮਿਲਦੇ ਹਨ। ਨਿਰਸੰਦੇਹ, ਬੋਰਡ ਦਾ ਕੰਮ ਵਾਹਵਾ ਖੱਟਣ ਦਾ ਮੌਕਾ ਘੱਟ ਹੈ ਅਤੇ ਜ਼ਿੰਮੇਵਾਰੀ ਦਾ ਬਹੁਤਾ ਹੈ। ਇਹੋ ਜਿਹੀਆਂ ਅਹੁਦੇਦਾਰੀਆਂ ‘ਤੇ ਕੀਤੇ ਕੰਮਾਂ ਤੋਂ ਹੀ ਬੰਦੇ ਦੀ ਜਨਤਾ ‘ਚ ਬਣਾਈ ਭੱਲ ਦਾ ਪਤਾ ਲਗਦਾ ਹੈ। ਜੌਹਲ ਸਾਬ÷ 2026 ਦੀਆਂ ਬਰੈਂਪਟਨ ਮਿਉਂਸਪਲਿਟੀ ਦੀਆਂ ਰਿਜਨਲ ਕਾਉਂਸਲਰ ਦੀਆਂ ਚੋਣਾਂ ‘ਚ ਉਮੀਦਵਰ ਹਨ। ਉਨ÷ ਾਂ ਲਈ ਇਹ ਸੇਵਾ ਦਾ ਕੋਈ ਨਵਾਂ ਮੌਕਾ ਨਹੀਂ। ਇਸ ਤਰ÷ ਾਂ ਉਹ ਪਹਿਲੀ ਕੀਤੀ ਜਾ ਰਹੀ ਸੇਵਾ ਨੂੰ ਹੀ ਅੱਗੇ ਤੋਰ ਰਹੇ ਹਨ। ਉਨ÷ ਾਂ ਨੂੰ ਪਹਿਲਾਂ ਹੀ ਇਸ ਪਾਸੇ ਦਾ ਬਹੁਤ ਤਜ਼ਰਬਾ ਹੈ ਅਤੇ ਇਸ ਨਾਲ਼ ਉਨ÷ ਾਂ ਦੀ ਜ਼ਿੰਮੇਵਾਰੀ ਦਾ ਘੇਰਾ ਹੋਰ ਵੱਡਾ ਹੋਵੇਗਾ। ਉਨ÷ ਾਂ ਦੇ ਸਮੱਰਥਕਾਂ ਵਾਸਤੇ ਇਹ ਇੱਕ ਮੌਕਾ ਹੈ ਕਿ ਵੱਡੇ ਜਨਤਕ ਹਿਤਾਂ ਲਈ ਉਨ÷ ਾਂ ਦੀ ਹਮਾਇਤ ‘ਚ ਲੱਗਣ, ਹਾਲਾਂਕਿ ਉਹ ਖ਼ੁਦ ਇਸ ਤਰ÷ ਾਂ ਦੀਆਂ ਹਮਾਇਤਾਂ ਦੀ ਬਜਾਏ ਜਨਤਾ ‘ਚ ਵਿਚਰ ਕੇ ਪ੍ਰੈਕਟੀਕਲ ਕਾਰਵਾਈਆਂ ਨੂੰ ਵੱਧ ਤਰਜੀਹ ਦਿੰਦੇ ਹਨ ਅਤੇ ਇਸ ਤਰ÷ ਾਂ ਦੇ ਪ੍ਰਚਾਰ ਤੋਂ ਸੰਗਦੇ ਹਨ। ਪਰ ਸਮਰਥਕ ਚਾਹੁੰਦੇ ਹਨ ਕਿ ਇਸ ਤਰ÷ ਾਂ ਦੇ ਸੁਹਿਰਦ, ਹਿੰਮਤੀ ਅਤੇ ਅਣਥੱਕ ਲੀਡਰ ਪੰਜਾਬੀ ਭਾਈਚਾਰੇ ਦੀ ਬਹੁ-ਪੱਖੀ ਸੇਵਾ ‘ਚ ਯੋਗਦਾਨ ਪਾਉਂਦੇ ਰਹਿਣ। ਸਾਰੇ ਇਸ ਗੱਲ ਨਾਲ਼ ਸਹਿਮਤ ਹਨ ਕਿ : ਜੌਹਲ, ਬਰੈਂਪਟਨ ਨਿਵਾਸੀਆਂ ਦੀ ਸੇਵਾ ਲਈ ਹਰ ਵਕਤ ਹਾਜ਼ਰ ਹੈ।
ਉਨ÷ ਾਂ ਦਾ ਸਮਰਥਨ ਉਨ÷ ਾਂ ਦੀਆਂ ਨਿੱਜੀ ਦੋਸਤੀਆਂ ਤੋਂ ਕਿਤੇ ਵੱਧ ਉਨ÷ ਾਂ ਦੇ ਅਸਰਦਾਰ ਕੰਮਾਂ ‘ਤੇ ਨਿਰਭਰ ਹੈ। ਉਨ÷ ਾਂ ਵਲੋਂ ਕੀਤੀ ਐੱਲ.ਐੱਮ.ਆਈ.ਏ ਦੀ ਘਾਲਣਾ ਸਭ ਦੇ ਦਿਲਾਂ ਅਤੇ ਦਿਮਾਗਾਂ ‘ਚ ਉੱਕਰੀ ਹੋਈ ਹੈ ਅਤੇ ਇਹ ਉੱਕਰੀ ਰਹੇਗੀ। ਜਨਤਾ ਹਮੇਸ਼ਾ ਸੱਚੇ-ਸੁੱਚੇ ਨਿਰਪੱਖ ਅਤੇ ਦਲੇਰ ਲੀਡਰਾਂ ਦੀ ਕਦਰ ਕਰਦੀ ਰਹੀ ਹੈ ਅਤੇ ਜੌਹਲ ਸਾਬ÷ ਇਨ÷ ਾਂ ਸਾਰੇ ਗੁਣਾਂ ਦਾ ਸਹੀ ਸੁਮੇਲ ਹਨ।



