ਲੇਖਕ : ਡਾ. ਸੁਖਦੇਵ ਸਿੰਘ ਝੰਡ
ਪੁਸਤਕ ਦਾ ਨਾਮ : ਪੁਰਖਿਆਂ ਦਾ ਦੇਸ
ਵਿਧਾ : ਸਫ਼ਰਨਾਮਾ
ਸਾਲ : 2025,
ਪੰਨੇ : 164, ਕੀਮਤ: ਰੁ. 395/-
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਸਮੀਖਿਆਕਾਰ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਉਨਟਾਰੀਓ, ਕੈਨੇਡਾ
ਪੰਜਾਬੀ ਸਾਹਿਤ ਜਗਤ ਵਿੱਚ ਸਫ਼ਰਨਾਮੇ ਦੀ ਵਿਧਾ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਇਹ ਵਿਧਾ ਲੇਖਕ ਦੀਆਂ ਅੱਖਾਂ ਰਾਹੀਂ ਪਾਠਕ ਨੂੰ ਦੂਰ-ਦੁਰਾਡੇ ਦੀਆਂ ਥਾਵਾਂ ਦੀ ਸੈਰ ਕਰਵਾਉਂਦੀ ਹੈ ਅਤੇ ਨਾਲ ਹੀ ਉਹਨਾਂ ਦੀਆਂ ਭਾਵਨਾਵਾਂ, ਤਜ਼ਰਬਿਆਂ ਅਤੇ ਵਿਚਾਰਾਂ ਨੂੰ ਵੀ ਸਾਂਝਾ ਕਰਦੀ ਹੈ। ਡਾ. ਸੁਖਦੇਵ ਸਿੰਘ ਝੰਡ ਦਾ ਸਫ਼ਰਨਾਮਾ ‘ਪੁਰਖਿਆਂ ਦਾ ਦੇਸ’ ਇਸ ਵਿਧਾ ਦੀ ਇੱਕ ਅਨੋਖੀ ਤੇ ਅਸਾਧਾਰਨ ਉਦਾਹਰਣ ਹੈ ਜਿਸ ਵਿੱਚ ਲੇਖਕ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪੈਦਾ ਹੋਏ ਦਰਦ ਅਤੇ ਵਿਛੋੜੇ ਨੂੰ ਬੜੀ ਭਾਵਪੂਰਤ ਕਲਮ ਨਾਲ ਉਕਰਿਆ ਹੈ।
ਡਾ. ਸੁਖਦੇਵ ਸਿੰਘ ਝੰਡ ਇੱਕ ਬਹੁਪੱਖੀ ਸਾਹਿਤਕਾਰ ਹਨ ਜੋ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਰਹਿੰਦੇ ਹਨ। ਉਹ ਆਪਣੇ ਜੀਵਨ ਦੇ ਛੇ ਦਹਾਕੇ ਅੰਮ੍ਰਿਤਸਰ ਜ਼ਿਲ÷ ੇ ਵਿੱਚ ਗੁਜ਼ਾਰਨ ਤੋਂ ਬਾਅਦ ਪਿਛਲੇ ਕੁੱਝ ਸਾਲਾਂ ਤੋਂ ਕੈਨੇਡਾ ਵਿੱਚ ਵੱਸੇ ਹੋਏ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਡਿਪਟੀ ਲਾਇਬ੍ਰੇਰੀਅਨ ਰਹੇ ਡਾ. ਝੰਡ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਹਿਤ ਸੇਵਾ ਵਿੱਚ ਲੱਗੇ ਹੋਏ ਹਨ। ਉਹਨਾਂ ਦੀਆਂ ਨੌਂ ਤੋਂ ਵੱਧ ਪੁਸਤਕਾਂ ਪੰਜਾਬੀ ਤੇ ਅੰਗਰੇਜ਼ੀ ਵਿੱਚ ਛਪ ਚੁੱਕੀਆਂ ਹਨ ਜਿਨ÷ ਾਂ ਵਿੱਚ ਰੁੱਖਾਂ ਬਾਰੇ ਤਿੰਨ ਖੋਜ ਪੁਸਤਕਾਂ, ਇੱਕ ਕਾਵਿ-ਸੰਗ੍ਰਹਿ, ਇੱਕ ਸਵੈਜੀਵਨੀ ‘ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ’ ਅਤੇ ਲਾਇਬ੍ਰੇਰੀ ਸਾਇੰਸ ਦੀਆਂ ਕਈ ਅਹਿਮ ਕਿਤਾਬਾਂ ਸ਼ਾਮਲ ਹਨ। ਉਹ ਟੋਰਾਂਟੋ ਖੇਤਰ ਵਿੱਚ ਪੰਜਾਬੀ ਸਾਹਿਤਕ ਸਰਗਰਮੀਆਂ ਦੀ ਰੂਹ ਮੰਨੇ ਜਾਂਦੇ ਹਨ।
‘ਪੁਰਖਿਆਂ ਦਾ ਦੇਸ’ ਡਾ. ਝੰਡ ਵੱਲੋਂ 2023 ਵਿੱਚ ਕੀਤੀ ਗਈ ਲਹਿੰਦੇ ਪੰਜਾਬ ਦੀ ਦੋ ਹਫ਼ਤਿਆਂ ਦੀ ਯਾਤਰਾ ਦਾ ਜੀਵੰਤ ਬਿਰਤਾਂਤ ਹੈ। ਇਸ ਯਾਤਰਾ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਜਗਦੀਸ਼ ਕੌਰ, ਭੈਣ ਗੁਰਚਰਨ ਕੌਰ ਥਿੰਦ ਅਤੇ ਜੀਜਾ ਜੀ ਡਾ. ਸੁਖਵਿੰਦਰ ਸਿੰਘ ਥਿੰਦ ਵੀ ਸ਼ਾਮਲ ਸਨ। ਇਹ ਯਾਤਰਾ ਉਹਨਾਂ ਲਈ ਕੇਵਲ ਇੱਕ ਸੈਰ-ਸਪਾਟਾ ਨਹੀਂ ਸੀ ਸਗੋਂ ਆਪਣੇ ਵੱਡੇ-ਵਡੇਰਿਆਂ ਦੀ ਜੜ÷ ਾਂ ਨੂੰ ਛੂਹਣ ਦੀ, ਆਪਣੇ ਉਜੜੇ ਘਰਾਂ ਦੀਆਂ ਯਾਦਾਂ ਨੂੰ ਸੰਜੋਣ ਦੀ ਇੱਕ ਦੀਰਘਕਾਲੀ ਤਾਂਘ ਦੀ ਪੂਰਤੀ ਸੀ। ਪੁਸਤਕ ਦੇ ਕੁੱਲ 15 ਅਧਿਆਇ ਹਨ ਜੋ ਯਾਤਰਾ ਦੇ 14 ਦਿਨਾਂ ਦੇ ਵੇਰਵਿਆਂ ਨੂੰ ਬੜੀ ਕੁਸ਼ਲਤਾ ਨਾਲ ਪੇਸ਼ ਕਰਦੇ ਹਨ। ਇਸ ਸਫ਼ਰਨਾਮੇ ਦੀਆਂ ਕਈ ਕਿਸ਼ਤਾਂ ਕੈਨੇਡਾ ਦੀਆਂ ਪੰਜਾਬੀ ਅਖ਼ਬਾਰਾਂ ਵਿੱਚ ਛਪ ਕੇ ਪਾਠਕਾਂ ਦੁਆਰਾ ਬੇਹੱਦ ਪਸੰਦ ਕੀਤੀਆਂ ਜਾ ਚੁੱਕੀਆਂ ਹਨ।
ਇਸ ਸਫ਼ਰਨਾਮੇ ਦੀ ਸ਼ੁਰੂਆਤ ਵਾਹਗਾ ਬਾਰਡਰ ਪਾਰ ਕਰਕੇ ਲਾਹੌਰ ਪਹੁੰਚਣ ਦੇ ਵੇਰਵੇ ਨਾਲ ਹੁੰਦੀ ਹੈ। ਲੇਖਕ ਨੇ ਪਹਿਲੇ ਦਿਨ ਹੀ ਕਸੂਰ ਸ਼ਹਿਰ ਜਾ ਕੇ ਮਹਾਨ ਸੂਫ਼ੀ ਕਵੀ ਬਾਬਾ ਬੁੱਲ÷ ੇ ਸ਼ਾਹ ਦੀ ਦਰਗਾਹ ‘ਤੇ ਮੱਥਾ ਟੇਕਿਆ। ਅਗਲੇ ਦਿਨਾਂ ਵਿੱਚ ਲਾਹੌਰ ਦੀਆਂ ਇਤਿਹਾਸਕ ਇਮਾਰਤਾਂ, ਸ਼ਾਹੀ ਕਿਲ÷ ਾ, ਸ਼ਾਲੀਮਾਰ ਬਾਗ਼, ਅਨਾਰਕਲੀ ਬਾਜ਼ਾਰ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਸ਼ਹੀਦ ਭਗਤ ਸਿੰਘ ਵਾਲਾ ‘ਸ਼ਾਦਮਾਨ ਚੌਂਕ’, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ, ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਸਾਈਂ ਮੀਆਂ ਮੀਰ ਜੀ ਦੀ ਦਰਗਾਹ, ਗੁਰਦੁਆਰਾ ਪੰਜਾ ਸਾਹਿਬ ਅਤੇ ਤਕਸ਼ਿਲਾ ਯੂਨੀਵਰਸਿਟੀ ਦੇ ਖੰਡਰਾਂ ਦੀ ਸੈਰ ਦਾ ਬਿਰਤਾਂਤ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਬੰਬਾ ਦੀ ਕਬਰ ‘ਤੇ ਸਿਜਦਾ ਕੀਤਾ ਅਤੇ ਲਾਹੌਰ ਦੇ ਨਾਮਵਰ ਕਵੀ ਬਾਬਾ ਨਜਮੀ ਨਾਲ ਇੰਟਰਵਿਊ ਕੀਤੀ। ਫ਼ੈਜ਼ ਅਹਿਮਦ ਫ਼ੈਜ਼ ਮੇਲੇ ਵਿੱਚ ਸ਼ਮੂਲੀਅਤ ਅਤੇ ਪ੍ਰੋ. ਆਸ਼ਿਕ ਰਹੀਲ ਦੇ ਘਰ ਹੋਏ ਕਵੀ-ਦਰਬਾਰ ਦਾ ਵਰਨਣ ਵੀ ਬੜਾ ਦਿਲਚਸਪ ਹੈ।
ਸਫ਼ਰਨਾਮੇ ਦੀ ਸਭ ਤੋਂ ਭਾਵਪੂਰਤ ਤੇ ਭਾਵੁਕ ਕਰ ਦੇਣ ਵਾਲੀ ਘਟਨਾ ਉਦੋਂ ਆਉਂਦੀ ਹੈ ਜਦੋਂ ਲੇਖਕ ਆਪਣੇ ਪੁਰਖਿਆਂ ਦੇ ਪਿੰਡ ‘ਚੱਕ ਨੰਬਰ 202 ਗੱਟੀ ਤਲਾਵਾਂ’ (ਹੁਣ ‘ਗੱਟੀ ਸਕੂਲ ਵਾਲੀ’) ਪਹੁੰਚਦੇ ਹਨ। ਉੱਥੇ ਪਿੰਡ ਵਾਸੀਆਂ ਦੁਆਰਾ ਕੀਤੇ ਗਏ ਭਰਪੂਰ ਸੁਆਗਤ, ਆਪਣੇ ਵੱਡੇ-ਵਡੇਰਿਆਂ ਦੇ ਜੱਦੀ ਘਰ ਦੇ ਦਰਸ਼ਨ, ਉਸ ਸਕੂਲ ਦੀ ਫੇਰੀ ਜਿੱਥੇ ਉਹਨਾਂ ਦੇ ਪਿਤਾ ਜੀ ਪੜ÷ ਦੇ ਸਨ, ਅਤੇ ਉੱਥੋਂ ਦੇ ਲੋਕਾਂ ਦੀ ਅਪਣੱਤ ਭਰੀ ਮਿਲਣੀ ਨੂੰ ਲੇਖਕ ਨੇ ਬੜੀ ਹੀ ਕੋਮਲ ਭਾਵਨਾ ਨਾਲ ਕਲਮਬੱਧ ਕੀਤਾ ਹੈ। ਇਹ ਪੜ÷ ਦਿਆਂ ਪਾਠਕ ਦੀਆਂ ਅੱਖਾਂ ਭਰ ਆਉਂਦੀਆਂ ਹਨ।
ਡਾ. ਝੰਡ ਦੀ ਵਾਰਤਕ ਸ਼ੈਲੀ ਸਰਲ, ਸਾਫ਼ ਅਤੇ ਵਹਾਅ ਵਾਲੀ ਹੈ। ਉਹਨਾਂ ਦੀ ਭਾਸ਼ਾ ਵਿੱਚ ਕਿਸੇ ਕਿਸਮ ਦੀ ਕਲਾਬਾਜ਼ੀ ਨਹੀਂ ਸਗੋਂ ਸਹਿਜ ਤੇ ਸੁਭਾਵਿਕ ਵਹਾਓ ਹੈ ਜੋ ਪਾਠਕ ਨੂੰ ਇੱਕੋ ਸਾਹੇ ਪੜ÷ ਾਉਂਦਾ ਜਾਂਦਾ ਹੈ। ਪ੍ਰਿੰਸੀਪਲ ਸਰਵਣ ਸਿੰਘ ਇਸ ਸ਼ੈਲੀ ਬਾਰੇ ਲਿਖਦੇ ਹਨ ਕਿ ਇਸ ਸਫ਼ਰਨਾਮੇ ਨੂੰ ਪੜ÷ ਦਿਆਂ ਕਿਤੇ ਰੁਕਣਾ ਨਹੀਂ ਪੈਂਦਾ ਅਤੇ ਪਾਠਕ ਦੋ-ਚਾਰ ਬੈਠਕਾਂ ਵਿੱਚ ਹੀ ਵਾਹਗੇ ਪਾਰਲੇ ਪੰਜਾਬ ਦੀਆਂ ਅਨੇਕਾਂ ਥਾਵਾਂ ਦੀ ਸੈਰ ਕਰ ਲੈਂਦਾ ਹੈ। ਛੋਟੇ-ਛੋਟੇ ਵਾਕਾਂ ਵਿੱਚ ਵੱਡੀ ਗੱਲ ਕਹਿਣਾ ਲੇਖਕ ਦਾ ਖ਼ਾਸਾ ਹੈ। ਇਸ ਸਫ਼ਰਨਾਮੇ ਵਿੱਚ ਲੇਖਕ ਨੇ ਇਤਿਹਾਸਕ ਤੱਥਾਂ, ਭੂਗੋਲਿਕ ਜਾਣਕਾਰੀ, ਸੱਭਿਆਚਾਰਕ ਵੇਰਵਿਆਂ ਅਤੇ ਨਿੱਜੀ ਭਾਵਨਾਵਾਂ ਦਾ ਬੜਾ ਸੁੰਦਰ ਸੁਮੇਲ ਕੀਤਾ ਹੈ। ਇਹ ਪੁਸਤਕ ਕੇਵਲ ਇੱਕ ਸਫ਼ਰਨਾਮਾ ਨਹੀਂ, ਇਹ ਇੱਕ ਦਸਤਾਵੇਜ਼ ਹੈ ਜੋ 1947 ਦੀ ਵੰਡ ਦੇ ਜ਼ਖ਼ਮਾਂ ਅਤੇ ਉਸ ਤੋਂ ਪੈਦਾ ਹੋਏ ਦਰਦ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ। ਲੇਖਕ ਦੇ ਪੁਰਖਿਆਂ ਨੂੰ 1947 ਵਿੱਚ ਜ਼ਿਲ÷ ਾ ਲਾਇਲਪੁਰ ਦੀ ਨੀਲੀ ਬਾਰ ਵਿੱਚੋਂ ਆਪਣੇ ਤਿੰਨ ਮੁਰੱਬੇ ਜ਼ਮੀਨ ਅਤੇ ਭਰੇ-ਭਰਾਏ ਘਰ-ਬਾਰ ਛੱਡ ਕੇ ਉੱਜੜਨਾ ਪਿਆ ਸੀ। ਉਹਨਾਂ ਦੇ ਕੁੱਝ ਪਰਿਵਾਰਕ ਮੈਂਬਰ ਹੈਜ਼ੇ ਦੀ ਬਿਮਾਰੀ ਨਾਲ ਅਤੇ ਕੁੱਝ ਫਿਰਕੂ ਹਿੰਸਾ ਦੇ ਸ਼ਿਕਾਰ ਹੋ ਕੇ ਮਾਰੇ ਗਏ ਸਨ। ਅਜਿਹੇ ਦੁਖਦਾਈ ਇਤਿਹਾਸ ਦੇ ਬਾਵਜੂਦ, ਜਦੋਂ ਲੇਖਕ ਲਹਿੰਦੇ ਪੰਜਾਬ ਜਾਂਦੇ ਹਨ ਤਾਂ ਉੱਥੋਂ ਦੇ ਲੋਕ ਉਹਨਾਂ ਦਾ ਅਜਿਹੀ ਨਿੱਘੀ ਅਪਣੱਤ ਨਾਲ ਸਵਾਗਤ ਕਰਦੇ ਹਨ ਕਿ ਸਾਂਝੀ ਭਾਸ਼ਾ, ਸਾਂਝੇ ਇਤਿਹਾਸ ਅਤੇ ਸਾਂਝੀ ਸੰਸਕ੍ਰਿਤੀ ਦੇ ਬੰਧਨ ਸਿਆਸੀ ਸਰਹੱਦਾਂ ਤੋਂ ਕਿਤੇ ਵੱਧ ਮਜ਼ਬੂਤ ਸਾਬਤ ਹੁੰਦੇ ਹਨ।
ਡਾ. ਵਰਿਆਮ ਸਿੰਘ ਸੰਧੂ ਨੇ ਆਪਣੇ ਮੁੱਖਬੰਦ ਵਿੱਚ ਬਿਲਕੁਲ ਸਹੀ ਲਿਖਿਆ ਹੈ ਕਿ ਇਹ ਲਿਖਤ ‘ਪਥਰਾਏ ਮਨਾਂ ਨੂੰ ਪਿਘਲਾਉਣ ਵਾਲੀ’ ਹੈ। ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦੀ ਦੁਸ਼ਮਣੀ ਦੇ ਉਲਟ ਆਮ ਲੋਕਾਂ ਵਿੱਚ ਮੁਹੱਬਤ ਦੀ ਜੋ ਕੂਲ÷ ਅੱਜ ਵੀ ਵਗਦੀ ਹੈ, ਉਸ ਦਾ ਇਹ ਸਫ਼ਰਨਾਮਾ ਇੱਕ ਸੁੰਦਰ ਸਾਖੀ ਹੈ। ਚੜ÷ ਦੇ ਅਤੇ ਲਹਿੰਦੇ ਪੰਜਾਬ ਦੇ ਲੋਕ ਹੁਣ ਵੀ ਇੱਕ-ਦੂਜੇ ਨਾਲ ਮਿਲਣਾ ਚਾਹੁੰਦੇ ਹਨ, ਆਪਣੀਆਂ ਜੜ÷ ਾਂ ਨੂੰ ਛੂਹਣਾ ਚਾਹੁੰਦੇ ਹਨ ਅਤੇ ਵਿੱਛੜੇ ਭੈਣਾਂ-ਭਰਾਵਾਂ ਨੂੰ ਗਲ਼ੇ ਮਿਲਣਾ ਚਾਹੁੰਦੇ ਹਨ।
ਇਸ ਪੁਸਤਕ ਦੀ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਇਹ ਸਿਰਫ਼ ਭਾਵੁਕਤਾ ਵਿੱਚ ਨਹੀਂ ਵਹਿੰਦੀ ਸਗੋਂ ਇਤਿਹਾਸਕ, ਭੂਗੋਲਿਕ ਅਤੇ ਸੱਭਿਆਚਾਰਕ ਜਾਣਕਾਰੀ ਵੀ ਬੜੇ ਸੁੰਦਰ ਢੰਗ ਨਾਲ ਪੇਸ਼ ਕਰਦੀ ਹੈ। ਕਸੂਰ ਸ਼ਹਿਰ ਦਾ ਇਤਿਹਾਸ, ਤਕਸ਼ਿਲਾ ਦੀ ਪੁਰਾਣੀ ਯੂਨੀਵਰਸਿਟੀ ਦੇ ਖੰਡਰਾਂ ਦਾ ਵੇਰਵਾ, ਫ਼ੈਸਲਾਬਾਦ ਦੇ ਘੰਟਾ ਘਰ ਦਾ ਵਰਨਣ, ਲਹਿੰਦੇ ਪੰਜਾਬ ਵਿੱਚ ਵੱਖ-ਵੱਖ ਕਿਸਮ ਦੀਆਂ ‘ਬਾਰਾਂ’ ਦੀ ਜਾਣਕਾਰੀ, ਇਹ ਸਭ ਕੁੱਝ ਇਸ ਪੁਸਤਕ ਨੂੰ ਇੱਕ ਵਿਦਿਅਕ ਦਸਤਾਵੇਜ਼ ਵੀ ਬਣਾਉਂਦਾ ਹੈ। ਇਸ ਦੇ ਨਾਲ ਹੀ ਲੇਖਕ ਨੇ ਆਪਣੇ ਸਫ਼ਰ ਦੌਰਾਨ ਮਿਲੀਆਂ ਸਾਹਿਤਕ ਤੇ ਸੱਭਿਆਚਾਰਕ ਸ਼ਖ਼ਸੀਅਤਾਂ ਜਿਵੇਂ ਕਿ ਬਾਬਾ ਨਜਮੀ, ਪ੍ਰੋ. ਆਸ਼ਿਕ ਰਹੀਲ, ਸਲੀਮ ਅਲਬੇਲਾ ਆਦਿ ਨਾਲ ਕੀਤੀਆਂ ਗੱਲਾਂ-ਬਾਤਾਂ ਅਤੇ ਇੰਟਰਵਿਊਆਂ ਨੂੰ ਵੀ ਦਰਜ ਕੀਤਾ ਹੈ ਜੋ ਪੁਸਤਕ ਦੀ ਪਾਠਕ-ਮਹੱਤਤਾ ਨੂੰ ਹੋਰ ਵਧਾਉਂਦੇ ਹਨ।
ਪੁਸਤਕ ਦੀ ਇੱਕ ਹੋਰ ਖ਼ਾਸੀਅਤ ਇਸ ਵਿੱਚ ਦਰਜ ਉਹ ਕਵਿਤਾ ਹੈ ਜੋ ਲੇਖਕ ਨੇ ਆਪਣੇ ਇਸ ਸਫ਼ਰਨਾਮੇ ਬਾਰੇ ਲਿਖੀ ਹੈ। ਇਸ ਕਵਿਤਾ ਵਿੱਚ ਉਹਨਾਂ ਦੀਆਂ ਭਾਵਨਾਵਾਂ ਬੜੀ ਸ਼ਿੱਦਤ ਨਾਲ ਪ੍ਰਗਟ ਹੁੰਦੀਆਂ ਹਨ। ਪੁਸਤਕ ਦੇ ਅੰਤ ਵਿੱਚ ਲੇਖਕ ਨੇ ਭਾਰਤ ਅਤੇ ਪਾਕਿਸਤਾਨ ਦੇ ਸੁਧਾਰੇ ਸੰਬੰਧਾਂ ਦੀ ਅਪੀਲ ਕੀਤੀ ਹੈ ਅਤੇ ਵਾਹਗਾ ਬਾਰਡਰ ‘ਤੇ ਹੋਣ ਵਾਲੀ ‘ਰੀਟਰੀਟ ਸੈਰੇਮਨੀ’ ਵਿੱਚ ਨਫ਼ਰਤ ਦੀ ਭਾਵਨਾ ਦੀ ਥਾਂ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਦਾ ਸੁਝਾਅ ਦਿੱਤਾ ਹੈ। ਇਹ ਸੰਦੇਸ਼ ਅੱਜ ਦੇ ਸਿਆਸੀ ਮਾਹੌਲ ਵਿੱਚ ਹੋਰ ਵੀ ਜ਼ਰੂਰੀ ਤੇ ਪ੍ਰਾਸੰਗਿਕ ਹੈ।
ਜਿੱਥੇ ਇਹ ਪੁਸਤਕ ਆਪਣੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਕਾਰਨ ਪ੍ਰਸ਼ੰਸਾਯੋਗ ਹੈ, ਉੱਥੇ ਕੁੱਝ ਪੱਖਾਂ ਵੱਲ ਵੀ ਧਿਆਨ ਦਿਵਾਉਣਾ ਜ਼ਰੂਰੀ ਹੈ। ਪ੍ਰਿੰਸੀਪਲ ਸਰਵਣ ਸਿੰਘ ਆਪਣੇ ਮੁੱਖਬੰਦ ਵਿੱਚ ਦੱਸਦੇ ਹਨ ਕਿ ਡਾ. ਝੰਡ ਦੀ ਵਾਰਤਕ ਸ਼ੈਲੀ ਵਿੱਚ ਗਾਰਗੀ ਵਰਗੇ ਲੇਖਕਾਂ ਜਿਹੇ ਮਸਾਲੇ ਤੇ ਤੜਕੇ ਦੀ ਕਮੀ ਹੈ ਅਤੇ ਕੁੱਝ ਥਾਵਾਂ ‘ਤੇ ਬਿਰਤਾਂਤ ਬਹੁਤ ਸੰਖੇਪ ਹੋ ਜਾਂਦਾ ਹੈ ਜਿੱਥੇ ਥੋੜ÷ ਾ ਹੋਰ ਵਿਸਤਾਰ ਚਾਹੀਦਾ ਸੀ। ਅਨਾਰਕਲੀ ਬਾਜ਼ਾਰ, ਲਾਹੌਰ ਦੀਆਂ ਗਲ਼ੀਆਂ ਅਤੇ ਉੱਥੋਂ ਦੇ ਲੋਕ-ਜੀਵਨ ਦਾ ਵਧੇਰੇ ਵਿਸਤ੍ਰਿਤ ਚਿਤਰਣ ਹੋ ਸਕਦਾ ਸੀ। ਫਿਰ ਵੀ ਲੇਖਕ ਦੀ ਸਾਊ ਪਹੁੰਚ ਅਤੇ ਸੰਯਮੀ ਸ਼ੈਲੀ ਆਪਣੇ ਆਪ ਵਿੱਚ ਇੱਕ ਵੱਖਰੀ ਤੇ ਭਰੋਸੇਯੋਗ ਪਛਾਣ ਸਥਾਪਿਤ ਕਰਦੀ ਹੈ। ਉਹਨਾਂ ਦੀ ਇਮਾਨਦਾਰੀ ਅਤੇ ਸਾਫ਼-ਸੁਥਰੀ ਦ੍ਰਿਸ਼ਟੀ ਪਾਠਕ ਦਾ ਮਨ ਜਿੱਤ ਲੈਂਦੀ ਹੈ। ‘ਪੁਰਖਿਆਂ ਦਾ ਦੇਸ’ ਇੱਕ ਅਜਿਹਾ ਸਫ਼ਰਨਾਮਾ ਹੈ ਜੋ ਕੇਵਲ ਦੋ ਹਫ਼ਤਿਆਂ ਦੀ ਯਾਤਰਾ ਦਾ ਬਿਰਤਾਂਤ ਨਹੀਂ ਸਗੋਂ ਸੱਤਾਂ ਪੁਸ਼ਤਾਂ ਦੇ ਦਰਦ, ਵਿਛੋੜੇ ਅਤੇ ਮਿਲਣ ਦੀ ਤਾਂਘ ਦੀ ਕਹਾਣੀ ਹੈ। ਇਹ ਪੁਸਤਕ ਦੋਹਾਂ ਪੰਜਾਬਾਂ ਦੇ ਲੋਕਾਂ ਵਿੱਚ ਮੁਹੱਬਤ ਅਤੇ ਭਾਈਚਾਰੇ ਦਾ ਸੁਨੇਹਾ ਦਿੰਦੀ ਹੈ। ਇਹ ਪੁਸਤਕ ਸਾਬਤ ਕਰਦੀ ਹੈ ਕਿ ਸਿਆਸੀ ਸਰਹੱਦਾਂ ਭਾਵੇਂ ਕਿੰਨੀਆਂ ਵੀ ਉੱਚੀਆਂ ਹੋਣ, ਦਿਲਾਂ ਦੇ ਰਿਸ਼ਤੇ ਕਦੇ ਨਹੀਂ ਟੁੱਟਦੇ। ਡਾ. ਝੰਡ ਨੇ ਆਪਣੀ ਇਸ ਯਾਤਰਾ ਨਾਲ ਅਤੇ ਇਸ ਪੁਸਤਕ ਰਾਹੀਂ ‘ਬਾਰੂਦ ਦੀ ਬੋ’ ਦੀ ਥਾਂ ‘ਮੁਹੱਬਤ ਦੀ ਖੁਸ਼ਬੋ’ ਫੈਲਾਉਣ ਦਾ ਇੱਕ ਸ਼ਲਾਘਾਯੋਗ ਯਤਨ ਕੀਤਾ ਹੈ।
ਇਹ ਪੁਸਤਕ ਉਹਨਾਂ ਸਾਰੇ ਲੋਕਾਂ ਲਈ ਪੜ÷ ਨਯੋਗ ਹੈ ਜੋ ਇਤਿਹਾਸ, ਸੱਭਿਆਚਾਰ ਅਤੇ ਮਨੁੱਖੀ ਰਿਸ਼ਤਿਆਂ ਵਿੱਚ ਦਿਲਚਸਪੀ ਰੱਖਦੇ ਹਨ। ਖ਼ਾਸ ਕਰਕੇ ਉਹਨਾਂ ਲਈ ਜਿਨ÷ ਾਂ ਦੀਆਂ ਜੜ÷ ਾਂ 1947 ਦੀ ਵੰਡ ਤੋਂ ਪ੍ਰਭਾਵਿਤ ਹਨ, ਇਹ ਪੁਸਤਕ ਇੱਕ ਅਨਮੋਲ ਖ਼ਜ਼ਾਨਾ ਹੈ। ਪੰਜਾਬੀ ਸਾਹਿਤ ਦੇ ਭੰਡਾਰ ਵਿੱਚ ਇਹ ਪੁਸਤਕ ਇੱਕ ਯਾਦਗਾਰੀ ਸ਼ਾਮਲਾ ਹੈ ਅਤੇ ਡਾ. ਸੁਖਦੇਵ ਸਿੰਘ ਝੰਡ ਇਸ ਸ਼ਾਨਦਾਰ ਰਚਨਾ ਲਈ ਮੁਬਾਰਕਬਾਦ ਦੇ ਹੱਕਦਾਰ ਹਨ। ਆਸ ਰੱਖੀਏ ਕਿ ਉਹ ਆਪਣੀ ਕਲਮ ਇਸੇ ਤਰ÷ ਾਂ ਚਲਾਉਂਦੇ ਰਹਿਣਗੇ ਅਤੇ ਪੰਜਾਬੀ ਸਾਹਿਤ ਦੀ ਝੋਲੀ ਹੋਰ ਅਣਮੁੱਲੀਆਂ ਲਿਖਤਾਂ ਨਾਲ ਭਰਦੇ ਰਹਿਣਗੇ।
ਪੁਸਤਕ ਸਮੀਖਿਆ : ਪੁਰਖਿਆਂ ਦਾ ਦੇਸ (ਸਫ਼ਰਨਾਮਾ)
RELATED ARTICLES

