15.5 C
Toronto
Friday, June 5, 2026
spot_img
Homeਹਫ਼ਤਾਵਾਰੀ ਫੇਰੀਮਾਰਕ ਕਾਰਨੀ ਨੇ 'ਏਆਈ ਫਾਰ ਔਲ' ਰਣਨੀਤੀ ਕੀਤੀ ਲਾਂਚ

ਮਾਰਕ ਕਾਰਨੀ ਨੇ ‘ਏਆਈ ਫਾਰ ਔਲ’ ਰਣਨੀਤੀ ਕੀਤੀ ਲਾਂਚ

2 ਲੱਖ ਤੋਂ ਵੱਧ ਨਵੀਆਂ ਨੌਕਰੀਆਂ ਦਾ ਟੀਚਾ ਮਿੱਥਿਆ
ਵਿਨੀਪੈਗ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ‘ਏਆਈ ਫਾਰ ਔਲ’ ਰਣਨੀਤੀ ਲਾਂਚ ਕਰ ਦਿੱਤੀ ਹੈ। ਇਸ ਰਣਨੀਤੀ ਤਹਿਤ 2 ਲੱਖ ਤੋਂ ਵੱਧ ਨਵੀਆਂ ਨੌਕਰੀਆਂ ਦਾ ਟੀਚਾ ਮਿੱਥਿਆ ਗਿਆ ਹੈ। ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ-ਆਰਥਿਕ ਮੁਕਾਬਲੇ, ਤਕਨੀਕੀ ਤਬਦੀਲੀ ਅਤੇ ਭਵਿੱਖ ਨੂੰ ਨਿਰਧਾਰਿਤ ਕਰਨ ਵਾਲੀ ਪ੍ਰਤਿਭਾ ਤੇ ਨਵੀਨਤਾ ਦੀ ਆਲਮੀ ਦੌੜ ਨੇ ਵਿਸ਼ਵ ਦੇ ਦੇਸ਼ਾਂ ਲਈ ਨਵੇਂ ਚੁਣੌਤੀਪੂਰਨ ਮਾਪਦੰਡ ਤੈਅ ਕਰ ਦਿੱਤੇ ਹਨ। ਇਸ ਬਦਲਾਅ ਦੇ ਕੇਂਦਰ ਵਿੱਚ ਮਸਨੂਈ ਬੌਧਿਕਤਾ (ਏਆਈ) ਹੈ, ਜੋ ਲੋਕਾਂ ਦੀ ਜ਼ਿੰਦਗੀ, ਕੰਮਕਾਜ, ਕਾਰੋਬਾਰ ਅਤੇ ਕੌਮੀ ਸੁਰੱਖਿਆ ਦੇ ਤਰੀਕਿਆਂ ਨੂੰ ਬਦਲ ਰਹੀ ਹੈ। ਕੈਨੇਡਾ ਕੋਲ ਵਿਸ਼ਵ-ਪੱਧਰੀ ਪ੍ਰਤਿਭਾ ਅਤੇ ਜੀ7 ਵਿੱਚ ਸਭ ਤੋਂ ਤੇਜ਼ੀ ਨਾਲ ਵਧਦਾ ਡਿਜੀਟਲ ਸੈਕਟਰ ਹੈ, ਪਰ ਏ ਆਈ ਨੂੰ ਵਿਆਪਕ ਪੱਧਰ ‘ਤੇ ਅਪਣਾਉਣ ਵਿੱਚ ਇਹ ਦੇਸ਼ ਅਜੇ ਵੀ ਪਿੱਛੇ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ‘ਏਆਈ ਫਾਰ ਔਲ’- ਕੈਨੇਡਾ ਦੀ ਨਵੀਂ ਕੌਮੀ ਮਸਨੂਈ ਬੌਧਿਕਤਾ (ਏਆਈ) ਰਣਨੀਤੀ ਦਾ ਐਲਾਨ ਕੀਤਾ। ਸਰਕਾਰ ਦਾ ਕਹਿਣਾ ਹੈ ਕਿ ਇਹ ਰਣਨੀਤੀ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਨਵੀਆਂ ਨੌਕਰੀਆਂ ਪੈਦਾ ਕਰਨ ਅਤੇ ਦੇਸ਼ ਭਰ ਵਿੱਚ ਏਆਈ ਦੀ ਵਰਤੋਂ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰੇਗੀ।
ਨਵੀਂ ਰਣਨੀਤੀ ਅਗਲੇ ਪੰਜ ਸਾਲਾਂ ਵਿੱਚ 2,500 ਕਰੋੜ ਡਾਲਰ ਦੇ ਵਾਧੂ ਆਰਥਿਕ ਵਿਕਾਸ ਦਾ ਟੀਚਾ ਅਤੇ ਲਗਪਗ 2.5 ਲੱਖ ਨਵੀਆਂ ਏ ਆਈ ਸੰਬੰਧੀ ਨੌਕਰੀਆਂ ਪੈਦਾ ਕਰਨ ਦਾ ਉਦੇਸ਼ ਰੱਖਦੀ ਹੈ।
ਸਰਕਾਰ ਦਾ ਟੀਚਾ 2034 ਤੱਕ ਕੈਨੇਡੀਅਨ ਕਾਰੋਬਾਰਾਂ ਵਿੱਚ ਏਆਈ ਦੀ ਵਰਤੋਂ ਨੂੰ ਮੌਜੂਦਾ ਪੱਧਰ ਤੋਂ ਵਧਾ ਕੇ 60 ਫ਼ੀਸਦੀ ਤੱਕ ਲਿਜਾਣਾ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ 90,000 ਤੱਕ ਏਆਈ ਸਬੰਧੀ ਨੌਕਰੀਆਂ ਅਤੇ ਵਰਕ-ਪਲੇਸਮੈਂਟ ਮੌਕੇ ਉਪਲਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ ਹਰ ਪੋਸਟ-ਸੈਕੰਡਰੀ ਵਿਦਿਆਰਥੀ ਨੂੰ ਭਰੋਸੇਯੋਗ ਏ ਆਈ ਸਹਾਇਕ ਸਾਧਨਾਂ ਤੱਕ ਪਹੁੰਚ ਮੁਹੱਈਆ ਕਰਵਾਉਣ ਦੀ ਯੋਜਨਾ ਵੀ ਸ਼ਾਮਲ ਹੈ। ਮਾਰਕ ਕਾਰਨੀ ਸਰਕਾਰ ਨੇ ਕੈਨੇਡਾ ਦੀਆਂ ਘਰੇਲੂ ਏ ਆਈ ਕੰਪਨੀਆਂ ਨੂੰ ਸਹਿਯੋਗ ਦੇਣ ਲਈ 500 ਮਿਲੀਅਨ ਕੈਨੇਡੀਅਨ ਡਾਲਰ ਦਾ ਨਵਾਂ ਟੈਕਨਾਲੋਜੀ ਫ਼ੰਡ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਹੈ।

 

RELATED ARTICLES
POPULAR POSTS