ਮਿਸੀਸਾਗਾ/ਬਿਊਰੋ ਨਿਊਜ਼
ਡੈਰੀ ਵੀਲੇਜ ਸੀਨੀਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 9 ਜੁਲਾਈ ਨੂੰ ਨੀਬਨ ਪਾਰਕ 635 ਕੈਸਰ ਡਰਾਈਵ, ਮਿਸੀਸਾਗਾ ਵਿਖੇ ‘ਮੇਲਾ ਮਾਪਿਆਂ ਦਾ’ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਅਤੇ ਜੀ ਟੀ ਏ ਲੋਕਾਂ ਨੇਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਸਾਲ ਮੇਲੇ ਦੀ ਇਹ ਖਾਸੀਅਤ ਰਹੀ ਕਿ ਇਹ ਦਿਨ ਕੈਨੇਡਾ ਦੇ 150ਵੇਂ ਦਿਨ ਦੀ ਖੁਸ਼ੀ ਨੂੰ ਸਮਰਪਿਤ ਕੀਤਾ ਗਿਆ। ਮੇਲੇ ਦੌਰਾਨ ਕੈਨੇਡਾ ਦੀ ਕੌਮੀਅਤ ਦਾ ਪ੍ਰਤੀਕ, ਲਹਿਰਾਉਂਦਾ ਕਨੇਡੀਅਨ ਝੰਡਾ ਅਤੇ ਲੋਕਾਂ ਵਿੱਚ ਜੋਸ਼ੋ-ਖਰੋਸ਼ ਇਸ ਗੱਲ ਦੀ ਗਵਾਹੀ ਦਿੰਦਾ ਸੀ ਕਿ ਕੈਨੇਡਾ ਦੇਸ਼ ਪ੍ਰਤੀ ਭਾਰਤੀ,ਪੰਜਾਬੀ ਲੋਕਾਂ ਵਿੱਚ ਕਿੰਨਾ ਪਿਆਰ ਹੈ। ਇਸ ਮੇਲੇ ਵਿੱਚ ਏਰੀਏ ਦੇ ਸਥਾਨਕ ਲੀਡਰਾਂ ਵਿੱਚ ਐਮ ਪੀ ਪੀ,ਅਮ੍ਰਿਤ ਮਾਂਗਟ ਨੇਂ ਖਾਸ ਤੌਰ ‘ਤੇ ਸ਼ਾਮੂਲੀਅਤ ਕੀਤੀ। ਲੋਕਲ ਸਿਟੀ ਕਾਉਂਸਲਰ ਮਿਸ ਹੈਦਰ ਤੋਂ ਇਲਾਵਾ ਦੂਸਰੇ ਲੀਡਰਾਂ ਨੇਂ ਵੀ ਹਿੱਸਾ ਲਿਆ। ਲੀਡਰਾਂ ਦੂਆਰਾ ਕਲੱਬ ਮੈਂਬਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਅਤੇ ਕਲੱਬ ਮੈਂਬਰਾਂ ਦੁਆਰਾ ਲੀਡਰਾਂ ਅਤੇ ਦੂਸਰੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਖੁੱਲ੍ਹੇ ਖਾਣ-ਪੀਣ ਦੇ ਪ੍ਰਬੰਧ ਦਾ ਸੱਭ ਨੇ ਆਨੰਦ ਮਾਣਿਆ। ਬੱਚਿਆਂ ਦੁਆਰਾ ਕੀਰਤਨ ਕੀਤਾ ਗਿਆ ਅਤੇ ਢਾਡੀ ਜੱਥੇ ਵਲੋਂ ਕਵੀਸ਼ਰੀ ਅਤੇ ਵਾਰਾਂ ਗਾਈਆਂ ਗਈਆਂ। ‘ਮੇਲਾ ਮਾਪਿਆਂ ਦਾ’ ਪ੍ਰੋਗਰਾਮ ਦੌਰਾਨ ਇਸ ਸਾਲ ਰਾਜਨੀਤਿਕ ਰੌਣਕਾਂ ਵੀ ਦੇਖਣ ਨੂੰ ਮਿਲੀਆਂ। ਪ੍ਰਸਿੱਧ ਲੋਕਲ ਐਮ ਪੀ ਪੀ ਅਮ੍ਰਿਤ ਮਾਂਗਟ ਨੇਂ ਲਿਬਰਲ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਅਤੇ ਵਿਰੋਧੀ ਪਾਰਟੀਆਂ ਵਲੋਂ ਪੀ ਸੀ ਪਾਰਟੀ ਦੇ ਚਹੇਤਿਆਂ ਨੇ ਮੌਜੂਦਾ ਸਰਕਾਰ ਦੀ ਵਿਰੋਧਤਾ ਕੀਤੀ। ਇਸ ਇਲਾਕੇ ਤੋਂ ਪੀ ਸੀ ਪਾਰਟੀ ਦੀ ਨੋਮੀਨੇਸ਼ਨ ਉਮੀਦਵਾਰ ਰਾਜਿੰਦਰ ਕੌਰ ਬੱਲ ਦੇ ਵੱਡੇ ਪੋਸਟਰ ਸਟੇਜ ਤੇ ਆਮ ਹੀ ਦੇਖੇ ਗਏ। ਉਹਨਾਂ ਦੇ ਟੀਮ ਮੈਂਬਰ ਨੋਮੀਨੇਸ਼ਨ ਕਾਰਡ ਵੰਡਦੇ ਵੀ ਨਜਰ ਆਏ। ਇਸ ਪ੍ਰੋਗਰਾਮ ਦੇ ਖਾਣ-ਪੀਣ ਦਾ ਪ੍ਰਬੰਧ ਵੀ ਪੀ ਸੀ ਪਾਰਟੀ ਨੋਮੀਨੇਸ਼ਨ ਉਮੀਦਵਾਰ ਰਾਜਿੰਦਰ ਬੱਲ ਵਲੋਂ ਕੀਤਾ ਗਿਆ ਸੀ। ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਪ੍ਰਸਿੱਧ ਟੀ ਵੀ ਹੋਸਟ ਅਤੇ ਗਾਇਕ ਜਯੋਤੀ ਸ਼ਰਮਾਂ ਨੇ ਪੰਜਾਬੀ ਗੀਤ ਗਾ ਕੇ ਅਤੇ ਬੋਲੀਆਂ ਦੁਆਰਾ ਇਸ ਮੇਲੇ ਦੀ ਸ਼ਾਨੋ-ਸ਼ੋਕਤ ਨੇਂ ਅਜਿਹੇ ਰੰਗ ਲਾਏ ਜਿਸ ਨੂੰ ਲੰਬੇ ਸਮੇਂ ਤੱਕ ਯਾਦ ਕੀਤਾ ਜਾਵੇਗਾ। ਉਹਨਾਂ ਦੁਆਰਾ ਮੈਡਮ ਰਾਜਿੰਦਰ ਕੌਰ ਬੱਲ ਦੀ ਮੱਦਦ ਲਈ ਅਪੀਲ ਕੀਤੀ ਗਈ। ਪ੍ਰਸਿੱਧ ਕੈਨੇਡੀਅਨ ਪੰਜਾਬੀ ਪੋਸਟ ਦੇ ਐਡੀਟਰ ਜਗਦੀਸ਼ ਗਰੇਵਾਲ ਵੀ ਆਪਣੇ ਸਾਥੀਆਂ ਸਮੇਤ ਮਿਸੀਸਾਗਾ ਮਾਲਟਨ ਏਰੀਏ ਤੋਂ ਨੋਮੀਨੇਸ਼ਨ ਲੜ੍ਹ ਰਹੇ ਆਪਣੇਂ ਲੜਕੇ ਦੀ ਮਦੱਦ ਲਈ ਅਪੀਲ ਕਰਨ ਵਿਚ ਵਿਅਸਤ ਰਹੇ।ਸਟੇਜ ਸਕੱਤਰ ਦੀ ਭੁਮਿਕਾ ਸਰਦਾਰ ਗੁਰਮੇਲ ਸਿੰਘ ਸੱਗੂ ਨੇਂ ਬਖੁਬੀ ਨਿਭਾਈ।
ਕੁੱਝ ਕਲੱਬ ਮੈਂਬਰਾਂ ਨੇ ਮਿਸੀਸਾਗਾ ਮਾਲਟਨ ਏਰੀਏ ਤੋਂ ਨੋਮੀਨੇਸ਼ਨ ਲੜ੍ਹ ਰਹੇ ਲੋਕਲ ਕਨੇਡੀਅਨ ਪੰਜਾਬੀ ਪੋਸਟ ਦੇ ਐਡੀਟਰ ਜਗਦੀਸ਼ ਗਰੇਵਾਲ ਦੇ ਲੜਕੇ ਦੀ ਮਦੱਦ ਕਰਨ ਦੀ ਅਪੀਲ ਕੀਤੀ ਅਤੇ ਦੂਸਰੇ ਕੁੱਝ ਮੈਂਬਰ ਰਾਜਿੰਦਰ ਕੌਰ ਬੱਲ ਦੀ ਮਦੱਦ ਕਰਨ ਦੀ ਗੱਲ ਕਰ ਰਹੇ ਸਨ। ਦੂਸਰੇ ਕੁੱਝ ਲੋਕਾਂ ਨੇਂ ਦੋਵੇਂ ਪੰਜਾਬੀ ਉਮੀਦਵਾਰਾਂ ਦੀ ਜਿੱਤ ਰੱਬ ਦੇ ਸਹਾਰੇ ਛੱਡ ਦੇਣ ਦੀਆਂ ਸ਼ੁੱਭ ਇੱਛਾਵਾਂ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਦੌਰਾਨ ਕਲੱਬ ਵਲੋਂ ਕਨੇਡਾ ਦੇ ਝੰਡੇ ਨਾਲ ਸ਼ੁਸ਼ੋਭਿਤ ਛਤਰੀਆਂ ਵੀ ਵੰਡੀਆਂ ਗਈਆਂ। ਪ੍ਰਸਿੱਧ ਔਰਤਾਂ ਦੀ ਜਥੇਬੰਦੀ ‘ਦਿਸ਼ਾ’ ਵਲੋਂ ਰਾਜਿੰਦਰ ਕੌਰ ਬੱਲ ਨੂੰ ਸ਼ਾਲ ਭੇਂਟ ਕੀਤਾ ਗਿਆ।’ਮੇਲਾ ਮਾਪਿਆਂ ਦਾ’ ਇਹ ਪ੍ਰੋਗਰਾਮ ਪ੍ਰਧਾਨ ਮਹਿੰਦਰ ਸਿੰਘ ਮਿਨਹਾਸ ਦੀ ਅਗਵਾਈ ਵਿੱਚ ਅਤੇ ਦੂਸਰੇ ਕਲੱਬ ਅਹੁਦੇਦਾਰਾਂ ਮੱਦਦ ਨਾਲ ਉਲੀਕਿਆ ਗਿਆ। ਅੰਤ ਵਿੱਚ ਕਲੱਬ ਪ੍ਰਧਾਨ ਮਹਿੰਦਰ ਸਿੰਘ ਮਿਨਹਾਸ ਨੇਂ ਲੀਡਰਾਂ, ਪਤਵੰਤੇ ਸੱਜਣਾਂ, ਕਲੱਬ ਅਹੁਦੇਦਾਰਾਂ ਅਤੇ ਮੈਂਬਰਾਂ ਦਾ, ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ, ਯੋਗਦਾਨ ਪਾਉਣ ਲਈ ਸ਼ੁਕਰੀਆ ਅਦਾ ਕੀਤਾ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਹਾਲ ‘ਚ ਬੁਲਾ ਕੇ ਕੀਤਾ ਗਿਆ ਸਨਮਾਨਿਤ
ਜੀਟੀਐੱਮ ਨੇ ਹਰਜੀਤ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਮਸ਼ਹੂਰ …