ਬਰੈਂਪਟਨ : ਪੈਨਾਹਿਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਨੇ ਦੱਸਿਆ ਕਿ ਕਲੱਬ ਵੱਲੋਂ 9 ਜੁਲਾਈ ਦਿਨ ਐਤਵਾਰ ਨੂੰ 12-00 ਵਜੇ ਤੋਂ 5-00 ਵਜੇ ਤੱਕ ਪੈਨਾਹਿਲ ਰੋਡ ‘ਤੇ ਸਥਿਤ ਲਾਅਸਨ ਪਾਰਕ ਵਿਖੇ ਆਲੇ ਦੁਆਲੇ ਦੀ ਮਲਟੀਕਲਚਰਲ ਕਮਿਊਨਿਟੀ ਦੇઠ ਸਹਿਯੋਗ ਨਾਲ ਰਲ ਮਿਲ ਕੇ ਕੈਨੇਡਾ ਦਾ 150 ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਏਗਾ।ਝੰਡਾ ਝਲਾਉਣ ਦੀ ਰਸਮ ਤੋਂ ਬਾਅਦ ਪਤਵੰਤੇ ਸੱਜਣਾ ਦੇ ਭਾਸ਼ਨ ਹੋਣਗੇ ਅਤੇ ਉਪਰੰਤ ਬੱਚਿਆਂ, ਬੀਬੀਆਂ ਆਦਮੀਆਂ ਦੀਆਂ ਦੌੜਾਂ/ਖੇਡਾਂ ਕਰਾਈਆਂ ਜਾਣਗੀਆਂ। ਖਾਣ ਪੀਣ ਦਾ ਪ੍ਰਬੰਧ ਹੋਵੇਗਾ। ਸੱਭ ਲੋਕਾਂ ਅਤੇ ਸੀਨੀਅਰਜ਼ ਦੀਆਂ ਕਲੱਬਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਦਰ ਸਾਹਿਤ ਖੁੱਲਾ ਸੱਦਾ ਦਿਤਾ ਜਾਂਦਾ ਹੈ। ਸਮੇਂ ਸਿਰ ਸ਼ਾਮਲ ਹੋਣ ਲਈ ਬੇਨਤੀ ਪਰਵਾਨ ਕਰਨਾ। ਹੋਰ ਜਾਣਕਾਰੀ ਲਈ ਫੋਨ ਨੰਬਰ, ਜੰਗੀਰ ਸਿੰਘ ਸੈਂਭੀ ਪ੍ਰਧਾਨ 416-409-0126, ਕੁਲਵੰਤ ਸਿੰਘ ਜੰਜੂਆ ਸਕੱਤਰ 647-765-2451
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …