ਔਟਵਾ/ਬਿਊਰੋ ਨਿਊਜ਼
ਅਗਲੇ ਸਾਲ ਕੈਨੇਡਾ ਦੀ 150ਵੀਂ ਵਰ੍ਹੇ ਗੰਢ ਆ ਰਹੀ ਹੈ। ਕੈਨੇਡਾ ਸਰਕਾਰ ਦੀ ਇਹ ਸਦਭਾਵਨਾ ਹੈ ਕਿ ਇਸ ਸਮੇਂ ਵਿੱਚ ਵੱਧ ਤੋਂ ਵੱਧ ਕੈਨੇਡੀਅਨ ਨੌਜੁਆਨ ਕੰਮ ਕਰਕੇ ਕਮਾਈਆਂ ਕਰਨ। ਸਾਰੀਆਂ ‘ਲਾਭ ਰਹਿਤ ਸੰਸਥਾਵਾਂ’ (ਨਾਟ-ਫਾਰ-ਪ੍ਰਾਫਿਟ ਆਰਗੇਨਾਈਜ਼ੇਸ਼ਨ), ਸਰਕਾਰੀ ਖੇਤਰ ਵਿੱਚ ਨੌਕਰੀਆਂ ਦੇਣ ਵਾਲੇ ਵਿਅਕਤੀ ਅਤੇ ਛੋਟੇ ਵਪਾਰਕ ਅਦਾਰੇ ਜਿਨ੍ਹਾਂ ਕੋਲ 50 ਦੀ ਗਿਣਤੀ ਤੱਕ ਕੰਮ ਕਰਨ ਵਾਲੇ ਹਨ, ਉਹ ਕੈਨੇਡਾ ਸਰਕਾਰ ਤੋਂ ਧਨ ਲੈਣ ਲਈ ਹੁਣ ਤੋਂ ਹੀ ਬੇਨਤੀ ਪੱਤਰ ਦੇ ਸਕਦੇ ਹਨ।
ਕੈਨੇਡਾ ਦਾ ਸਮਰ ਜੌਬ (ਸੀ ਐੱਸ ਜੇ) ਪ੍ਰੋਗਰਾਮ 15 ਤੋਂ 30 ਸਾਲ ਦੀ ਉਮਰ ਵਾਲ਼ਿਆਂ ਕੁੱਲ-ਵਕਤੀ ਵਿਦਿਆਰਥੀਆਂ ਦੀ ਆਰਥਿਕ ਸਵੈ-ਨਿਰਭਰਤਾ ਹਿਤ ਸਮਰ ਜੌਬਾਂ ਦਾ ਮੌਕਾ ਪਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਬਹੁਤ ਹੀ ਮੁੱਲਵਾਨ ਤੇ ਲੋੜੀਂਦੇ ਕਾਰਜ-ਅਨੁਭਵ (ਵੈਲਿਊਏਬਲ ਵਰਕ ਅਕਸਪੀਰੀਐਂਸ) ਨਾਲ ਮਾਲੋ-ਮਾਲ ਕਰਦਾ ਹੈ।
ਬਰੈਂਪਟਨ ਈਸਟ ਅੰਦਰ ਉਨ੍ਹਾਂ ਜੌਬਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਹੜੀਆਂ ਖੇਡਾਂ ਜਾਂ ਸੱਭਿਆਚਾਰਕ ਕਾਰਜਾਂ ਨਾਲ ਜੁੜੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਸ਼ਾਮਿਲ ਹਨ ਕੈਨੇਡਾ ਦੀ 150ਵੀਂ ਵਰ੍ਹੇ ਗੰਢ ਮਨਾਉਣਾ, ਅਜੇਹੇ ਖੇਤਰ ਵਿੱਚ ਜੌਬਾਂ ਦੇਣੀਆਂ ਜਿੱਥੇ ਕਿ ਵਿਦਿਆਰਥੀਆਂ ਦੀਆਂ ਜੌਬਾਂ ਲਈ ਬਹੁਤ ਹੀ ਘੱਟ ਸੰਭਾਵਨਾਵਾਂ ਹੁੰਦੀਆਂ ਹਨ ਅਤੇ ਲੇਬਰ ਖੇਤਰ ਦੇ ਮਹੱਤਵਪੂਰਨ ਭਾਗਾਂ ਵਿੱਚ ਜੌਬਾਂ ਕਰਨ ਲਈ ਉਤਸ਼ਾਹਿਤ ਕਰਨਾ ਹੈ ਇਸਦੇ ਨਾਲ-ਨਾਲ ਹਰ ਯੋਗ ਉਮੀਦਵਾਰ ਨੂੰ ਇਨ੍ਹਾਂ ਜੌਬਾਂ ਲਈ ਬੇਨਤੀ ਪੱਤਰ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਬਿਨੇ ਪੱਤਰ ਦੇਣ ਦੀ ਆਖਰੀ ਮਿਤੀ ਜਨਵਰੀ 20, 2017 ਹੈ। ਉਨ੍ਹਾਂ ਵਿੱਚੋਂ ਜਿਹੜੇ ਬਿਨੇ ਪੱਤਰ ਸਵੀਕਾਰ ਹੋ ਜਾਣਗੇ ਉਹ ਵਿਦਿਆਰਥੀਆਂ ਨੂੰ ਅਪ੍ਰੈਲ 2017 ਤੋਂ ਜੌਬਾਂ ਦੇਣ ਦੇ ਯੋਗ ਹੋਣਗੇ।ਲੋੜੀਂਦੀ ਹੋਰ ਜਾਣਕਾਰੀ ਲਈ ਅਤੇ ਬੇਨਤੀ ਪੱਤਰ ਭੇਜਣ ਲਈ, ਕਿਰਪਾ ਕਰਕੇ ਦੇਖੋ Canada.ca/Canada-summer-jobs ਜਾਂ ਕਿਸੇ ਵੀ ਸਰਵਿਸ ਕੈਨੇਡਾ ਸੈਂਟਰ ਨਾਲ ਸੰਪਰਕ ਕਰੋ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …