Breaking News
Home / ਕੈਨੇਡਾ / 2017 ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ਐਪਲੀਕੇਸ਼ਨ ਇਨਟੈਕ ਪ੍ਰੋਸੈੱਸ ‘ਚ ਬਦਲਾਓ

2017 ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ਐਪਲੀਕੇਸ਼ਨ ਇਨਟੈਕ ਪ੍ਰੋਸੈੱਸ ‘ਚ ਬਦਲਾਓ

logo-2-1-300x105-3-300x105ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਲਈ ਪਰਿਵਾਰਾਂ ਦਾ ਮਿਲਾਪ ਇਕ ਪ੍ਰਮੁੱਖ ਇਮੀਗ੍ਰੇਂਟ ਬਦਲਾਓ ਹੈ। ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ‘ਚ ਇਸ ਸਾਲ ਹਜ਼ਾਰਾਂ ਪਰਿਵਾਰਾਂ ਨੂੰ ਮਿਲਾਉਣ ਦਾ ਉਦੇਸ਼ ਹੈ। ਸਾਲ 2017 ‘ਚ ਮਾਣਯੋਗ ਇਮੀਗ੍ਰੇਸ਼ਨ, ਰਫ਼ਿਊਜ਼ੀ ਐਂਡ ਸਿਟੀਜਨਸ਼ਿਪ ਮੰਤਰੀ ਜਾਨ ਮੈਕਕੁਲਮ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਨਵੇਂ ਪ੍ਰੋਗਰਾਮ ‘ਚ ਸਪਾਂਸਰਸ਼ਿਪ ਐਪਲੀਕੇਸ਼ਨ ‘ਚ ਬਦਲਾਓ ਕੀਤੇ ਗਏ ਹਨ ਅਤੇ ਇਸ ਨਾਲ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ। ਬੀਤੇ ਸਾਲਾਂ ‘ਚ ਇਮੀਗ੍ਰੇਸ਼ਨ, ਰਫ਼ਿਊਜ਼ੀ ਐਂਡ ਸਿਟੀਜਨਸ਼ਿਪ ਕੈਨੇਡਾ ਨੇ ਪੇਰੈਂਟ ਅਤੇ ਗ੍ਰੈਂਡਪੇਰੈਂਟ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ। ਨਵੇਂ ਪ੍ਰੋਗਰਾਮ ‘ਚ ਇਨ੍ਹਾਂ ਅਰਜੀਆਂ ਨੂੰ ਸਵੀਕਾਰ ਕਰਨ ਦੀ ਗਿਣਤੀ ਵਧਾਈ ਗਈ ਹੈ। ਹੁਣ ਜਨਵਰੀ ਵਿਚ ਅਰਜ਼ੀਆਂ ਕੋਰੀਅਰ ਜਾਂ ਈਮੇਲ ਰਾਹੀਂ ਜਮ੍ਹਾਂ ਕਰਵਾਉਣ ਦੀ ਬਜਾਇ ਹੁਣ ਆਪਣੇ ਮਾਪਿਆਂ ਨੂੰ ਕੈਨੇਡਾ ਲਿਆਉਣ ਦੇ ਇਛੁੱਕ ਲੋਕ ਆਪਣੀਆਂ ਅਰਜ਼ੀਆਂ ਆਨਲਾਈਨ ਵੀ ਭਰ ਸਕਦੇ ਹਨ। ਇਨ੍ਹਾਂ ਭਰੇ ਗਏ ਫ਼ਾਰਮਾਂ ਵਿਚੋਂ ਆਈ.ਆਰ.ਸੀ.ਸੀ.ਆਪਣੇ ਆਪ ਹੀ 10 ਹਜ਼ਾਰ ਅਰਜ਼ੀਆਂ ਨੂੰ ਚੁਣ ਲਵੇਗੀ ਅਤੇ ਉਨ੍ਹਾਂ ਲੋਕਾਂ ਨੂੰ ਪੂਰਾ ਅਰਜ਼ੀ ਪੱਤਰ ਦਸਤਾਵੇਜ਼ਾਂ ਦੇ ਨਾਲ ਜਮ੍ਹਾਂ ਕਰਵਾਉਣ ਲਈ ਕਿਹਾ ਜਾਵੇਗਾ। ਆਨਲਾਈਨ ਫ਼ਾਰਮ 3 ਜਨਵਰੀ 2017 ਤੋਂ ਉਪਲਬਧ ਹੋਣਗੇ ਅਤੇ ਸਪਾਂਸਰ ਅਗਲੇ 30 ਦਿਨਾਂ ਵਿਚ ਉਹ ਜਮ੍ਹਾਂ ਕਰਵਾ ਸਕਣਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …