Breaking News
Home / ਕੈਨੇਡਾ / ਕਿਜ਼ੀ ‘ਤੇ ਇਸ਼ਤਿਹਾਰ ਦੇਣ ਤੋਂ ਬਾਅਦ ਦੋ ਕਾਰ ਮਾਲਕਾਂ ਨਾਲ ਡਕੈਤੀ

ਕਿਜ਼ੀ ‘ਤੇ ਇਸ਼ਤਿਹਾਰ ਦੇਣ ਤੋਂ ਬਾਅਦ ਦੋ ਕਾਰ ਮਾਲਕਾਂ ਨਾਲ ਡਕੈਤੀ

logo-2-1-300x105-3-300x105ਮਿਸੀਸਾਗਾ : ਇਕ ਨਵੀਂ ਤਰ੍ਹਾਂ ਦੀ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਿਜ਼ੀ ‘ਤੇ ਪੋਸਟ ਕੀਤੇ ਗਏ ਦੋ ਕਾਰਾਂ ਦੇ ਇਸ਼ਤਿਹਾਰਾਂ ਦੇ ਅਧਾਰ ‘ਤੇ ਪਹਿਲੇ ਰੇਕੀ ਕੀਤੀ ਅਤੇ ਫਿਰ ਕਾਰਾਂ ਦੇ ਮਾਲਕਾਂ ਦੇ ਸਾਹਮਣੇ ਹੀ ਕਾਰਾਂ ਨੂੰ ਚੋਰੀ ਕਰ ਲਿਆ।
ਇਹ ਚੋਰੀ ਲੰਘੇ ਐਤਵਾਰ ਦੀ ਰਾਤ ਨੂੰ ਕੀਤੀ ਗਈ ਅਤੇ ਪੀਲ ਰੀਜ਼ਨਲ ਪੁਲਿਸ ਚੋਰਾਂ ਦੀ ਭਾਲ ਕਰ ਰਹੀ ਹੈ। ਇਕ ਕਾਰ ਨੂੰ ਚਾਕੂ ਦਿਖਾ ਕੇ ਲੁੱਟਿਆ ਗਿਆ ਅਤੇ ਇਹ ਅਪਰਾਧ ਚਾਰ ਘੰਟਿਆਂ ਤੋਂ ਘੱਟ ਸਮੇਂ ਹੋਇਆ ਹੈ। ਪਹਿਲਾ ਮਾਮਲਾ ਟੂਸਕਾਟ ਡਰਾਈਵ ਦੇ ਏਰੀਆ ਵਿਚ ਸ਼ਾਮ 6.20 ਵਜੇ ਹੋਇਆ। ਮਿਸੀਸਾਗਾ ਨਿਵਾਸੀ 30 ਸਾਲ ਦੇ ਵਿਅਕਤੀ ਨੇ 2003 ਹੌਂਡਾ ਏਕਾਰਡ ਨੂੰ ਵੇਚਣ ਲਈ ਇਸ਼ਤਿਹਾਰ ਦਿੱਤਾ।ਇਕ ਵਿਅਕਤੀ ਉਸ ਨੂੰ ਮਿਲਣ ਆਇਆ ਅਤੇ ਕਾਰ ਖਰੀਦਣ ਦੀ ਇੱਛਾ ਪ੍ਰਗਟਾਈ। ਮਾਲਕ ਘਰ ਦੇ ਅੰਦਰ ਕਾਰ ਦੇ ਦਸਤਾਵੇਜ਼ ਲੈਣ ਗਿਆ ਅਤੇ ਵਾਪਸ ਆਇਆ ਤਾਂ ਖਰੀਦਦਾਰ ਕਾਰ ਸਮੇਤ ਫਰਾਰ ਹੋ ਗਿਆ। ਦੂਜਾ ਮਾਮਲਾ ਕੋਲੋਨਿਅਲ ਡਰਾਈਵ ਵਿਚ ਰਾਤ 9.50 ਵਜੇ ਹੋਇਆ, ਜਦ 24 ਸਾਲ ਦਾ ਇਕ ਕਾਰ ਮਾਲਕ ਮਿਸੀਸਾਗਾ ਵਿਚ ਦੋ ਵਿਅਕਤੀਆਂ ਨੂੰ ਮਿਲਿਆ, ਜਿਨ੍ਹਾਂ ਨੇ ਉਸ ਕੋਲ 2003 ਇਨਫਿਨਿਟੀ ਖਰੀਦਣ ਦੀ ਗੱਲ ਕੀਤੀ। ਕਾਰ ਦੇਖਣ ਤੋਂ ਬਾਅਦ ਇਕ ਵਿਅਕਤੀ ਨੇ ਚਾਕੂ ਕੱਢ ਲਿਆ ਅਤੇ ਕਾਰ ਲੈ ਕੇ ਭੱਜ ਗਿਆ। ਪੁਲਿਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …