ਮਿਸੀਸਾਗਾ/ਬਿਊਰੋ ਨਿਊਜ਼
ਲੰਘੇ ਦਿਨੀਂ ਪੀਲ ਪੁਲਿਸ ਨੇ ਇਕ ਪਰਸ ਖੋਹਣ ਵਾਲੇ ਝਪਟਮਾਰ ਨੂੰ ਕਾਬੂ ਕੀਤਾ ਹੈ। 11 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਝਪਟਮਾਰ ਨੂੰ ਕਾਫੀ ਛਾਣਬੀਣ ਤੋਂ ਬਾਅਦ ਫੜਿਆ ਹੈ। ਇਸ ਝਪਟਮਾਰ ਨੇ ਪਿਛਲੇ ਐਤਵਾਰ 22 ਜਨਵਰੀ ਨੂੰ ਸਵੇਰੇ 10.50 ਵਜੇ ਇਕ 65 ਸਾਲਾ ਔਰਤ ਕੋਲੋਂ ਉਸ ਸਮੇਂ ਪਰਸ ਖੋਹ ਲਿਆ ਜਦ ਉਹ ਇਕ ਪਾਰਕਿੰਗ ਏਰੀਆ ਵਿਚ ਜਾ ਰਹੀ ਸੀ। ਪੁਲਿਸ ਅਨੁਸਾਰ ਔਰਤ ਮਿਸੀਸਾਗਾ ਰੋਡ ‘ਤੇ ਲੇਕਸ਼ੋਰ ਰੋਡ ਬੈਸਟ ‘ਤੇ ਇਕ ਗਰੌਸਰੀ ‘ਤੇ ਸਮਾਨ ਖਰੀਦਣ ਜਾ ਰਹੀ ਸੀ। ਔਰਤ ਕੋਲੋਂ ਪਰਸ ਖੋਂਹਦੇ ਹੋਏ ਉਸ ਨੇ ਔਰਤ ਨੂੰ ਧੱਕਾ ਦੇ ਕੇ ਫਰਸ ‘ਤੇ ਸੁੱਟ ਦਿੱਤਾ। ਉਸ ਤੋਂ ਬਾਅਦ ਉਹ ਉਥੋਂ ਭੱਜ ਗਿਆ। ਪੁਲਿਸ ਨੇ ਜਾਂਚ ਤੋਂ ਬਾਅਦ 37 ਸਾਲ ਦੇ ਸੇਲਿਸਾ ਪਾਇਬਾ ਨੂੰ ਗ੍ਰਿਫਤਾਰ ਕੀਤਾ ਹੈ।
Check Also
ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਭਾਰਤ-ਪਾਕਿ ਜੰਗ ਖਿਲਾਫ ਮਤਾ ਪਾਸ
”ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ” ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਦੇ ਪੰਜਾਬੀ …