Breaking News
Home / ਦੁਨੀਆ / 2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੰਸਦ ਵਿਚ ਰੱਖੀ ਤਾਜ਼ਾ ਰਿਪੋਰਟ ਮੁਤਾਬਕ ਸਾਲ 2022 ਵਿਚ ਕੁੱਲ 65,960 ਭਾਰਤੀਆਂ ਨੇ ਅਧਿਕਾਰਤ ਤੌਰ ‘ਤੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ। ਮੈਕਸੀਕੋ ਤੋਂ ਬਾਅਦ ਭਾਰਤ, ਅਮਰੀਕਾ ਵਿਚ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਹੈ।
ਅਮਰੀਕੀ ਮਰਦਮਸ਼ੁਮਾਰੀ ਬਿਊਰੋ ਦੇ ਅਮੈਰੀਕਨ ਕਮਿਊਨਿਟੀ ਸਰਵੇ ਡੇਟਾ ਮੁਤਾਬਕ 2022 ਵਿਚ ਵਿਦੇਸ਼ ‘ਚ ਜਨਮੇ ਅਨੁਮਾਨਿਤ 4.6 ਕਰੋੜ ਲੋਕ ਅਮਰੀਕਾ ਵਿਚ ਰਹਿ ਰਹੇ ਸਨ, ਜੋ ਅਮਰੀਕਾ ਦੀ 33.3 ਕਰੋੜ ਦੀ ਕੁੱਲ ਅਬਾਦੀ ਦਾ ਲਗਪਗ 14 ਫੀਸਦ ਹੈ। ਇਨ੍ਹਾਂ ਵਿਚੋਂ 2.45 ਕਰੋੜ ਲਗਪਗ 53 ਫੀਸਦ ਖ਼ੁਦ ਨੂੰ ਅਮਰੀਕਾ ਦੇ ਕੁਦਰਤੀ ਨਾਗਰਿਕ ਦੱਸਦੇ ਹਨ।
ਸੁਤੰਤਰ ਕਾਂਗਰੈਸ਼ਨਲ ਰਿਸਰਚ ਸਰਵਿਸ ਨੇ ਵਿੱਤੀ ਸਾਲ 2022 ਲਈ 15 ਅਪਰੈਲ ਨੂੰ ਜਾਰੀ ਆਪਣੀ ‘ਯੂਐੱਸ ਨੈਚੁਰਲਾਈਜ਼ੇਸ਼ਨ ਪਾਲਿਸੀ’ ਰਿਪੋਰਟ ਵਿਚ ਕਿਹਾ ਕਿ ਕੁੱਲ 9,69,380 ਵਿਅਕਤੀ ਵਿਸ਼ੇਸ਼ ਕੁਦਰਤੀ ਤਰੀਕੇ ਨਾਲ ਅਮਰੀਕੀ ਨਾਗਰਿਕ ਬਣੇ। ਰਿਪੋਰਟ ਵਿਚ ਕਿਹਾ ਗਿਆ ਕਿ ”ਕੁਦਰਤੀ ਤੌਰ ‘ਤੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਵਿਅਕਤੀ ਵਿਸ਼ੇਸ਼ ਵਿਚ ਸਭ ਤੋਂ ਵੱਧ ਮੈਕਸੀਕੋ ਵਿਚ ਜਨਮੇ ਲੋਕ ਹਨ। ਇਨ੍ਹਾਂ ਮਗਰੋਂ ਭਾਰਤ, ਫਿਲਪੀਨਜ਼, ਕਿਊਬਾ ਤੇ ਡੋਮੀਨਿਕ ਗਣਰਾਜ ਦਾ ਨੰਬਰ ਆਉਂਦਾ ਹੈ।” ਤਾਜ਼ਾ ਉਪਲੱਬਧ ਅੰਕੜਿਆਂ ਮੁਤਾਬਕ 1,28,878 ਮੈਕਸੀਕਨ ਨਾਗਰਿਕਾਂ ਤੇ 65,960 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ। ਇਸ ਸੂਚੀ ਵਿਚ ਫਿਲਪੀਨਜ਼(53,413) ਤੀਜੇ ਤੇ ਕਿਊਬਾ (46913) ਚੌਥੇ ਨੰਬਰ ‘ਤੇ ਹੈ। ਸੀਆਰਐੱਸ 2023 ਮੁਤਾਬਕ ਵਿਦੇਸ਼ ਵਿਚ ਜਨਮੇ ਅਮਰੀਕੀ ਨਾਗਰਿਕਾਂ ਵਿਚੋਂ 28,31,330 ਭਾਰਤੀ ਹਨ ਤੇ ਮੈਕਸਿਕੋ 1,06,38,429 ਦੇ ਅੰਕੜੇ ਨਾਲ ਪਹਿਲੇ ਤੇ ਚੀਨ 22,25,447 ਨਾਲ ਤੀਜੇ ਨੰਬਰ ‘ਤੇ ਹੈ। ਸੀਆਰਐੱਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਜਨਮੇ ਵਿਦੇਸ਼ੀ ਨਾਗਰਿਕ, ਜੋ ਅਮਰੀਕਾ ਵਿਚ ਰਹਿ ਰਹੇ ਹਨ, ਵਿਚੋਂ 42 ਫੀਸਦ ਮੌਜੂਦਾ ਸਮੇਂ ਅਮਰੀਕੀ ਨਾਗਰਿਕ ਬਣਨ ਲਈ ਅਯੋਗ ਹਨ। ਭਾਰਤ ਵਿਚ ਜਨਮੇ 2,93,000 ਵਿਦੇਸ਼ੀ ਨਾਗਰਿਕ, ਜੋ ਗ੍ਰੀਨ ਕਾਰਡ ਜਾਂ ਲੀਗਲ ਪਰਮਾਨੈਂਟ ਰੈਜ਼ੀਡੈਂਸੀ (ਐੱਲਪੀਆਰ) ‘ਤੇ ਹਨ, ਕੁਦਰਤੀ ਤੌਰ ‘ਤੇ ਅਮਰੀਕੀ ਨਾਗਰਿਕ ਬਣਨ ਦੇ ਯੋਗ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …