ਬਰੈਂਪਟਨ : ਕ੍ਰਿਸ਼ ਹੋਪ ਫਾਊਂਡੇਸ਼ਨ, ਜਿਸ ਨੂੰ ਸ੍ਰੀ ਰਮਨ ਦੁਆ, ਸੀ.ਈ.ਓ., ਸੇਵ ਮੈਕਸ ਰੀਅਲ ਅਸਟੇਟ ਵਲੋਂ ਇਕ ਗੈਰ-ਲਾਭਕਾਰੀ ਸੰਸਥਾ ਦੇ ਤੌਰ ‘ਤੇ ਚਲਾਇਆ ਜਾ ਰਿਹਾ ਹੈ, ਲਗਾਤਾਰ ਆਪਣੇ ਸਮਾਜਿਕ ਉਦੇਸ਼ਾਂ ਨੂੰ ਪੂਰਾ ਕਰ ਰਿਹਾ ਹੈ। ਸਾਲ 2015 ‘ਚ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦਾ ਉਦੇਸ਼ ਨੌਜਵਾਨਾਂ ਨੂੰ ਸਾਕਾਰਾਤਮਕ ਗਤੀਵਿਧੀਆਂ ਵਿਚ ਅੱਗੇ ਵਧਾਉਣਾ ਹੈ ਤਾਂ ਜੋ ਉਹ ਡਰੱਗਸ ਅਤੇ ਅਪਰਾਧਾਂ ਤੋਂ ਦੂਰ ਰਹਿਣ। ਇਸ ਸਬੰਧ ਵਿਚ ਨਵਾਂ ਪ੍ਰੋਜੈਕਟ ਯੂਥ ਡਿਵੈਲਪਮੈਂਟ ਉਨ੍ਹਾਂ ਦੀ ਬਹੁਤ ਸਾਰੇ ਤਰੀਕਿਆਂ ਨਾਲ ਮਦਦ ਕਰੇਗਾ। ਅਜਿਹੇ ਕਈ ਪਰਿਵਾਰ ਹਨ, ਜੋ ਕਿ ਆਪਣੇ ਬੱਚਿਆਂ ਨੂੰ ਘੱਟ ਉਮਰ ਵਿਚ ਮਨੋਰੰਜਨ ਦੀਆਂ ਗਤੀਵਿਧੀਆਂ ਦੇ ਮੌਕੇ ਨਹੀਂ ਦੇ ਸਕਦੇ ਅਤੇ ਅਜਿਹੇ ਵਿਚ ਬੱਚੇ ਕਈ ਗ਼ਲਤ ਗਤੀਵਿਧੀਆਂ ਵਿਚ ਸ਼ਾਮਲ ਹੋ ਜਾਂਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ ਕਿ ਉਹ ਪਰਿਵਾਰਕ ਜ਼ਿੰਦਗੀ ਦੇ ਨਾਲ ਹੀ ਸਮਾਜ ਨੂੰ ਵੀ ਆਪਣਾ ਯੋਗਦਾਨ ਦੇ ਸਕਣ। ਹਰ ਸਾਲ ਕ੍ਰਿਸ਼ ਹੋਪ ਫਾਊਂਡੇਸ਼ਨ 100 ਬੱਚਿਆਂ ਨੂੰ ਅਪਨਾਉਂਦਾ ਹੈ ਅਤੇ ਉਨ੍ਹਾਂ ਨੂੰ ਮੈਂਬਰਸ਼ਿਪ ਫੀਸ ਦੇ ਨਾਲ ਸਪੋਰਟਸ ਡਰੈਸਿਜ਼, ਖੇਡ ਦਾ ਸਾਮਾਨ ਅਤੇ ਮਨੋਰੰਜਨ ਦੇ ਹੋਰ ਮੌਕੇ ਪ੍ਰਦਾਨ ਕਰਦਾ ਹੈ। ਕ੍ਰਿਸ਼ ਹੋਪ ਫਾਊਂਡੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਸੇਵ ਮੈਕਸ ਰੀਅਲ ਅਸਟੇਟ ਵਲੋਂ ਫੰਡ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ। ਇਸ ਸਾਲ ਕ੍ਰਿਸ਼ ਹੋਪ ਫਾਊਂਡੇਸ਼ਨ ਨੇ ਯੂਥ ਵਿਕਾਸ ਲਈ ਬਿਹਤਰ ਕੈਰੀਅਰ ਦੇ ਮੌਕੇ ਅਤੇ ਸੰਪੂਰਨ ਵਿਕਾਸ ਦੇ ਮੌਕੇ ਦੇਣ ਦਾ ਫੈਸਲਾ ਕੀਤਾ ਹੈ। ਕ੍ਰਿਸ਼ ਹੋਪ ਫਾਊਂਡੇਸ਼ਨ ਵਲੋਂ ਮਾਸਿਕ ਸੈਮੀਨਾਰ ਅਤੇ ਵਰਕਸ਼ਾਪ ਵੀ ਆਰੰਭ ਕੀਤੀ ਜਾ ਰਹੀ ਹੈ। ਇਸ ਵਿਚ ਬੱਚਿਆਂ ਨੂੰ ਆਪਣੇ ਕੈਰੀਅਰ ਪਾਥ ਵਿਚ ਅੱਗੇ ਵੱਧਣ ਵਿਚ ਮਦਦ ਦਿੱਤੀ ਜਾਵੇਗੀ ਤਾਂ ਜੋ ਉਹ ਸਮਾਜ ਨੂੰ ਬਿਹਤਰ ਅਤੇ ਸੰਪੂਰਨ ਯੋਗਦਾਨ ਦੇ ਸਕਣ। {ਮਨ ਦੂਆ ਦਾ ਕਹਿਣਾ ਹੈ ਕਿ ਇਹ ਸਾਡਾ ਫਰਜ਼ ਹੈ ਕਿ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਵੇ ਅਤੇ ਸਮਾਜ ਨੂੰ ਉਤਪਾਦਕ ਨੇਤਾ ਬਣਨ ਵਿਚ ਮਦਦ ਦਿੱਤੀ ਜਾ ਸਕੇ। ਉਨ੍ਹਾਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ ਦੀ ਲੋੜ ਹੈ। ਹਰ ਮਹੀਨੇ ਵੱਖ-ਵੱਖ ਖੇਤਰਾਂ ਦੇ ਲੋਕ ਬੱਚਿਆਂ ਨੂੰ ਸੰਬੋਧਨ ਕਰਨ ਲਈ ਸੱਦੇ ਜਾਣਗੇ। ਪਹਿਲਾ ਸੈਮੀਨਾਰ 20 ਨਵੰਬਰ 2017 ਨੂੰ ਬਾਲ ਦਿਵਸ ‘ਤੇ ਲਗਾਇਆ ਜਾਵੇਗਾ। ਇਹ 6755 ਮਿਸੀਸਾਗਾ ਰੋਡ, ਸੁਇਟ, 304 ‘ਤੇ ਸ਼ਾਮੀਂ 5 ਵਜੇ ਕਰਵਾਇਆ ਜਾਵੇਗਾ। ਡਾ. ਵਿਕਰਮ ਲਾਂਬਾ, ਟੀ.ਵੀ. ਕੁਮੈਂਟੇਟਰ, ਬ੍ਰਾਡਕਾਸਟਰ, ਲੇਖਕ ਅਤੇ ਕਾਰੋਬਾਰੀ ਰਣਨੀਤਕ ਹਨ। ਉਹ ਇਕ ਮੈਨੇਜਮੈਂਟ ਕੰਸਲਟੈਂਟ ਵਜੋਂ ਵੀ ਸਰਗਰਮ ਹਨ। ਉਹ ਬਰੈਂਪਟਨ ਬਿਜ਼ਨਸ ਟਾਈਮਸ ਵਿਚ ਵੀ ਲਿਖਦੇ ਹਨ। ਕ੍ਰਿਸ਼ ਹੋਪ ਫਾਊਂਡੇਸ਼ਨ ਯੂਥ ਕਲੱਬ ਦਾ ਮੈਂਬਰ ਬਣਨ ਲਈ ਉਨ੍ਹਾਂ ਦੀ ਵੈੱਬਸਾਈਟhttp://www. krishhopefoundation.org/ઠ’ਤੇ ਜਾ ਸਕਦੇ ਹਨ।