20.9 C
Toronto
Friday, July 17, 2026
spot_img
Homeਦੁਨੀਆਕੈਲੀਫੋਰਨੀਆ ਦੇ ਸਕੂਲ 'ਚ ਗੋਲੀਬਾਰੀ, 5 ਮੌਤਾਂ

ਕੈਲੀਫੋਰਨੀਆ ਦੇ ਸਕੂਲ ‘ਚ ਗੋਲੀਬਾਰੀ, 5 ਮੌਤਾਂ

ਕੈਲੀਫੋਰਨੀਆ/ਬਿਊਰੋ ਨਿਊਜ਼ : ਉੱਤਰੀ ਕੈਲੀਫੋਰਨੀਆ ‘ਚ ਮੰਗਲਵਾਰ ਸਵੇਰੇ ਇਕ ਐਲੀਮੈਟਰੀ ਸਕੂਲ ‘ਚ ਹੋਈ ਗੋਲੀਬਾਰੀ ‘ਚ ਘੱਟੋ ਘੱਟ 05 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ‘ਚ ਸ਼ੱਕੀ ਹਮਲਾਵਰ ਵੀ ਸ਼ਾਮਿਲ ਹੈ, ਜਿਸ ਨੂੰ ਪੁਲਿਸ ਨੇ ਮਾਰ ਮੁਕਾਇਆ। ਤੇਹਾਮਾ ਕਾਉਂਟੀ ਦੇ ਸਹਾਇਕ ਸ਼ੈਰਿਫ ਫਿਲ ਜਾਨਸਟੋਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸਵੇਰੇ 8 ਵਜੇ ਸੈਕਰਾਮੈਂਟੋ ਤੋਂ ਕਰੀਬ 130 ਕਿਲੋਮੀਟਰ ਦੂਰ ਰਾਨਚੋ ਤੇਹਾਮਾ ਵਿਖੇ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ‘ਚ ਸਕੂਲ ਦੇ ਬੱਚੇ ਜ਼ਖ਼ਮੀ ਹੋਏ ਹਨ।

RELATED ARTICLES
POPULAR POSTS