ਭਾਰਤੀ ਪਾਇਲਟ ਸਣੇ 189 ਵਿਅਕਤੀ ਸਨ ਜਹਾਜ਼ ਵਿਚ ਸਵਾਰ
ਜਕਾਰਤਾ/ਬਿਊਰੋ ਨਿਊਜ਼
ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪਾਂਕਲ ਪਿਨਾਂਗ ਸ਼ਹਿਰ ਜਾ ਰਿਹਾ ਇਕ ਯਾਤਰੀ ਜਹਾਜ਼ ਅੱਜ ਸਵੇਰੇ ਉਡਾਨ ਭਰਨ ਤੋਂ 13 ਮਿੰਟ ਬਾਅਦ ਸਮੁੰਦਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਂਚ ਅਤੇ ਬਚਾਅ ਦਲ ਨੇ ਜਹਾਜ਼ ਵਿਚ ਸਵਾਰ ਸਾਰੇ 189 ਵਿਅਕਤੀਆਂ ਦੇ ਮਾਰੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਹੈ। ਇਨ੍ਹਾਂ ਵਿਚ ਤਿੰਨ ਬੱਚਿਆਂ ਸਮੇਤ 181 ਯਾਤਰੀ, ਦੋ ਪਾਇਲਟ ਅਤੇ ਛੇ ਹੋਰ ਕਰੂ ਮੈਂਬਰ ਸਨ। ਜਹਾਜ਼ ਸੰਪਰਕ ਟੁੱਟਣ ਵਾਲੀ ਥਾਂ ਤੋਂ ਕਰੀਬ ਸਾਢੇ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਖਾੜੀ ਵਿਚ ਹਾਦਸੇ ਦਾ ਸ਼ਿਕਾਰ ਹੋਇਆ ਹੈ। ਜਹਾਜ਼ ਵਿਚ ਇੰਡੋਨੇਸ਼ੀਆ ਦੇ ਵਿੱਤ ਮੰਤਰਾਲੇ ਦੇ 20 ਅਧਿਕਾਰੀ ਵੀ ਸਵਾਰ ਸਨ। ਇਸ ਜਹਾਜ਼ ਦੇ ਦੋ ਪਾਇਲਟਾਂ ਵਿਚੋਂ ਇਕ ਦਿੱਲੀ ਦੇ ਕੈਪਟਨ ਭਵੇ ਸੁਨੇਜਾ ਸਨ, ਜੋ ਜਹਾਜ਼ ਨੂੰ ਉਡਾ ਰਹੇ ਸਨ। ਜਹਾਜ਼ ਕੰਪਨੀ ਲਾਇਨ ਏਅਰ ਦੇ ਸੀਈਓ ਐਡਵਰਡ ਸੈਟ ਨੇ ਕਿਹਾ ਕਿ ਐਤਵਾਰ ਨੂੰ ਹੀ ਜਹਾਜ਼ ਵਿਚ ਕੁਝ ਤਕਨੀਕੀ ਖਰਾਬੀ ਆਈ ਸੀ। ਉਨ੍ਹਾਂ ਕਿਹਾ ਕਿ ਇੰਜੀਨੀਅਰਾਂ ਨੇ ਜਹਾਜ਼ ਨੂੰ ਠੀਕ ਕਰਕੇ ਅੱਜ ਸਵੇਰੇ ਹੀ ਰਵਾਨਾ ਕੀਤਾ ਸੀ।
Check Also
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਮੰਚ ’ਤੇ ਡਿੱਗੇ
ਸੱਟ ਲੱਗਣ ਤੋਂ ਹੋਇਆ ਬਚਾਅ : ਵਾੲ੍ਹੀਟ ਹਾਊਸ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ …