Breaking News
Home / ਦੁਨੀਆ / ਮੋਗੇ ਦਾ ਸ਼ਰਨਜੀਤ ਸਿੰਘ ਕੈਨੇਡਾ ਪੁਲਿਸ ‘ਚ ਬਣਿਆ ਪੰਜਾਬ ਦੀ ਸ਼ਾਨ

ਮੋਗੇ ਦਾ ਸ਼ਰਨਜੀਤ ਸਿੰਘ ਕੈਨੇਡਾ ਪੁਲਿਸ ‘ਚ ਬਣਿਆ ਪੰਜਾਬ ਦੀ ਸ਼ਾਨ

ਮੋਗਾ/ਬਿਊਰੋ ਨਿਊਜ਼ : ਮੋਗਾ ਦੇ ਪਿੰਡ ਰਾਜੇਆਣਾ ਦੇ ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਪੁਲਿਸ ਵਿਚ ਉੱਚ ਅਫ਼ਸਰ ਬਣ ਕੇ ਪੰਜਾਬੀਆਂ ਦੀ ਸ਼ਾਨ ਹੋਰ ਵਧਾ ਦਿੱਤੀ ਹੈ। ਵੇਰਵਿਆਂ ਅਨੁਸਾਰ ਸ਼ਰਨਜੀਤ ਸਿੰਘ ਗਿੱਲ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸਰੀ ਵਿੱਚ ਪੁਲਿਸ ਚੀਫ ਸੁਪਰਡੈਂਟ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। ਇਹ ਅਹੁਦਾ ਉਨ੍ਹਾਂ ਨੂੰ ਕੈਨੇਡਾ ਪੁਲਿਸ ਵੱਲੋਂ ਦਿੱਤੀ ਗਈ ਤਰੱਕੀ ਮਗਰੋਂ ਸੌਂਪਿਆ ਗਿਆ ਹੈ। ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਵਰਗੇ ਦੇਸ਼ ਵਿੱਚ ਬਤੌਰ ਉੱਚ ਅਧਿਕਾਰੀ ਬਣ ਕੇ ਮੋਗਾ ਜ਼ਿਲ੍ਹੇ ਅਤੇ ਪਿੰਡ ਹੀ ਨਹੀਂ, ਸਗੋਂ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਹੈ। ਸ਼ਰਨਜੀਤ ਗਿੱਲ ਸਾਲ 1969 ਵਿੱਚ ਕੈਨੇਡਾ ਪਹੁੰਚਿਆ ਸੀ ਅਤੇ ਸਾਲ 1989 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 1997 ਵਿੱਚ ਉਨ੍ਹਾਂ ਨੂੰ 2 ਸੀਰੀਅਲ ਸੈਕਸ ਅਪਰਾਧੀਆਂ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਸਰਕਾਰ ਨੇ ਪ੍ਰਮਾਣ ਪੱਤਰ ਦੇ ਸਨਮਾਨਿਆ ਸੀ। ਸਾਲ 2012 ਵਿੱਚ ਕੋਲੰਬੀਆ ਵਿੱਚ ਪਾਈਪ ਲਾਈਨ ਬੰਬ ਧਮਾਕਾ ਮੌਕੇ ਇੰਚਾਰਜ ਕਮਾਂਡਰ ਦੀ ਭੂਮਿਕਾ ਲਈ ਉਨ੍ਹਾਂ ਨੂੰ ਕਵੀਨ ਐਲਿਜ਼ਾਬੇਥ 11 ਡਾਈਮੰਡ ਜੁਬਲੀ ਮੈਡਲ ਨਾਲ ਵੀ ਸਨਮਾਨਿਆ ਗਿਆ ਸੀ। ਉਨ੍ਹਾਂ ਨਿਯੁਕਤੀ ਬਾਰੇ ਟਵੀਟ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਦੀ ਅਗਵਾਈ ਹੇਠ ਕੈਨੇਡਾ ਦੀ ਫੈਡਰਲ ਸਰਕਾਰ ਵਿਚ 4 ਭਾਰਤੀ ਮੰਤਰੀ ਹਨ, ਜਿਨ੍ਹਾਂ ਵਿੱਚੋਂ 3 ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਬਰਦੀਸ਼ ਚੱਗਰ ਪੰਜਾਬੀ ਅਤੇ ਅਨੀਤਾ ਆਨੰਦ ਭਾਰਤੀ ਹਨ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …