ਓਟਵਾ : 23 ਜੂਨ ਨੂੰ ਕਮਿਨਸ ਪਾਰਕ ਓਟਵਾ ‘ਚ ਕਨਿਸ਼ਕ ਜਹਾਜ਼ ਹਾਦਸੇ ਦੀ 35ਵੀਂ ਬਰਸੀ ਮਨਾਈ ਗਈ, 23 ਜੂਨ 1985 ਨੂੰ ਏਅਰ ਇੰਡੀਆ ਦੀ ਫਲਾਇਟ ਏਆਈ 182 ਨੂੰ ਅੱਤਵਾਦੀਆਂ ਨੇ ਬੰਬ ਧਮਾਕੇ ਨਾਲ ਉਡਾ ਦਿੱਤਾ ਸੀ, ਜਿਸ ‘ਚ 329 ਵਿਅਕਤੀਆਂ ਦੀ ਮੌਤ ਹੋ ਗਈ ਸੀ, ਉਸ ਜਹਾਜ਼ ਦਾ ਨਾਮ ਕਨਿਸ਼ਕ ਸੀ। ਉਸ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਨੂੰ ਯਾਦ ਕਰਦੇ ਹੋਏ ਕੈਨੇਡਾ ‘ਚ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਅਜੇ ਬਿਸਾਰੀਆ ਨੇ ਏਆਈ 182 ਕਨਿਸ਼ਕ ਦੇ ਪੀੜਤਾਂ ਦੀ ਯਾਦ ‘ਚ ਬਣਾਏ ਗਏ ਮੈਮੋਰੀਅਲ ‘ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਵਿਕਟਮਜ਼ ਫੈਮਿਲੀ ਐਸੋਸੀਏਸ਼ਨ ਦੇ ਪ੍ਰਤੀਨਿਧ ਸੁਸ਼ੀਲ ਗੁਪਤਾ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਹਾਈ ਕਮਿਸ਼ਨਰ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਵੈਨਕੂਵਰ ‘ਚ ਭਾਰਤ ਦੇ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਨੇ ਸਟੇਨਲੇਅ ਪਾਰਕ, ਵੈਨਕੂਵਰ, ਟੋਰਾਂਟੋ ‘ਚ ਵੀ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਨੇ ਹੰਬਰ ਪਾਰਕ, ਟੋਰਾਂਟੋ ਅਤੇ ਆਈਸੀਏਓ ਦੀ ਪ੍ਰਤੀਨਿਧ ਸ਼ੈਫਾਲੀ ਜੁਨੇਜਾ ਨੇ ਮਾਂਟਰੀਅਲ ‘ਚ ਮੈਮੋਰੀਅਲ ‘ਤੇ ਜਾ ਕੇ ਸ਼ਹੀਦਾਂ ਨੂੰ ਯਾਦ ਕੀਤਾ। ਇਨ੍ਹਾਂ ਯਾਦਗਾਰਾਂ ‘ਤੇ ਪੀੜਤ ਪਰਿਵਾਰਾਂ ਦੇ ਮੈਂਬਰ ਵੀ ਮੌਜੂਦ ਸਨ। ਇਸ ਦੌਰਾਨ ਸਾਰਿਆਂ ਨੇ ਜਨਤਕ ਦੂਰੀ ਦੀ ਪਾਲਣਾ ਵੀ ਕੀਤੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …