5.4 C
Toronto
Sunday, November 23, 2025
spot_img
Homeਭਾਰਤਏਮਜ਼ ਨੇ ਲਾਲੂ ਪ੍ਰਸ਼ਾਦ ਨੂੰ ਦਿੱਤੀ ਛੁੱਟੀ

ਏਮਜ਼ ਨੇ ਲਾਲੂ ਪ੍ਰਸ਼ਾਦ ਨੂੰ ਦਿੱਤੀ ਛੁੱਟੀ

ਲਾਲੂ ਯਾਦਵ ਦਾ ਕਹਿਣਾ, ਮੇਰੇ ਖਿਲਾਫ ਰਚੀ ਗਈ ਸਾਜਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਦਿੱਲੀ ਦੇ ਏਮਜ਼ ਵਿਚੋਂ ਛੁੱਟੀ ਮਿਲ ਗਈ ਹੈ। ਚਾਰਾ ਘੁਟਾਲੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਲਾਲੂ ਯਾਦਵ ਨੂੰ ਦਿੱਲੀ ਤੋਂ ਰਾਂਚੀ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਲਾਲੂ ਨੇ ਏਮਜ਼ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਹਾਲੇ ਤੱਕ ਹਸਪਤਾਲ ਵਿਚੋਂ ਛੁੱਟੀ ਨਾ ਦਿੱਤੀ ਜਾਵੇ, ਕਿਉਂਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹਨ। ਲਾਲੂ ਦੀ ਅਪੀਲ ਨੂੰ ਨਹੀਂ ਮੰਨਿਆ ਗਿਆ ਅਤੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਲਾਲੂ ਦੀ ਸਿਹਤ ਖਰਾਬ ਹੋਣ ਕਰਕੇ ਰਾਂਚੀ ਦੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤੇ ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਏਮਜ਼ ਵਿਚ ਭੇਜਿਆ ਗਿਆ ਸੀ। ਇਸ ਸਬੰਧ ਵਿਚ ਏਮਜ਼ ਨੇ ਦਿੱਲੀ ਪੁਲਿਸ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਹੈ ਕਿ ਲਾਲੂ ਪ੍ਰਸਾਦ ਯਾਦਵ ਨੂੰ ਛੁੱਟੀ ਦਿੱਤੇ ਜਾਣ ‘ਤੇ ਉਸ ਦੇ ਸਮਰਥਕਾਂ ਨੇ ਪ੍ਰਦਰਸ਼ਨ ਕਰਦਿਆਂ ਹਸਪਤਾਲ ਵਿਚ ਭੰਨਤੋੜ ਕੀਤੀ ਅਤੇ ਏਮਜ਼ ਦੇ ਸਟਾਫ਼ ਨਾਲ ਦੁਰਵਿਹਾਰ ਕੀਤਾ।

RELATED ARTICLES
POPULAR POSTS