21.8 C
Toronto
Monday, September 15, 2025
spot_img
Homeਭਾਰਤਊਨਾ ਨੇੜੇ ਸ਼ਰਧਾਲੂਆਂ ਨਾਲ ਭਰੀ ਗੱਡੀ ਖੱਡ 'ਚ ਡਿੱਗੀ

ਊਨਾ ਨੇੜੇ ਸ਼ਰਧਾਲੂਆਂ ਨਾਲ ਭਰੀ ਗੱਡੀ ਖੱਡ ‘ਚ ਡਿੱਗੀ

ਬਟਾਲਾ ਨੇੜਲੇ ਪਿੰਡਾਂ ਦੇ 6 ਸ਼ਰਧਾਲੂਆਂ ਦੀ ਮੌਤ
ਊਨਾ/ਬਿਊਰੋ ਨਿਊਜ਼ : ਊਨਾ ਦੀ ਅੰਬ ਤਹਿਸੀਲ ਦੇ ਨਹਿਰੀਆਂ ਵਿੱਚ ਸ਼ਰਧਾਲੂਆਂ ਦੀ ਭਰੀ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਮਹਿਲਾਵਾਂ ਸਮੇਤ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਤੇ ਚਾਰ ਮਹਿਲਾਵਾਂ ਸਮੇਤ ਕੁੱਲ ਦਸ ਵਿਅਕਤੀ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਕੁਆਲਿਸ ਗੱਡੀ ਵਿਚ ਡਰਾਈਵਰ ਸਮੇਤ 16 ਜਣੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡਾਂ ਤੋਂ ਐਤਵਾਰ ਨੂੰ ਡੇਰਾ ਬਾਬਾ ਵਡਭਾਗ ਸਿੰਘ ਮੱਥਾ ਟੇਕਣ ਲਈ ਪਹੁੰਚੇ ਸਨ। ਡੇਰਾ ਬਾਬਾ ਵਡਭਾਗ ਸਿੰਘ ਮੈੜੀ ਮੱਥਾ ਟੇਕਣ ਮਗਰੋਂ ਇਹ ਜੱਥਾ ਵਾਪਿਸ ਆਪਣੇ ਘਰ ਜਾ ਰਿਹਾ ਸੀ ਕਿ ਸ਼ਰਧਾਲੂਆਂ ਨਾਲ ਭਰੀ ਇਹ ਗੱਡੀ ਨਹਿਰੀਆਂ ਨੇੜੇ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ઠਗੱਡੀ ਦੇ ਡਰਾਈਵਰ ਅਨੁਸਾਰ ਸਾਹਮਣੇ ਤੋਂ ਟਰੱਕ ਆ ਗਿਆ ਜਿਸ ਕਾਰਨ ਉਹ ਆਪਣੀ ਗੱਡੀ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਇਹ ਹਾਦਸਾ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪ੍ਰਬੰਧਕੀ ਅਧਿਕਾਰੀਆਂ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਰਾਹਤ ਕਾਰਜ ਸ਼ੁਰੂ ਕਰਾਏ। ਸਥਾਨਕ ਲੋਕਾਂ ਤੇ ਰਾਹਤ ਕਰਮੀਆਂ ਦੀ ਟੀਮ ਨੇ ਗੱਡੀ ਵਿਚੋਂ ਜ਼ਖ਼ਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ।ਐੱਸਪੀ ਦਿਵਾਕਰ ਸ਼ਰਮਾ ਨੇ ਕਿਹਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ, ਊਧਨਵਾਲ, ਛੈਲੋਵਾਲ ਵਿੱਚ ਤੇ ਹਾਦਸੇ ਦਾ ਸ਼ਿਕਾਰ ਹੋਏ ਸ਼ਰਧਾਲੂਆਂ ਦੇ ਘਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ।ਇਕੱਤਰ ਜਾਣਕਾਰੀ ਅਨੁਸਾਰ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ ਤੋਂ ਸਵਰਨ ਕੌਰ ਪਤਨੀ ਪ੍ਰੀਤਮ ਸਿੰਘ ਜੋ ਕਿ ਪਿੰਡ ਵਿੱਚ ਹੀ ਬਾਬਾ ਬਣੀ ਹੋਈ ਹੈ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ, ਊਧਨਵਾਲ, ਛੈਲੋਵਾਲ ਅਤੇ ਬਲਾਕ ਤਰਸਿੱਕਾ ਤੋਂ ਸ਼ਰਧਾਲੂਆਂ ਨੂੰ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਲੈ ਕੇ ਗਈ ਸੀ।

RELATED ARTICLES
POPULAR POSTS