ਇੰਦਰਾ ਗਾਂਧੀ ਹਸਪਤਾਲ ‘ਚ ਨਹੀਂ ਮਿਲਿਆ ਇਲਾਜ, ਤਾਂ ਪੀਜੀਆਈ ਪਹੁੰਚੇ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਵਿਚ ਸਰਕਾਰੀ ਸਿਹਤ ਸੇਵਾਵਾਂ ‘ਤੇ ਨਾ ਤਾਂ ਸਰਕਾਰ ਨੂੰ ਭਰੋਸਾ ਹੈ ਅਤੇ ਨਾ ਹੀ ਨੇਤਾਵਾਂ ਨੂੰ। ਹਾਲਤ ਇਹ ਹੈ ਕਿ ਮਰੀਜ਼ ਚਾਹੇ ਕਿੰਨੀਂ ਵੀ ਗੰਭੀਰ ਸਥਿਤੀ ਵਿਚ ਹੋਵੇ ਉਹ ਇਥੋਂ ਇਲਾਜ ਕਰਵਾਉਣ ਤੋਂ ਕੰਨੀ ਕਤਰਾਉਂਦਾ ਹੈ, ਨੇਤਾ ਵੀ ਹੁਣ ਕਹਿਣ ਲੱਗੇ ਹਨ ਕਿ ਸ਼ਿਮਲਾ ਵਿਚ ਨਹੀਂ ਚੰਡੀਗੜ੍ਹ ਵਿਚ ਸਹੀ ਇਲਾਜ ਹੋ ਸਕਦਾ ਹੈ। ਜਦੋਂ ਬੀਤੀ ਰਾਤ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਸਿਹਤ ਅਚਾਨਕ ਸ਼ਿਮਲਾ ਵਿਚ ਖਰਾਬ ਹੋ ਗਈ ਤਾਂ ਉਨ੍ਹਾਂ ਨੂੰ ਸ਼ਿਮਲਾ ਦੇ ਇੰਦਰਾ ਗਾਂਧੀ ਹਸਪਤਾਲ ਵਿਚ ਸਹੀ ਇਲਾਜ ਨਹੀਂ ਮਿਲਿਆ। ਸੋਨੀਆ ਗਾਂਧੀ ਦੋ ਦਿਨ ਦੋ ਆਪਣੀ ਬੇਟੀ ਪ੍ਰਿਯੰਕਾ ਵਾਡਰਾ ਕੋਲ ਗਈ ਹੋਈ ਸੀ। ਇਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਤੇ ਬਾਅਦ ਵਿਚ ਉਨ੍ਹਾਂ ਨੂੰ ਦਿੱਲੀ ਭੇਜ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ ਸੋਨੀਆ ਗਾਂਧੀ ਦੀ ਸਿਹਤ ਹੁਣ ਠੀਕ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …