ਭਾਰਤ ਨੇ ਇਸਲਾਮਾਬਾਦ ਸਥਿਤ ਆਪਣੇ ਰਾਜੂਦਤ ਨੂੰ ਜਾਰੀ ਕੀਤੇ ਆਦੇਸ਼
ਪਾਕਿਸਤਾਨ ਨੇ ਭਾਰਤ ਨੂੰ ਦੱਸਿਆ ਕਿ ਕਿਰਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੀ ਜੇਲ੍ਹ ਵਿਚ ਮਰਨ ਵਾਲੇ ਪੰਜਾਬੀ ਕਿਰਪਾਲ ਸਿੰਘ ਦੀ ਸ਼ੱਕੀ ਹਾਲਤਾਂ ਵਿਚ ਮੌਤ ਮਾਮਲੇ ਨੂੰੰ ਪਾਕਿਸਤਾਨ ਕੋਲ ਚੁੱਕਿਆ ਜਾਵੇਗਾ। ਇਸ ਲਈ ਭਾਰਤ ਨੇ ਆਪਣੇ ਇਸਲਾਮਾਬਾਦ ਸਥਿਤ ਰਾਜਦੂਤ ਨੂੰ ਆਦੇਸ਼ ਜਾਰੀ ਕੀਤੇ ਹਨ। ਭਾਰਤੀ ਹਾਈ ਕਮਿਸ਼ਨਰ ਮੁਤਾਬਕ ਉਹ ਪਾਕਿਸਤਾਨ ਵਿਦੇਸ਼ ਮੰਤਰਾਲੇ ਨਾਲ ਇਸ ਬਾਰੇ ਮੀਟਿੰਗ ਕਰਨਗੇ। ਉਹ ਕਿਰਪਾਲ ਸਿੰਘ ਦੀ ਪੋਸਟਮਾਰਟਮ ਰਿਪਰੋਟ ਵੀ ਹਾਸਲ ਕਰਨਗੇ ਤਾਂ ਜੋ ਸੱਚ ਸਾਹਮਣੇ ਆ ਸਕੇ। ਇਸ ਦੇ ਨਾਲ ਹੀ ਕਿਰਪਾਲ ਸਿੰਘ ਦੀ ਲਾਸ਼ ਭਾਰਤ ਲਿਆਉਣ ਲਈ ਵੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਧਰ ਪਾਕਿਸਤਾਨ ਨੇ ਭਾਰਤ ਨੂੰ ਸੂਚਿਤ ਕਰ ਦਿੱਤਾ ਹੈ ਕਿ ਕਿਰਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਲਾਹੌਰ ਵਿੱਚ ਪਿਛਲੇ 25 ਸਾਲਾਂ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਕਿਰਪਾਲ ਸਿੰਘ ਦੀ ਭੇਦਭਰੇ ਢੰਗ ਨਾਲ ਮੌਤ ਹੋ ਗਈ ਸੀ। ਕਿਰਪਾਲ ਸਿੰਘ ਗੁਰਦਾਸਪੁਰ ਦੇ ਮੁਸਤਫਾਬਾਦ ਸੈਦਾਂ ਦਾ ਰਹਿਣ ਵਾਲਾ ਸੀ। ਕਿਰਪਾਲ ਸਿੰਘ ਉੱਤੇ ਪਾਕਿਸਤਾਨ ਦੇ ਫ਼ੈਸਲਾਬਾਦ ਰੇਲਵੇ ਸਟੇਸ਼ਨ ਨੂੰ ਉਡਾਉਣ ਅਤੇ ਬੰਬ ਧਮਾਕਿਆਂ ਸਬੰਧੀ ਕੇਸ ਦਰਜ ਕੀਤਾ ਗਿਆ ਸੀ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …